Sri Nanak Prakash

Displaying Page 530 of 1267 from Volume 1

੫੫੯

੨੭. ਸ਼੍ਰੀ ਗੁਰੂ ਮੰਗਲ ਮਨਸੁਖ ਤੇ ਭਗੀਰਥ॥

{ਭਗੀਰਥ} ॥੨॥
{ਮਨਸੁਖ} ॥੩੬॥
{ਮਨਸੁਖ ਪ੍ਰਤੀ ਅੁਪਦੇਸ਼} ॥੬੭..॥
{ਮੁਕਤੀ ਦੇ ਤਿੰਨ ਸਾਧਨ} ॥੭੨॥
ਦੋਹਰਾ: ਚਰਨ ਸ਼ਰਨ ਗੁਰੁ ਪਰਨ ਮਨ, ਨਖਨ ਨਿਹਿਕ ਛਬਿ ਮੂਲ
ਹਰਨ ਮਰਨ ਭਵ ਨਿਜ ਜਨਿਨ, ਨਮੋ, ਹੋਹਿ ਅਨਕੂਲ ॥੧॥
ਪਰਨ=ਪਰਣਾ, ਆਸਰਾ ਨਖਨ=ਨਹੁੰ, ਨੌਹਾਂ ਦੀ
ਨਿਹਿਕ=ਹੀਰਾ ਸੰਸ: ਨਿਖ*॥ ਛਬਿ=ਸੁੰਦਰਤਾ
ਭਵ=ਜਨਮ ਹਰਨ ਮਰਨ ਭਵ=ਜਨਮ ਮਰਨ ਲ਼ ਹਰ ਲੈਂ ਵਾਲੇ
ਜਨਿਨ=ਦਾਸਾਂ ਦੇ ਅਨਕੂਲ=ਮੁਆਫਕ, ਜੋ ਵਿਰਜ਼ੁਜ਼ਧ ਕਦੇ ਨਾ ਹੋਣ, ਸਦਾ ਸਹਾਈ
ਰਹਿਂ
ਅਰਥ: (ਸ਼੍ਰੀ) ਗੁਰੂ (ਜੀ ਦੇ ਅੁਨ੍ਹਾਂ) ਚਰਣਾਂ ਦੀ ਸ਼ਰਣ ਦਾ ਆਸਰਾ ਮਨ (ਵਿਚ ਲੈ ਕੇ) ਕਿ
ਜਿਨ੍ਹਾਂ ਦੇ ਨਵ੍ਹਾਂ (ਦੀ ਛਬੀ) ਹੀਰੇ ਦੀ ਛਬੀ ਦਾ ਵੀ ਮੂਲ ਹੈ, (ਅਤੇ ਜੋ) ਆਪਣੇ
ਦਾਸਾਂ ਦੇ ਜਨਮ ਮਰਨ (ਆਦਿ ਦੁਖਾਂ ਲ਼) ਹਰ ਲੈਂ ਵਾਲੇ ਹਨ (ਐਸੇ ਚਰਣਾਂ ਪਰ
ਮੇਰੀ) ਨਮਸਕਾਰ ਹੋਵੇ, (ਓਹ) ਸਦਾ ਮੇਰੇ ਤੇ ਕ੍ਰਿਪਾਲੂ ਹੋਣ
ਭਾਵ: ਸ਼੍ਰੀ ਗੁਰੂ ਜੀ ਦੇ ਨਹੁੰਵਾਣ ਦੀ ਸੁੰਦਰਤਾਈ ਲ਼ ਹੀਰੇ ਨਾਲ ਸ਼ੋਭਾ ਦੇਣਦੇ ਹੋਏ ਦਜ਼ਸਦੇ ਹਨ
ਕਿ ਹੀਰੇ ਦੀ ਸ਼ੋਭਾ ਅੁਨ੍ਹਾਂ ਨਖਾਂ ਤੋਣ ਆਈ ਹੈ, ਅਰਥਾਤ ਓਹ ਹੀਰੇ ਤੋਣ ਭੀ ਵਧੀਕ
ਸੁੰਦਰ ਹਨ ਪਰ ਅੁਨ੍ਹਾਂ ਚਰਣਾਂ ਦੀ ਜਿਨ੍ਹਾਂ ਦੇ ਨਹੁੰ ਇੰਨੇ ਸੁੰਦਰ ਹਨ ਆਤਮ ਮੰਡਲ
ਵਿਚ ਕੀਹ ਕੀਮਤ ਹੈ? ਦਜ਼ਸਦੇ ਹਨ ਕਿ ਆਪਣੇ ਦਾਸਾਂ ਦੇ ਜਨਮ ਮਰਨ ਦੇ ਭੈ ਲ਼
ਕਜ਼ਟਂ ਹਾਰੇ ਹਨ ਜੋ ਪ੍ਰੇਮੀ ਸਤਿਗੁਰ ਜੀ ਦੇ ਚਰਣਾਂ ਦੇ ਧਾਨੀ ਹਨ, ਓਹਨਾਂ ਲ਼
ਧਾਨ ਸਿਜ਼ਧ ਹੋਣ ਤੇ ਸਮਾਧੀ ਪ੍ਰਾਪਤ ਹੁੰਦੀ ਹੈ ਤੇ ਸਮਾਧੀ ਮੁਕਤੀ ਦਾਤਾ ਹੁੰਦੀ ਹੈ,
ਕਿਅੁਣ ਚਰਣਾਂ ਦਾ ਧਾਨ ਸਮਾਧੀ ਲਈ ਗੁਣਕਾਰ ਵਿਸ਼ੇਸ਼ ਹੈ? ਇਸ ਲਈ ਕਿ ਜਿਨ੍ਹਾਂ
ਦੇ ਓਹ ਚਰਣ ਹਨ ਓਹ ਆਤਮ ਪਦ ਆਰੂੜ ਸਦਾ ਵਾਹਿਗੁਰੂ ਵਿਚ ਨਿਮਗਨ ਹਨ,
ਅੁਨ੍ਹਾਂ ਦੇ ਅੰਗ ਅੰਗ ਵਿਚ ਆਤਮ ਰੰਗ ਭਰਪੂਰ ਤੇ ਰਜ਼ਬੀ ਰਸ ਡੁਜ਼ਲ੍ਹ ਡੁਜ਼ਲ੍ਹ ਪੈ ਰਿਹਾ
ਹੈ, ਸੀਸ ਤੋਣ ਲੈ, ਹਜ਼ਥਾਂ ਦੀਆਣ ਅੁਣਗਲੀਆਣ ਤੇ ਚਰਨਾਂ ਦੀਆਣ ਅੁਣਗਲੀਆਣ ਤੋਣ ਮਾਨੋ
ਓਰ ਨੂਰ ਹਰ ਵੇਲੇ ਬਰਸ ਰਿਹਾ ਹੈ, ਅੁਸ ਆਤਮ ਦਾਤ ਨਾਲ ਜੋ ਆਤਮ ਰਸ ਰਜ਼ਤੇ
ਸਤਿਗੁਰੂ ਜੀ ਦੇ ਅੰਗਾਂ ਤੋਣ ਸੁਤੇ ਸਿਜ਼ਧ ਦਾਨ ਹੋ ਰਿਹਾ ਹੈ ਧਾਨੀ ਦੇ ਧਾਨ ਯਤਨ
ਵਿਚ ਸਿਜ਼ਧੀ ਤੁਰੰਤ ਹੁੰਦੀ ਹੈ ਐਸੇ ਸੁਖ ਦਾਤੇ ਚਰਨਾਂ ਲਈ ਅਰਦਾਸ ਕਰਦੇ ਹਨ ਕਿ
ਓਹ ਸਦਾ ਮੇਰੇ ਤੇ ਕ੍ਰਿਪਾਲੁ ਹੋਣ ਏਹੋ ਖਿਆਲ ਕਵਿ ਜੀ ਦਾ ਅਗਲੇ ਤ੍ਰੈਹਾਂ
ਅਧਾਵਾਣ ਦੇ ਮੰਗਲਾਂ ਵਿਚ ਜਾਰੀ ਰਹਿੰਦਾ ਹੈ
ਸ਼੍ਰੀ ਬਾਲਾ ਸੰਧੁਰੁ ਵਾਚ ॥
ਦੋਹਰਾ: ਪੁਰਿ ਸੁਲਤਾਨ ਸਮੀਪ ਹੈ ਮੈਲਸੀਹਾਂ ਇਕ ਗ੍ਰਾਮ


*ਨਿਖ=੧. ਸੋਨੇ ਦਾ ਟੁਕੜਾ, ੨. ਸੋਨੇ ਦਾ ਸਿਜ਼ਕਾ, ੩. ਸੋਨੇ ਦਾ ਤੋਲਾ, ੪. ਚਾਂਦੀ ਦਾ ਇਕਤੋਲ, ੫.ਵੈਦਕ
ਦਾ ਇਕ ਤੋਲ, ੬. ਸੋਨਾ, ੭. ਸੋਨੇ ਦਾ ਬਰਤਨ, ੮.ਸੋਨੇ ਦਾ ਇਕ ਗਲੇ ਦਾ ਗਹਿਂਾ, ੯. ਹੀਰਾ

Displaying Page 530 of 1267 from Volume 1