Sri Nanak Prakash

Displaying Page 462 of 832 from Volume 2

੧੭੫੮

੩੩. ਨਾਮ ਦੀ ਸ਼ਕਤਿ ਸ਼ੇਖ ਇਬ੍ਰਾਹੀਮ ਫਰੀਦ ਸਾਨੀ ਨਾਲ ਗੋਸ਼ਟ॥
੩੨ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੩੪
{ਪਾਕਪਟਨ} ॥੨॥
{ਸ਼ੇਖ ਬ੍ਰਹਮ ਨਾਲ ਗੋਸਟ} ॥੩..॥
ਦੋਹਰਾ: ਸਿਮਰਿ ਨਾਮ ਸਭਿ ਕਾਮ ਹੈਣ, ਪੁਨ ਨ ਜਾਇਣ ਜਮ ਧਾਮ
ਅਪਨ ਸਰੂਪ ਅਨੂਪ ਕੋ, ਜਾਨਿ ਲੇਤਿ ਅਭਿਰਾਮ ॥੧॥
ਪੁਨ=ਫੇਰ, ਭਾਵ ਮਰ ਕੇ ਧਾਮ=ਘਰ
ਅਨੂਪ=ਜਿਸ ਦੀ ਅੁਪਮਾਂ ਨਹੀਣ ਹੋ ਸਕਦੀ ਅਭਿਰਾਮ=ਸੁੰਦਰ
ਅਰਥ: (ਵਾਹਿਗੁਰੂ ਦਾ) ਨਾਮ ਸਿਮਰ (ਜੋ ਤੇਰੇ) ਸਾਰੇ ਕੰਮ (ਪੂਰੇ) ਹੋ ਜਾਣ (ਤੇ) ਫਿਰ
(ਤੂੰ) ਜਮ ਦੇ ਘਰ ਲ਼ (ਭੀ) ਨਾ ਜਾਵੇਣ (ਅਤੇ) ਅਪਨੇ ਸੁੰਦਰ ਸਰੂਪ ਲ਼ ਜਿਸ ਦੀ
ਅੁਪਮਾਂ ਨਹੀਣ ਹੋ ਸਕਦੀ (ਬੀ) ਪਛਾਂ ਲਵੇਣ
ਭਾਵ: ਕਾਮ ਹੈ-ਤੋਣ ਮੁਰਾਦ ਹੈ ਇਸ ਲੋਕ ਦੀਆਣ ਕਾਮਨਾ ਪੂਰਨ ਹੋਣ ਜਮ ਧਾਮ ਨਾ ਜਾਣ
ਤੋਣ ਮੁਰਾਦ ਹੈ ਕਿ ਨਰਕ ਨਾ ਜਾਵੇਣ, ਅਥਵਾ ਜਮ ਦੀ ਕਚਹਿਰੀ ਹੀ ਨਾ ਜਾਣਾ ਪਵੇ
ਮੁਰਾਦ ਹੈ ਪਾਰਲੌਕਿਕ ਦੁਖ ਕੋਈ ਨਾ ਹੋਵੇਗਾ ਤੇ ਤੀਸਰੀ ਗਜ਼ਲ ਹੈ ਕਿ ਗਿਆਨ ਹੋ
ਜਾਏਗਾ, ਅਪਨੇ ਸਰੂਪ ਦੀ ਲਖਤਾ ਹੋ ਆਵੇਗੀ ਭਾਵ ਨਾਮ ਨਾਲ, ਲੋਕ ਪ੍ਰਲੋਕ ਦੇ
ਸੁਖ ਤੇ ਗਿਆਨ ਪ੍ਰਾਪਤ ਹੁੰਦਾ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ! ਸੁਨੀਏ ਇਤਿਹਾਸਾ
ਆਗੇ ਗਮਨ ਕੀਨ ਸੁਖਰਾਸਾ
ਸ਼ੇਖ ਫਰੀਦ ਪਟਂ* ਹੈ ਜਹਿਣਵਾ {ਪਾਕਪਟਨ}
ਸ਼ੇਖ ਬ੍ਰਹਮ ਤਬਿ ਬਸਿਈ ਤਹਿਣਵਾ ॥੨॥ {ਸ਼ੇਖ ਬ੍ਰਹਮ ਨਾਲ ਗੋਸਟ}
ਤਿਹ ਕੇ ਮਿਲਿਨਿ ਹੇਤਿ ਗਤਿਦਾਈ
ਦੋਇ ਕੋਸ ਪਰ ਬੈਠੇ ਜਾਈ
ਸ਼ੇਖਬ੍ਰਹਮ ਕਾ ਇਕ ਮੁਰੀਦ* ਤਹਿਣ
ਆਯੋ ਈਣਧਨ੧ ਚੁਨਿਨਿ, ਗੁਰੂ ਜਹਿਣ ॥੩॥
ਸੋ ਦਰਵੇਸ਼ ਖੁਦਾਇ ਪਿਆਰਾ
ਰਿਦੇ ਬੰਦਗੀ ਕੇਰ੨ ਅਧਾਰਾ

*ਇਹ ਇਕ ਬੜਾ ਪੁਰਾਤਨ ਹਿੰਦੂ ਰਾਜ ਸਮੇਣ ਦਾ ਨਗਰ ਹੈ, ਇਸ ਦਾ ਅਸਲੀ ਨਾਮ ਅਜੋਧਨ ਸੀ ਪਟਨ
ਨਾਮ ਹੈ ਸ਼ਹਿਰ ਦਾ, ਤੇ ਪਜ਼ਤਂ ਦਾ ਖਿਆਲ ਹੈ ਕਿ ਕਦੇ ਦਰਯਾ ਇਥੇ ਤਜ਼ਕ ਵਹਿੰਦਾ ਸੀ ਤੇ ਇਥੇ ਪਜ਼ਤਂ
ਸੀ ਪਾਕਪਟਨ ਨਾਮ ਮੁਸਲਮਾਨਾਂ ਧਰਿਆ ਹੈ, ਬਾਬੇ ਫਰੀਦ ਦੇ ਰਹਿਂ ਕਰਕੇ, ਪਾਕਪਟਂ ਅਰਥਾਤ ਪਵਿਤ੍ਰ
ਸ਼ਹਿਰ ਸ਼ੇਖ ਬ੍ਰਹਮ ਬਾਬੇ ਫਰੀਦ ਦਾ ਗਜ਼ਦੀ ਨਸ਼ੀਨ ਸੀ, ਇਸ ਲ਼ ਫਰੀਦ ਸਾਨੀ ਬੀ ਕਹਿੰਦੇ ਹਨ ਇਹ ਬੀ
ਬੜਾ ਤਪਜ਼ਸੀ ਪੁਰਸ਼ ਹੋਇਆ ਹੈ, ਗੁਰੂ ਜੀ ਲ਼ ਮਿਲਕੇ ਇਸ ਲ਼ ਠਢ ਪਈ ਸੀ ਫਰੀਦ ਦੀ ਬਾਣੀ ਫਰੀਦ
ਸਾਨੀ ਅਰਥਾਤ ਸ਼ੇਖ ਬ੍ਰਹਮ ਦੀ ਰਚੀ ਹੋਈ ਸੰਭਾਵਿਤ ਹੁੰਦੀ ਹੈ
*ਪੁ: ਜ: ਸਾਖੀ ਵਿਚ ਇਸਦਾ ਨਾਮ ਕਮਾਲ ਦਿਜ਼ਤਾ ਹੈ
੧ਬਾਲਂ
੨ਦਾ

Displaying Page 462 of 832 from Volume 2