Sri Nanak Prakash
੩੦੧
.੧੨. ਸਾਰਦਾ ਮੰਗਲ ਖੇਤ ਬੀਜਂਾ ਬ੍ਰਿਜ਼ਖ ਛਾਇਆ ਅਸਥਿਰ॥
{ਪਾਵਸ ਰੁਜ਼ਤ ਦਾ ਦ੍ਰਿਸ਼ਟਾਂਤ} ॥੨..॥
{ਬਿਰਖ ਛਾਯਾ ਅਸਥਿਰ} ॥੪੧॥
{ਰਾਇ ਬੁਲਾਰ ਦੀ ਕਾਲੂ ਜੀ ਲ਼ ਤਾਕੀਦ} ॥੪੭॥
ਦੋਹਰਾ: ਸ਼੍ਰੀ ਚੰਡੀ ਖੰਡਨ ਦੁਸ਼ਟ ਭੁਜ ਦੰਡਨ ਬਰਬੰਡ
ਜਗ ਮੰਡਨ ਪਦ ਬੰਦਨਾ ਜਾਣ ਕੋ ਤੇਜ ਪ੍ਰਚੰਡ ॥੧॥
ਸ਼੍ਰੀ=ਸਰਸਤੀ ਦਾ ਇਕ ਨਾਮ ਹੈ (ਅ) ਸਤਿਕਾਰ ਦਾ ਇਕ ਪਦ
ਚੰਡੀ=ਚੰਡਿਕਾ ਦੇਖੋ ਪਹਿਲੇ ਅਧਾਯ ਦੇ ਛੰਦ ੨ ਵਿਖੇ ਦੰਡਿਕਾ ਪਦ
ਖੰਡਨ ਦੁਸ਼ਟ=ਦੁਸ਼ਟਾਂ ਦੇ ਖੰਡਨ ਵਾਲੀ ਦੇਖੋ ਅਧਾਯ ੧ ਛੰਦ ੨ ਖਲਖੰਡਿਕਾ ਪਦ
ਦਾ ਅਰਥ
ਭੁਜ=ਬਾਹਾਂ ਦੰਡਨ=ਡੰਡੇ ਵਾਣ ਮਗ਼ਬੂਤ ਦੇਖੋ ਅਧਾਯ ੨ ਛੰ: ੧, ਭੁਜਦੰਡ ਪਦ
ਬਰਬੰਡਿਕਾ=ਵਰ ਵੰਡਂ ਵਾਲੀ (ਅ) ਬਲਵੰਤ, ਬਲ ਵਾਲੀ ਦੇਖੋ ਅਧਾ ੧ ਛੰਦ ੨,
ਬਰਬੰਡਿਕਾ-ਤੇ ਅਧਾ ੨ ਛੰਦ ੧ ਵਿਖੇ ਬਲਬੰਡ ਪਦ
ਮੰਡਨ=ਦੇਖੋ ਅਧਾ: ੧ ਛੰਦ ੨ ਵਿਖੇ ਮੰਡਿਕਾ ਪਦ ਤੇ ਅਧਾ: ੨ ਛੰ: ੧ ਵਿਖੇ
ਮੰਡਨ ਭਾ ਪਦ ਪਦਬੰਦਨਾ=ਪੈਰਾਣ ਤੇ ਨਮਸਕਾਰ
(ਅ) (ਜਗਤ ਵਿਚ) ਕਵਿਤਾ ਦੀ ਰਚਨਾ ਕਰਾਅੁਣ ਵਾਲੀ
ਪ੍ਰਚੰਡ=ਬਹੁਤ ਅਸਹਿ, ਝਜ਼ਲਿਆ ਨਾ ਸਜ਼ਕਂ ਵਾਲਾ
ਅਰਥ: ਮਗ਼ਬੂਤ ਬਾਹਾਂ ਵਾਲੀ, ਦੁਸ਼ਟਾਂ ਦੇ ਨਾਸ਼ ਕਰਨ ਵਾਲੀ, ਜਿਸ ਦਾ ਤੇਜ ਝਜ਼ਲਿਆ ਨਹੀਣ
ਜਾਣਦਾ, (ਐਸੀ) ਚੰਡਿਕਾ ਸਰਸਤੀ (ਜੋ) ਵਰਾਣ ਦੇ ਦੇਣ ਵਾਲੀ (ਤੇ) ਜਗਤ ਲ਼
ਸੰਵਾਰਣ ਵਾਲੀ ਹੈ (ਦੇ) ਚਰਨਾਂ (ਤੇ ਮੇਰੀ) ਨਮਸਕਾਰ (ਹੋਵੇ)
ਸ੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਕਹਿ ਬਾਲਾ ਸ਼੍ਰੀ ਅੰਗਦ ਗੁਰੁ ਜੀ
ਸੁਨਹੁ ਕਥਾ ਨਾਸ਼ਕ ਤ੍ਰੈਜੁਰ੧ ਕੀ
ਬਹੁਰੋ ਰਿਤੁ ਪਾਵਸ੨ ਸ਼ੁਭ ਆਈ
ਗਗਨ੩ ਬੀਚ ਬਾਦਰ੪ ਦ੍ਰਿਸ਼ਟਾਈ੫ ॥੨॥
ਭਾਗ ਜਗੇ ਪੂਰਬ੬ ਜਜ਼ਗਾਸੀ
ਜਿਅੁਣ ਤਨ ਧਰਤਿ੭ ਸੰਤ ਸੁਖਰਾਸੀ
ਚਢੀ੧ ਘਟਾ ਕਾਲੀ੨ ਜਿਵ ਕਾਲੀ੩
੧ਤਿੰਨਾਂ ਤਾਪਾਂ ਦੇ ਨਾਸ਼ ਕਰਨ ਵਾਲੀ
੨ਬਰਸਾਤ, -ਭਾਦ੍ਰੋਣ
੩ਅਕਾਸ਼
੪ਬਜ਼ਦਲ
੫ਦਿਖੀਂ ਲਗੇ
੬ਪਿਛਲੇ
੭ਸਰੀਰ ਧਾਰਦੇ ਹਨ