Sri Nanak Prakash
੩੫੭
ਸੁਤ ਕੀ ਮਹਿਣਮਾ ਲਖਿ ਨ ਸਕਾਯਾ
ਦਰਬ ਲੋਭ ਹਿਰਦਾ ਬਿਰਮਾਯਾ੧
ਧਨ ਆਨਹਿ੨ ਜਾਨਹਿ ਸੁਖਦਾਯਕ
ਸਤਿਪੰਥੀ੩ ਕੋ ਕਹਿਤ ਨਲਾਯਕ ॥੬੨॥
ਭਗਤ ਜਗਤ ਕੀ੪ ਰਹਤਿ ਅਜੁਕਤੰ੫
ਇਕ ਧਨ ਗਾਹਕ੬ ਇਕ ਲੇ ਮੁਕਤੰ੭
ਗਯੋ ਦਰਬ ਜਾਨੋ ਨਿਜ ਜੇਤੋ੮
ਮੋਹਿ ਨਿਕਟ੯ ਤੇ ਲੇਵਹੁ ਤੇਤੋ ॥੬੩॥
ਰਾਇ ਦੇਤਿ ਸੋ ਲੇਤਿ ਨ ਕਾਲੂ
ਭਯੋ ਪਰਸਪਰ ਕਹਿਨ ਬਿਸਾਲੂ
ਨ੍ਰਿਪਤਿ ਅਮਾਤਯ੧੦ ਬਾਤ ਮੁਖ ਭਾਖੀ
ਆਇਸੁ੧੧ ਰਾਇ ਮੰਨ ਅਭਿਲਾਖੀ ॥੬੪॥
ਬਾਰ ਬਾਰ ਨਹਿਣ ਫੇਰ੧੨ ਕਰੀਜੈ
ਬਿਨ ਬਿਚਾਰ ਬਚ ਬ੍ਰਿਧਨ੧੩ ਮਨੀਜੈ
ਕਬਹੁਣ ਨ ਝਿਰਕਹੁ ਅੁਤਪਲ ਲੋਚਨ
ਤਵ ਸੁਤ ਸੰਤ ਕੁਬੰਧ ਬਿਮੋਚਨ੧੪ ॥੬੫॥
ਬਹੁਤ ਬਾਰ ਕਹਿ ਰਾਇ ਪ੍ਰਬੀਨੇ
ਨਿਜ ਕਰ ਤੇ ਕਾਲੂ ਕਰ ਦੀਨੇ
ਭੂਰ ਬਿਸੂਰਤਿ ਗਮਨੋ ਸਦਨਾ
ਅੰਤਰ ਬੈਸੋ ਲਜਤਿ ਬਦਨਾ੧੫ ॥੬੬॥
੧ਭਰਮ ਰਿਹਾ ਹੈ
੨ਜੇ ਧਨ ਲੈ ਆਵੇ, ਤਾਂ ਲ਼ (ਇਨ੍ਹਾਂ ਲ਼)
੩ਸਜ਼ਚੇ ਮਾਰਗ ਟੁਰਨ ਵਾਲੇ ਲ਼
੪ਭਗਤਾਂ ਦੀ ਤੇ ਜਗਤ ਦੀ
੫ਨਾ ਜੁੜਨ ਵਾਲੀ ਰਹਤ ਹੈ
੬(ਜਗਤ) ਧਨ ਦਾ ਗਾਹਕ
੭(ਭਗਤ) ਮੁਕਤੀ ਦੇ ਗਾਹਕ ਹਨ
੮ਜਿਤਨਾ
੯ਪਾਸੋਣ
੧੦ਰਾਜੇ ਦੇ ਵਗ਼ੀਰ ਨੇ
੧੧ਆਗਾ
੧੨ਮੋੜ
੧੩ਬਿਨਾ ਸੋਚੇ ਵਜ਼ਡਿਆਣ ਦੀ ਗਲ ਮੰਨ ਲੈਂੀ ਚਾਹੀਦੀ ਹੈ
੧੪ਖੋਟੇ ਬੰਧਨਾਂ ਤੋਣ ਛੁਡਾਅੁਣ ਵਾਲਾ ਹੈ
੧੫ਸ਼ਰਮਿੰਦਾ ਮੂੰਹ ਵਾਲਾ