Sri Nanak Prakash
੧੮੩੨
੩੮. ਸ਼ਬਦ ਮਹਿਮਾਂ ਸ਼ਹੁ ਸੁਹਾਗਨ, ਬਾਲਗੁੰਦਾਈ, ਮੂਲਾ॥
੩੭ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੩੯
{ਸ਼ਹੁ ਸੁਹਾਗਣ ਬਖਸ਼ਿਆ} ॥੩..॥
{ਬਾਲ ਗੁੰਦਾਈ} ॥੩੦-੫੮॥
{ਮੂਲੇ ਦਾ ਅੰਤ} ॥੬੦..॥
{ਮੂਲੇ ਦੇ ਅੁਧਾਰ ਦਾ ਪ੍ਰਸੰਗ} ॥੯੧..॥
ਦੋਹਰਾ: ਸਤਿਗੁਰ ਸ਼ਬਦ ਸਹਾਇ ਲੇ, ਨਾਮ ਜਪਨ ਹਥਿਆਰ
ਮਨ ਰਿਪੁ ਜੀਤੈਣ ਮਨੁਜ ਜੇ, ਦੈ ਲੋਕਨ ਸੁਖ ਸਾਰ ॥੧॥
ਸ਼ਬਦ=ਇਥੇ ਅਰਥ ਅੁਪਦੇਸ਼ ਹੈ (ਦੇਖੋ ਸ਼੍ਰੀ ਗੁਰੂ ਗ੍ਰੰਥ ਕੋਸ਼ ਖਾ: ਟ੍ਰੈ: ਸੁਸਾਇਟੀ
ਦਾ)
ਰਿਪੁ=ਵੈਰੀ, ਸ਼ਜ਼ਤ੍ਰ
ਮਨੁਜ=ਆਦਮੀ, ਮਾਨੁਖ, ਇਨਸਾਨ
ਸੁਖਸਾਰ=ਸਾਰ ਸੁਖ ਤਜ਼ਤ ਸੁਖ, ਜੋ ਸਾਰੇ ਸੁਖਾਂ ਦਾ ਤਜ਼ਤ ਹੋਵੇ ਜਾਣ ਸਾਰੇ ਸੁਖਾਂ ਤੋਣ
ਸ੍ਰੇਸ਼ਟ ਹੋਵੇ, ਕਜ਼ਲਾਨ, ਮੁਕਤੀ, ਪਰਮ ਪਦ
ਅਰਥ: ਜੋ ਮਨੁਖ ਸਤਿਗੁਰਾਣ ਦੇ ਅੁਪਦੇਸ਼ ਦੀ ਸਹਾਇਤਾ ਲੈਕੇ ਨਾਮ ਜਪਣ (ਰੂਪੀ)
ਹਥਿਆਰ (ਨਾਲ) ਮਨ (ਰੂਪੀ) ਵੈਰੀ ਲ਼ ਜਿਜ਼ਤ ਲੈਣਦੇ ਹਨ, (ਓਹ) ਦੋਹਾਂ ਲੋਕਾਣ ਦੇ
ਸਾਰ ਸੁਖ (ਲ਼ ਪ੍ਰਾਪਤ ਕਰ ਲੈਣਦੇ ਹਨ)
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨੋ ਕਥਾ ਪੁਨ ਫੇਰੂ ਨਦਨ੧!
ਮਾਰਗ ਚਲਤੋ ਕਲੁਖ ਨਿਕੰਦਨ
ਸ਼ਮਸ ਕਹਾਂੀ ਸਰਬ ਸੁਨਾਈ
ਗਮਨਤਿ ਪਹੁੰਚਤਿ ਭੇ ਇਕ ਜਾਈ ॥੨॥
ਜਹਿਣ ਫਕੀਰ ਕੋ ਲੁਟ ਗੋ ਮੇਲਾ {ਸ਼ਹੁ ਸੁਹਾਗਣ ਬਖਸ਼ਿਆ}
ਨਿਦਾ ਪ੍ਰਗਟੀ ਭਯੋ ਦੁਹੇਲਾ੨
ਗਯੋ ਪਖੰਡ ਅੁਘਰ ਸਭਿ ਪਾਜਾ
ਲੋਕਨ ਬਿਖੈ ਅਧਿਕ ਸੋ ਲਾਜਾ੩ ॥੩॥
ਤਿਹ ਕੋ ਕਰਨ ਕ੍ਰਿਤਾਰਥ ਫੇਰਾ੪
ਗਏ ਗੁਰੂ ਸੋ ਦੁਖੀਆ ਹੇਰਾ
ਤਿਸੀ ਤੀਅ ਕੈ ਕੀਨੋ ਡੇਰਾ
ਜਾਵਤਿ ਕੀਨੋ ਜਹਾਂ ਬਸੇਰਾ ॥੪॥
ਚੰਦਰਾਤਿ ਪੁਨ ਤਾਂ ਦਿਨ ਸੋਈ
੧ਹੇ ਸ਼੍ਰੀ ਗੁਰੂ ਅੰਗਦ ਜੀ
੨ਦੁਖੀ
੩ਸ਼ਰਮਿੰਦਾ ਹੋਇਆ
੪ਮੁੜਕੇ