Sri Nanak Prakash

Displaying Page 583 of 1267 from Volume 1

੬੧੨

੩੦. ਗੁਰ ਪਗ ਪ੍ਰੇਮ ਮੰਗਲ ਮੂਲੇ ਦਾ ਆਅੁਣਾ ਸ਼ਾਮੇ ਦਿਜ ਲ਼ ਅੁਪਦੇਸ਼, ਲਖਮੀ
ਚੰਦ ਜਨਮ॥

{ਮੂਲੇ ਦਾ ਕ੍ਰੋਧ} ॥੭॥
{ਸ਼ਿਆਮਾ ਪੰਡਿਤ} ॥੧੬॥
{ਲਖਮੀ ਚੰਦ ਜੀ ਦਾ ਜਨਮ} ॥੪੮॥
ਦੋਹਰਾ: ਸ਼੍ਰੀ ਗੁਰ ਪਗ ਕੋ ਪ੍ਰੇਮਿ ਜੋ, ਅੁਜ਼ਜਲ ਸਰਸ ਮਰਾਲ
ਅਵਗੁਨ ਪਰਿਹਰਿ ਗੁਨਗ੍ਰਹੀ, ਬਸੋ ਮੋਹਿ ਮਨ ਤਾਲ ॥੧॥
ਸਰਸ=ਰਸ ਵਾਲੇ ਮਰਾਲ=ਹੰਸ ਪਰਿਹਰਿ=ਤਿਆਗਕੇ
ਗੁਨ ਗ੍ਰਹੀ=ਗੁਣਾਂ ਦੀ ਕਦਰ ਕਰਨ ਵਾਲੇ ਸੰਸ: ਗੁਣ ਗ੍ਰਾਹਿਨ੍ਹ ਯਾ ਗੁਣ ਗ੍ਰਾਹੀ॥
ਅਰਥ: ਹੇ (ਤੁਸੀਣ ਜੋ) ਸ਼੍ਰੀ ਗੁਰੂ ਜੀ ਦੇ ਚਰਣਾਂ ਦੇ ਪ੍ਰੇਮ ਰੂਪੀ ਅੁਜ਼ਜਲ ਤੇ ਸੋਹਣੇ ਹੰਸ ਹੋ,
(ਮੇਰੇ) ਅਵਗੁਣਾਂ ਦਾ ਤਿਆਗ ਕਰਕੇ ਤੇ ਗੁਣਾਂ ਦੇ ਗ੍ਰਹਣ ਕਰਨ ਵਾਲੇ ਹੋਕੇ ਮੇਰੇ ਮਨ
ਰੂਪੀ ਤਲਾ ਅੁਤੇ ਆ ਵਸੋ
ਭਾਵ: ਇਥੇ ਕਵਿ ਜੀ ਗੁਰ ਚਰਨਾਂ ਦੇ ਪ੍ਰੇਮੀ ਗੁਰਮੁਖਾਂ ਅਗੇ ਯਾਚਨਾ ਕਰਦੇ ਹਨ ਕਿ ਤੁਸੀਣ
ਜੋ ਅਵਗੁਣਾਂ ਲ਼ ਨਗ਼ਰ ਅੰਦਾਗ਼ ਕਰਕੇ ਗੁਣਾਂ ਦੀ ਕਦਰ ਕਰਨ ਵਾਲੇ ਹੋ ਅਤੇ ਸ਼੍ਰੀ ਗੁਰ
ਜੀ ਦੇ ਚਰਨਾਂ ਦੇ ਪ੍ਰੇਮੀ ਹੋ, ਮੇਰੇ ਹਿਰਦੇ ਤੇ ਨਿਵਾਸ ਕਰੋ ਭਾਵ ਮੇਰੇ ਅਵਗੁਣਾਂ ਵਲ
ਨਾ ਤਜ਼ਕੋ ਤੇ ਮੇਰੇ ਮਨ ਦੀ ਅਗੁਵਾਨੀ ਕਰੋ ਜੋ ਇਸ ਤੋਣ ਸਤਿਗੁਰ ਦੇ ਚਰਨਾਂ ਦਾ ਪ੍ਰੇਮ
ਹੀ ਪ੍ਰੇਮ ਬਾਣੀ ਦਾ ਰੂਪ ਧਾਰ ਕੇ ਪ੍ਰਗਟ ਹੋਵੇ
ਇਸ ਦਾ ਐਅੁਣ ਬੀ ਭਾਵ ਹੋ ਸਕਦਾ ਹੈ:- ਪ੍ਰੇਮ ਦਾ ਆਵਾਹਨ ਕਰਦੇ ਹਨ ਕਿ ਹੇ ਸਤਿਗੁਰੂ ਦੇ
ਚਰਨਾਂ ਦੇ ਪ੍ਰੇਮ! ਤੂੰ ਜੋ ਅੁਜ਼ਜਲ ਹੰਸ ਵਾਣੂ ਹੈਣ ਅਰ ਰਸ ਭਰਪੂਰ ਹੈਣ ਤੂੰ ਅਵਗੁਣਾਂ ਲ਼
ਛਜ਼ਡਕੇ ਕੇਵਲ ਗੁਣਾਂ ਦਾ ਪਿਆਰਾ ਹੈਣ, ਮੇਰੇ ਹਿਰਦੇ ਵਿਚ ਆ ਕੇ ਵਜ਼ਸ ਜੋ ਤੇਰੇ
ਪ੍ਰਭਾਵ ਨਾਲ ਮੈਣ ਸਤਿਗੁਰ ਦੇ ਪ੍ਰੇਮ ਨਾਲ ਭਿੰਨੀ ਕਵਿਤਾ ਲਿਖਂ ਦੇ ਸਮਰਜ਼ਥ ਹੋਵਾਣ
ਸ਼੍ਰੀ ਬਾਲਾ ਸੰਧੁਰੁ ਵਾਚ ॥
ਦੋਹਰਾ: ਨਿਜ ਪ੍ਰਤਿਕੂਲ੧ ਬਿਲੋਕਿ ਕੈ੨, ਬੋਲਿ੩ ਸੁਲਖਂੀ ਦਾਸ
ਸਮਝਾਈ ਸਭਿ ਬਾਰਤਾ੪, ਨੈਹਰ ਪਠਾਇ ਅਵਾਸ੫ ॥੨॥
ਮੂਲਾ ਸੁਨਤਿ ਕੁਢਾਲ ਕੋ, ਆਵਤਿ ਭਯੋ ਅੁਤਾਲ੬
ਗਿਨਤਿ ਗਟੀ੭ ਅੁਰ੮ ਅਟਪਟੀ, ਪਾਵਤਿ ਕਸ਼ਟ ਬਿਸ਼ਾਲ ॥੩॥
ਨਿਜ ਪ੍ਰੋਧਾ੧ ਇਕ ਸੰਗ ਲੇ, ਆਵਾ ਪੁਰਿ ਸੁਲਤਾਨ


੧ਅੁਲਟੀ (ਹੁੰਦੀ)
੨ਵੇਖ ਕੇ
੩ਸਜ਼ਦ ਕੇ (ਦਾਸ)
੪ਗਲ
੫ਪੇਕੇ ਘਰ ਘਜ਼ਲਿਆ
੬ਛੇਤੀ
੭ਗਿਂਤੀਆਣ
੮ਰਿਦੇ ਵਿਚ

Displaying Page 583 of 1267 from Volume 1