Sri Nanak Prakash
੩੨੮
.੧੪. ਗੁਰ ਨਾਨਕ ਮੰਗਲ ਖਰਾ ਸੌਦਾ ਕਰਨ ਜਾਣਾ॥
{ਹੇਮੰਤ-ਹਿਮਕਰ ਰੁਤ ਦ੍ਰਿਸ਼ਟਾਂਤ} ॥੭..॥
{ਸੰਤਾਂ ਦਾ ਆਸ਼੍ਰਮ ਤਪ ਦ੍ਰਿਸ਼} ॥੪੩..॥
{ਸੰਤਰੇਣ} ॥੪੮, ੬੮॥
{ਸੰਤਾਂ ਹਿਤ ਖ੍ਰੀਦੀ ਸਾਮਗ੍ਰੀ ਦੀ ਵੇਰਵਾ} ॥੭੫..॥
ਦੋਹਰਾ: ਸ਼੍ਰੀ ਨਾਨਕ ਸੁਖ ਸਿੰਧੁ ਕੋ, ਹਾਥ ਜੋਰਿ ਪਰਨਾਮ
ਜਿਸ ਕਰੁਨਾ ਤੇ ਵਡ ਅਘੀ ਪਾਵਹਿਣ ਗਤਿ ਬਿਸਰਾਮ ॥੧॥
ਸਿੰਧੁ=ਸਮੁੰਦਰ ਸੰਸ: ਸਿੰਧੁ॥ ਪਰਨਾਮ=ਨਮਸਕਾਰ
ਅਘੀ=ਪਾਪੀ, ਸੰਸ: ਅਘ=ਪਾਪ॥ ਗਤਿ=ਮੁਕਤੀ
ਬਿਸਰਾਮ=ਆਰਾਮ, ਟਿਕਾਅੁ, ਸੰਸ: ਵਿਸ਼੍ਰਾਮ॥
ਅਰਥ: ਸੁਖਾਂ ਦੇ ਸਮੁੰਦਰ ਸ਼੍ਰੀ (ਗੁਰੂ) ਨਾਨਕ (ਦੇਵ ਜੀ) ਲ਼ ਮੇਰੀ ਹਜ਼ਥ ਜੋੜ ਕੇ ਨਮਸਕਾਰ
ਹੈ, ਜਿਨ੍ਹਾਂ ਦੀ ਕ੍ਰਿਪਾ ਨਾਲ ਵਡੇ ਪਾਪੀ (ਜੀਅੁਣਦਿਆਣ ਆਤਮ) ਆਰਾਮ (ਪਾਅੁਣਦੇ ਹਨ
ਅਤੇ ਮਰਕੇ) ਮੁਕਤੀ ਪ੍ਰਾਪਤ ਕਰਦੇ ਹਨ
ਭਾਵ: ਹੁਣ ਫੇਰ ਦਸਾਂ ਸਤਿਗੁਰਾਣ ਦੀ ਆਰਾਧਨਾ ਰੂਪ ਨਮਸਕਾਰਤਾਮਿਕ ਮੰਗਲ ਕਰਦੇ ਹਨ
ਪਹਿਲਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਲ਼ ਨਮਸਕਾਰ ਕਰਦੇ ਹਨ, ਜਿਨ੍ਹਾਂ ਦੀ ਮੇਹਰ ਨਾਲ
ਪਾਪੀਆਣ ਦੇ ਪਾਪ ਖੀਂ ਹੋ ਜਾਣਦੇ ਹਨ, ਜਿਸ ਦਾ ਫਲ ਇਹ ਹੁੰਦਾ ਹੈ ਕਿ ਅੁਹ ਲੋਕ
ਸੁਖੀ ਪਰਲੋਕ ਸੁਹੇਲੇ ਹੋ ਜਾਣਦੇ ਹਨ
ਸਤਿਗੁਰ ਮਿਹਰ ਦਾ ਭਰੋਸਾ ਤੇ ਫਲ॥
ਚੌਪਈ: ਤਿਹ ਕਰੁਨਾ ਕੀ ਹਮਰੇ ਟੇਕੂ
ਸੁਮਤਿ ਨ ਅੁਕਤਿ ਨ ਮੁਝ ਅੁਰ ਏਕੂ
ਰੁਚਿ ਅੂਚੀ ਮਨ ਕੀ ਮਤਿ ਕੀਰਾ
ਮਿਲੈ ਨ ਕੌਡੀ ਚਾਹਅੁਣ ਹੀਰਾ ॥੨॥
ਜਿਅੁਣ ਜਿਅੁਣ ਮਤਿ ਦੇ ਮੁਝਹਿ ਬੁਲਾਈਣ
ਤਿਅੁਣ ਤਿਅੁਣ ਲਿਖੋਣ ਕਥਾ ਸੁਖਦਾਈ
ਸ਼ਕਤਿ ਨਹੀਣ ਇਕ ਪਦ ਰਚਨਾਂ ਕੀ
ਗ੍ਰੰਥ ਕਰਨ ਇਹ ਕਰੁਨਾ ਤਾਂ ਕੀ ॥੩॥
ਟੇਕੂ=ਟੇਕ, ਆਸਰਾ, ਓਟ ਸੁਮਤਿ=ਸ੍ਰੇਸ਼ਟ ਬੁਜ਼ਧੀ
ਅੁਕਤਿ=ਜੁਗਤ, ਦਲੀਲ, ਬਾਦਲੀਲ ਲਿਖਂ ਦੀ ਜਾਚ ਸੰਸ: ਅੁਕਿ=ਬਾਣੀ, ਬਚਨ॥
ਕੀਰਾ=ਕੰਗਾਲ; ਹੋਛੀ
ਅਰਥ: (ਅੁਪਰ ਕਹੀ) ਅੁਸ ਮੇਹਰ ਦਾ ਸਾਲ਼ ਆਸਰਾ ਹੈ, (ਅੁਣ ਆਪਣੇ ਆਪ ਵਿਚ) ਮੇਰੇ
ਦਿਲ ਵਿਚ ਨਾ ਸ੍ਰੇਸ਼ਟ ਬੁਜ਼ਧੀ ਹੈ ਨਾ ਬਾਦਲੀਲ ਲਿਖਂ ਦੀ ਜਾਚ ਇਕ (ਗਜ਼ਲ ਭੀ
ਨਹੀਣ) ਮਨ ਦੀ (ਆਪਣੀ) ਮਤਿ ਤਾਂ ਹੋਛੀ ਹੈ ਤੇ ਰੁਚੀ (ਬੜੀ) ਅੁਜ਼ਚੀ ਹੈ, (ਜਿਵੇਣ)
ਮੰਗ ਤਾਂ ਰਿਹਾ ਹਾਂ ਹੀਰਾ, ਪਰ (ਹਜ਼ਕ) ਪ੍ਰਾਪਤ ਕਅੁਡੀ (ਦਾ) ਭੀ ਨਹੀਣ
ਪ੍ਰਸ਼ਨ: ਫਿਰ ਲਿਖ ਕਿਵੇਣ, ਰਹੇ ਹੋ?