Sri Nanak Prakash

Displaying Page 48 of 832 from Volume 2

੧੩੪੪

੪. ਗੁਰ ਚਰਨ ਮੰਗਲ ਦੁਨੀ ਚੰਦ ਲ਼ ਮਿਲਂਾ ਤੇ ਤਲਵੰਡੀ ਔਂਾ॥
੩ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੫
ਦੋਹਰਾ: ਚਰਨ ਕਮਲ ਸਤਿਗੁਰੂ ਕੇ, ਸੁਖ ਕੋ ਸਦਨ ਪਛਾਨ
ਬਸਹਿਣ ਸਦਾ ਮਨ, ਸਥਿਰ ਹੈ, ਲਹਹਿ ਪਰਮ ਕਲਾਨ ॥੧॥
ਸਦਨ=ਘਰ
ਬਸਹਿਣ=ਬਸ ਜਾਣਦੇ ਹਨ
ਸਦਾ=ਨਿਤ, ਭਾਵ ਪਜ਼ਕੇ ਹੋਕੇ
ਸੂਚਨਾ: ਕਿਧਰੇ ਪਾਠ ਬਸਹੁ ਹੈ ਫਿਰ ਅਗੇ ਲਹਹਿ ਦੀ ਥਾਂ ਭੀ ਪਾਠ ਲਹਹੁ ਚਾਹੀਦਾ
ਹੈ, ਅਰਥ ਹੋ ਜਾਏਗਾ (ਹੇ ਚਰਨੋ! ਮੇਰੇ) ਮਨ ਵਿਚ ਵਸ ਜਾਓ ਤਾਂ ਜੋ ਏਹ (ਮਨ)
ਟਿਕ ਜਾਵੇ ਤੇ ਮੈਲ਼ ਪਰਮ ਕਲਾਨ ਪ੍ਰਾਪਤਿ ਹੋਵੇ
ਅਰਥ: ਸਤਿਗੁਰੂ ਜੀ ਦੇ ਚਰਣ ਕਮਲ ਸੁਖ ਦਾ ਘਰ (ਹਨ, ਇਹ ਗਜ਼ਲ) ਪਛਾਂ ਲੈ, (ਜਿਸ)
ਮਨ (ਵਿਚ ਏਹ) ਪਜ਼ਕੇ ਹੋਕੇ ਬਸ ਜਾਣਦੇ ਹਨ (ਅੁਹ) ਟਿਕ ਜਾਣਦਾ ਹੈ (ਤੇ ਅੰਤ) ਪਰਮ
ਕਲਯਾਂ ਲ਼ ਪ੍ਰਾਪਤ ਕਰਦਾ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਸੁਨੀਏ ਗੁਨਭਵਨ!
ਤਿਹ ਤੇ ਕੀਨ ਗੁਰੂ ਪੁਨ ਗਵਨ
ਲਵਪੁਰਿ੧ ਕੇ ਜਬ ਗਏ ਸਮੀਪਾ
ਕਰੀ ਸਥਿਤ ਬੇਦੀ ਕੁਲਦੀਪਾ ॥੨॥
ਦੁਨੀ ਚੰਦ ਤਹਿਣ ਬਨੀਆ ਭਾਰੀ {ਦੁਨੀ ਚੰਦ}
ਗੁਰ ਕੀਰਤਿ ਤਿਸ ਸੁਨੀ ਅਗਾਰੀ
ਤਿਹ ਦਿਨ ਕੀਨੋ ਸ਼੍ਰਾਧ ਬਿਸਾਲਾ
ਪਿਤ ਕੀ ਬਰਸੀਂੀ੨ ਲਖਿ ਕਾਲਾ ॥੩॥
ਸੁਨਿ ਕਰਿ ਆਗਮ ਕ੍ਰਿਪਾ ਨਿਕੇਤਾ੩
ਸੋ ਆਵਾ ਲੇਨੇ ਕੇ ਹੇਤਾ
ਪਦ ਅਰਬਿੰਦ ਸੁ ਬੰਦਨ ਕੀਨਾ
ਬਿਨੈ ਭਨੀ ਬਹੁ ਹੋਇਓ ਦੀਨਾ ॥੪॥
ਪੂਰਨ ਪੁਰਖ ਲਖਹੁ ਹਮ ਪ੍ਰੀਤਾ
ਚਲਹੁ ਸਦਨ ਕੋ ਕਰਹੁ ਪੁਨੀਤਾ
ਤਿਹ ਬਿਲੋਕਿ ਕੈ ਪ੍ਰੇਮ ਬਿਸਾਲਾ
ਗਮਨ ਕੀਓ ਅੁਠਿ ਸੰਗ ਕ੍ਰਿਪਾਲਾ ॥੫॥


੧ਲਾਹੌਰ
ਪੁਰਾਤਂ ਜਨਮ ਸਾਖੀ ਵਿਚ ਬੀ ਇਹ ਸਾਖੀ ਹੈ
੨ਵਰ੍ਹੇ ਦਾ ਦਿਨ
੩ਗੁਰੂ ਜੀ ਦਾ

Displaying Page 48 of 832 from Volume 2