Sri Nanak Prakash

Displaying Page 581 of 832 from Volume 2

੧੮੭੭

੪੧. ਦਸਮ ਗੁਰ ਮੰਗਲ ਅੁਬਾਰੇ ਖਾਨ, ਅਵਦਲ ਰਹਮਾਨ॥
੪੦ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੪੨
{ਅੁਬਾਰੇਖਾਨ} ॥੨..॥
{ਅਦ੍ਰਹਮਾਨ} ॥੨੪..॥
{ਜਰਾਹ ਦਾ ਦ੍ਰਿਸ਼ਟਾਂਤ} ॥੭੯..॥
ਦੋਹਰਾ: ਗੁਰੁ ਗੋਬਿੰਦ ਸਿੰਘ ਸਿਮਰ ਨਿਤ, ਅਪਰ ਨ ਜਾਣਹਿ ਸਮਾਨ
ਜਿਯਤਿ ਰਾਜ ਸੁਖ ਸਰਬਦਾ, ਮਰਤਿ ਮੁਕਤਿ ਦੇਣ ਦਾਨ ॥੧॥
ਅਪਰ=ਹੋਰ
ਜਿਯਤਿ=ਜੀਅੁਣਦਿਆਣ
ਰਾਜ ਸੁਖ=ਐਸ਼ਰਜ ਦਾ ਸੁਖ, (ਅ) ਸਿਰ ਸੁਖਾਂ ਦੇ ਸੁਖ, ਵਜ਼ਡਾ ਸੁਖ
ਸਰਬਦਾ=ਸਦਾ, ਹਮੇਸ਼ਾਂ
ਅਰਥ: ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਲ਼ ਸਦਾ ਸਿਮਰ ਜਿਨ੍ਹਾਂ ਦੇ ਤੁਜ਼ਲ ਹੋਰ ਕੋਈ ਨਹੀਣ, ਜੋ
ਜੀਅੁਣਦਿਆਣ ਸਰਬਦਾ ਐਸ਼ਰਜ ਦਾ ਸੁਖ (ਦੇਣਦੇ) ਤੇ ਮਰਿਆਣ ਮੁਕਤੀ ਦਾ ਦਾਨ ਦਿੰਦੇ
ਹਨ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਸੁਨਿ ਕਥਾ ਮਹਾਨਾ
ਮਾਲੋ ਮੀਤ ਹੁਤੋ ਇਕ ਖਾਨਾ {ਅੁਬਾਰੇਖਾਨ}
ਸੋ ਜਬਿ ਮਿਲਿਨ ਹੇਤ ਢਿਗ ਆਵਾ
ਕਰਿ ਕੈ ਹਰਖ ਸਲਾਮ ਅਲਾਵਾ ॥੨॥
ਬੈਠੋ ਨਿਕਟ ਧਰੈ ਅਨੁਰਾਗਾ
ਤਬਿ ਗੁਰ ਕੇ ਗੁਨ ਗਾਵਨ ਲਾਗਾ
ਸੁਨਹੁ ਅੁਬਾਰੇ ਾਂ ਜੁ ੁਦਾਇ
ਨਾਨਕ ਨਾਮ ਕਹਾਯੋ ਆਇ ॥੩॥
ਜਿਹ੧ ਗੁਨ ਨਾਗਰਾਜ੨ ਨਿਤ ਗਾਵਤਿ
ਤਜ਼ਦਪਿ ਨਹੀਣ ਪਾਰ ਕੋ ਪਾਵਤਿ
ਸੋ ਕੈਸੇ ਮੈਣ ਸੁਖ ਤੇ ਭਾਖੋਣ
ਸਦਾ ਨਾਮ ਕੋ ਅੁਰ ਮਹਿਣ ਰਾਖੋਣ ॥੪॥
ਤੁਮ ਅਬ ਜਾਹੁ ਦਰਸ ਕੋ ਕਰੀਏ
ਅੁਰ ਕੋ ਸਰਬ ਭਰਮ ਪਰਹਰੀਏ
ਅਸ ਸੁਨਿ ਸ਼੍ਰੀ ਗੁਰ ਕੇਰ ਪ੍ਰਸ਼ੰਸ਼ੂ
ਤੂਰਨ ਚਲੋ, ਖਾਨ ਜਿਸ ਬੰਸੂ੩ ॥੫॥


੧ਜਿਸ ਦੇ
੨ਸ਼ੇਸ਼ਨਾਗ
੩ਪਠਾਨ ਜਿਸ ਦੀ ਜਾਤ ਸੀ

Displaying Page 581 of 832 from Volume 2