Sri Nanak Prakash
੭੭
ਹੀਰਿਆਣ (ਨਾਲ) ਜੜੇ ਹੋਏ ਸੋਨੇ ਦੇ ਕੜੇ ਹਜ਼ਥਾਂ (ਵਿਚ ਪਾਏ ਹੋਏ ਹਨ) (ਦੇਖਂ ਵਾਲਿਆਣ
ਦੇ) ਨੈਂ (ਅੁਨ੍ਹਾਂ ਹੀਰਿਆਣ ਦੀ ਚਮਕ ਵਿਚ ਐਅੁਣ) ਚੰਚਲ ਹਨ, ਜਿਅੁਣ ਜਲ (ਵਿਚ)
ਮਜ਼ਛੀ (ਭਾਵ ਹੀਰਿਆਣ ਦੀ ਦਮਕ ਵਿਚ ਨਗ਼ਰ ਨਹੀਣ ਟਿਕਦੀ)
ਗਲ (ਵਿਚ) ਨੀਵਾਣ ਜਾਮਾਂ ਮਨ ਲ਼ ਪ੍ਰਸੰਨ ਕਰਨ ਵਾਲਾ (ਪਿਆ) ਫਬ ਰਿਹਾ ਹੈ, (ਨਾਲ) ਚੰਗੇ
(ਵਧੀਆ) ਕਪੜਿਆਣ ਦੀ ਬਣੀ ਹੋਈ (ਹੋਰ ਸਾਰੀ) ਪੁਸ਼ਾਕ ਪਹਿਨੀ ਹੋਈ ਹੈ
ਤ੍ਰਿਖਾ ਤੀਰ ਹਥ (ਵਿਚ) ਲੈਕੇ (ਅੁਸਲ਼) ਘੁਮਾਅੁਣਦੇ ਹੋਏ ਦੇਖ ਰਹੇ ਹਨ, (ਹਾਂ, ਪਰੀ) ਪੂਰਨ
ਦ੍ਰਿਸ਼ਟਾ (ਜੀ ਨੇ ਆਪ) ਮਾਨੁਖ ਦੇਹ ਧਾਰਨ ਕੀਤੀ ਹੋਈ ਹੈ
ਭਾਵ: ਗੁਰੂ ਜੀ ਦੀ ਬੀਰਾਸਨ ਮੂਰਤੀ ਦੇ ਦਰਸ਼ਨ:- ਹਜ਼ਥ ਵਿਚ ਧਨੁਖ ਤੇ ਤੀਰ ਰਜ਼ਖੀ
ਚੰਚਲਤਾ ਨਾਲ ਫੇਰਦੇ ਨਿਸ਼ਾਨੇ ਫੁੰਡਂ ਦੀ ਤਜ਼ਕ ਵਿਚ ਹਨ ਇਹ ਤਾਂ ਬੀਰਾਸਨ ਹੈ,
ਪਰ ਜੋ ਇਹ ਕਿਹਾ ਹੈ ਕਿ ਪੂਰਨ ਸਾਕਸ਼ੀ ਨੇ ਮਨੁਖਾ ਦੇਹ ਧਾਰਨ ਕੀਤੀ ਹੈ, ਇਹ
ਇਸ਼ਾਰਾ ਅੁਨ੍ਹਾਂ ਦੀ ਅਲੂਹੀਅਤ ਵਜ਼ਲ ਹੈ ਕਿ ਇਕ ਪਾਸੇ ਤਾਂ ਬੀਰਾਸਨ ਹੋਏ ਨਿਸ਼ਾਨੇ
ਦੀ ਤਜ਼ਕ ਵਿਚ ਹਨ, ਦੂਜੇ ਪਾਸੇ ਆਪ ਪੂਰਨਸਾਖੀ ਅਵਸਥਾ ਵਿਚ ਹਨ ਤੇ
ਦ੍ਰਿਸ਼ਟਮਾਨ ਵਿਚ ਤਜ਼ਕ ਰਹੇ ਹਨ ਕਿ ਕਿਸ ਅਧਿਕਾਰੀ ਮਨ ਤੇ ਦ੍ਰਿਸ਼ਟੀ ਪਾਅੁਣ ਜੋ
ਅੁਹ ਦ੍ਰਿਸ਼ਟਮਾਨ ਤੋਣ ਮਰ ਕੇ ਦ੍ਰਿਸ਼ਟਾ ਪਦ ਵਿਚ ਜੀਅੁ ਅੁਠੇ ਓਹ ਨਿਕੇ ਤਮੋਗੁਣੀ
ਅਹੰਕਾਰੀ ਜੋਧੇ ਨਹੀਣ, ਪਰ ਨਿਰਹੰਕਾਰ ਨਿਰਵਿਕਾਰ ਕੇਵਲ ਸਾਖੀ ਰੂਪ ਹਨ, ਸਾਖੀ
ਹੋ ਕੇ ਜਗਤ ਦਾ ਅੁਧਾਰ ਕਰ ਰਹੇ ਹਨ, ਨਾਲ ਦ੍ਰਿਸ਼ਟਾ ਪਦ ਦੇ ਕਟਾਖਸ਼ਾਂ ਨਾਲ
ਅਹੰਤਾ ਦੀ ਮੌਤ ਤੇ ਆਤਮ ਜਾਗ੍ਰਤ ਦੇ ਰਹੇ ਹਨ, ਤੇ ਤੀਰ ਚਲਾਕੇ ਦੰਡ ਯੋਗ
ਦੋਖੀਆਣ ਤੇ ਖਲਾਂ ਲ਼ ਪਾਪ ਕਰਨ ਤੋਣ ਅਸਮਰਜ਼ਥ ਕਰ ਰਹੇ ਹਨ
ਪਹਿਲੀਆਣ ਤੁਕਾਣ ਵਿਚ ਜੋ ਛਜ਼ਲਿਆਣ ਛਾਪਾਂ ਦੀ ਖੂਬਸੂਰਤੀ, ਹੀਰਿਆਣ ਜੜਤ ਕੰਕਨਾਂ ਦੀ
ਸੁੰਦਰਤਾਈ ਦਰਸਾਈ ਹੈ, ਇਹ ਰਾਜਸ਼ੋਭਾ ਵਰਣਨ ਕੀਤੀ ਹੈ, ਭਾਵ ਹੈ ਕਿ ਸਿਪਾਹੀ
ਪਦ ਦੇ ਬੀਰਾਸਨੀ ਜੋਧਾ ਨਹੀਣ, ਪਰ ਰਾਜ ਪਦ ਦੇ ਬੀਰਾਸਨੀ ਜੋਧਾ ਹਨ
ਸੈਯਾ: ਕਟ ਸੋਣ ਪਟ ਤੇ ਨਿਖੰਗ ਕਸੇ,
ਮੁਖ ਮੰਦ ਹਸੇ ਦਮਕੈ ਕਿ ਛਟਾ ਹੀ
ਮੁਕਤਾ ਗਰ ਮਾਲ ਬਿਸਾਲ ਬਨੀ,
ਸ਼ਮਸ਼੍ਰਾਨਨ ਸ਼ਾਮ ਭਲੀ ਅੁਪਮਾਹੀ
ਹਿਤ ਸੋਣ ਤਮ ਸੋਮ ਕਿ ਪਾਸ ਬਸੋ,
*ਮੁਖ ਪੰਕਜ ਪੈ ਮਧੁ ਪੁੰਜ ਸੁਹਾਹੀਣ
ਅਬ ਆਨ ਕੀ ਆਸ ਨਿਰਾਸ ਭਈ
ਕਲੀਧਰ ਬਾਸ ਕੀਯੋ ਮਨ ਮਾਹੀ ॥੩੦॥
ਕਟ=ਲਕ
ਪਟ=ਕਪੜਾ ਜੋ ਲਕ ਨਾਲ ਬੰਨ੍ਹਦੇ ਹੁੰਦੇ ਸਨ ਪਟਕਾ, ਕਮਰ ਕਜ਼ਸੇ ਦਾ ਕਪੜਾ
ਤੇ=ਤਲਵਾਰ ਨਿਖੰਗ=ਤੀਰਾਣ ਦਾ ਭਜ਼ਥਾ
ਕਸੇ=ਕਜ਼ਸੇ ਹੋਏ ਹਨ
ਮੁਖ ਮੰਦ ਹਸੇ=ਮੂੰਹੋਣ ਥੋੜਾ ਹਸਦੇ ਹਨ, ਭਾਵ ਮੁਸਕ੍ਰਾਹਟ ਤੋਣ ਹੈ
ਕਿ=ਮਾਨੋਣ ਛਟਾ=ਬਿਜਲੀ ਮੁਕਤਾ=ਮੋਤੀਆਣ ਦੀ
ਗਰ-ਗਲੇ ਵਿਚ ਮਾਲ=ਮਾਲਾ