Sri Nanak Prakash

Displaying Page 32 of 832 from Volume 2

੧੩੨੮

੩. ਸ਼ਾਰਦਾ ਮੰਗਲ ਕੇਤਮਾਲ, ਰੰਮਕ, ਭਜ਼ਦ੍ਰ ਤੇ ਭਰਥ ਖੰਡ ਅਤੇ ਜੰਮੂ ਤੇ
ਵਂਜਾਰਿਆਣ ਦੇ ਗ੍ਰਾਮ ਜਾਣਾ॥
੨ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੪
{ਛੇਵਾਣ ਕੇਤਮਾਲ ਖੰਡ} ॥੨॥
{ਭਾਈ ਬਾਲੇ ਲ਼ ਬਲੀ ਦੇਣ ਲਈ ਪਕੜਨਾ} ॥੫..॥
{ਦੇਵੀ ਵਲੋਣ ਰਾਜੇ ਲ਼ ਸਗ਼ਾ} ॥੧੮..॥
{ਧਰਮਜਸ} ॥੩੦॥
{ਸਜ਼ਤਵਾਣ ਰੰਮਕ ਖੰਡ} ॥੩੩..॥
{ਕੂਕਰ ਅਤੇ ਸ਼ੇਰ ਦ੍ਰਿਸ਼ਟੀ} ॥੩੫..॥
{ਅਜ਼ਠਵਾਣ ਭਜ਼ਦ੍ਰ ਖੰਡ} ॥੪੨..॥
{ਕੌਲਨਾਭ ਲ਼ ਗ੍ਰਿਹਸਥ ਦੀ ਮਹਿਮਾ ਦਜ਼ਸਂੀ} ॥੪੫-੫੧॥
{ਨੌਵਾਣ ਭਾਰਤ ਖੰਡ} ॥੫੪॥
{ਜੰਮੂ, ਜਾਮਵੰਤ ਪੌਰਾਣਕ ਕਥਾ} ॥੫੮..॥
{ਬਨਜਾਰਿਆਣ ਦਾ ਪ੍ਰਸੰਗ} ॥੭੫..॥
ਦੋਹਰਾ: ਸਮਤਿ ਸਦਨ ਕੁਮਤਿਹਿ ਕਦਨ, ਇੰਦੁ ਬਦਨ ਜਗ ਮਾਂਹਿ*
ਬੰਦੋਣ ਪਦ ਅਰਬਿੰਦ ਤਿਹ, ਕਹੋਣ ਕਥਾ ਸੁਖਦਾਇ ॥੧॥
ਕੁਮਤਿਹਿ=ਕੁ ਮਤਿ ਹਿ=ਖੋਟੀ ਬੁਜ਼ਧੀ ਲ਼
ਇੰਦੁ=ਚੰਦਰਮਾ
ਜਗਮਾਂਹਿ=ਜਗਤ ਵਿਚ
ਸੂਚਨਾ: ਜੇ ਪਾਠ-ਜਾਗ ਮਾਇ-ਹੋਵੇ ਤਾਂ ਅਰਥ (ਹੇ ਜਗਤ ਮਾਤਾ!-ਹੋ ਸਕਦਾ ਹੈ ਤਦੋਣ ਇਹ
ਸਨਮੁਖ ਸੰਬੋਧਨ ਹੋਵੇਗਾ ਫੇਰ ਅਗਲੀ ਤੁਕ ਵਿਚ-ਤਿਹ-ਪਦ ਪਿਆ ਹੈ ਜੋ ਪ੍ਰੋਖ
ਦੀ ਸੰਭਾਵਨਾ ਕਰਾਅੁਣਦਾ ਹੈ, ਇਸ ਕਰਕੇ ਨਾ ਤਾਂ-ਜਗ ਮਾਇ-ਪਾਠ ਢੁਕਦਾ ਹੈ ਤੇ
ਨਾ ਹੀ-ਜਗ ਮਾਂਹਿ-ਦਾ ਅਰਥ: ਜਗਤ ਮਾਤਾ-ਠੀਕ ਬੈਠਦਾ ਹੈ)
ਅਰਥ: ( ਅਤੇ ਜੋ) ਜਗਤ ਵਿਚ ਸ੍ਰੇਸ਼ਟ ਬੁਜ਼ਧੀ ਦਾ ਘਰ, ਖੋਟੀ ਬੁਜ਼ਧੀ ਲ਼ ਦੂਰ ਕਰ ਦੇਣ
ਵਾਲੀ, ਚੰਦਰਮਾਂ ਵਰਗੇ (ਸੁੰਦਰ) ਮੂੰਹ ਵਾਲੀ ਹੈ, ਅੁਸ ਦੇ ਚਰਣਾਂ ਕਵਲਾਂ ਪਰ ਮਜ਼ਥਾ
ਟੇਕਕੇ ਸੁਖਦਾਈ ਕਥਾ (ਅਗੋਣ ਹੋਰ) ਕਹਿਣਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨੀਏ ਸ਼੍ਰੀ ਅੰਗਦ ਇਤਿਹਾਸਾ
ਬਿਦਾ ਹੋਇ ਗਮਨੇ ਸੁਖਰਾਸਾ {ਛੇਵਾਣ ਕੇਤਮਾਲ ਖੰਡ}
ਕੇਤ ਮਾਲ ਜਹਿਣ ਖੰਡ ਸੁਹਾਵਾ ਵਿਸ਼ੇਸ਼ ਟੂਕ
ਤਹਾਂ ਪਹੂਚੇ ਦੁਖ ਬਨ ਦਾਵਾ੧ ॥੨॥
ਭੂਪ ਪ੍ਰਜਾ ਤਹਿਣ ਕੇ ਨਰ ਸਾਰੇ
ਪੂਜਹਿਣ ਸ੍ਰੀ ਚੰਡੀ ਹਿਤ ਧਾਰੇ


*ਪਾ:-ਮਾਇ
ਪਿਛਲੇ ਅਧਾਯ ਦੇ ਮੰਗਲ ਦੀ ਇਹ ਪੂਰਤੀ ਹੈ
੧ਦੁਖਾਂ ਦੇ ਬਨ ਲ਼ ਦਾਵਾ ਅਗਨੀ ਵਤ

Displaying Page 32 of 832 from Volume 2