Sri Nanak Prakash
੬੫੪
੩੩. ਚਰਣ ਧੂੜ ਮੰਗਲ ਮਾਤਾ ਸੁਲਖਂੀ ਜੀ ਦਾ ਪੇਕੇ ਜਾਣਾ॥
{ਗੁਰੂ ਨਾਨਕ ਜੀ ਦਾ ਲਿਬਾਸ} ॥੬॥
{ਮੂਲੇ ਅਤੇ ਚੰਦੋਰਾਨੀ ਦੇ ਕਠੋਰ ਬਚਨ} ॥੭..॥
ਦੋਹਰਾ: ਸ਼੍ਰੀ ਗੁਰੁ ਕਰੁਨਾ ਐਨ ਕੀ, ਚਰਨ ਕਵਲ ਲੇ ਧੂਰਿ
ਜਿਨ ਮਨ ਮੁਕਰਹਿ ਮਾਂਝ ਕੈ, ਕਹੋਣ ਕਥਾ ਰਸ ਰੂਰਿ ॥੧॥
ਕਰੁਨਾ ਐਨ=ਕ੍ਰਿਪਾ ਦਾ ਘਰ ਸੰਸ: ਕਰੁਂਾ ਐਨ॥
ਮੁਕਰਹਿ=ਸ਼ੀਸ਼ਾ, ਮੂੰਹ ਵੇਖਂ ਦਾ ਸ਼ੀਸ਼ਾ ਸੰਸ: ਮੁਕਰ॥
ਮਾਂਝਕੈ=ਮਾਂਜਕੇ, ਮੈਲੇ ਹੋਏ ਸ਼ੀਸ਼ੇ ਲ਼ ਜਿਸ ਪਰ ਥਿੰਧੇ ਹਜ਼ਥ ਲਗ ਗਏ ਹੋਣ ਧੂੜ
ਸੁਆਹ ਆਦਿ ਨਾਲ ਮਾਂਜ ਕੇ ਸਾਫ ਕਰਦੇ ਹਨ
ਰੂਰਿ=ਅੁਜ਼ਤਮ, ਸੁੰਦਰ ਸੰਸ: ਰੂਢ=ਚਮਕੀਲੀ॥
ਅਰਥ: ਕ੍ਰਿਪਾਲਤਾ ਦੇ ਘਰ ਸ਼੍ਰੀ ਗੁਰੂ ਜੀ ਦੇ ਚਰਣਾਂ ਕਮਲਾਂ ਦੀ ਧੂੜੀ ਲੈ ਕੇ ਆਪਣੇ ਮਨ
(ਰੂਪੀ) ਸ਼ੀਸ਼ੇ ਲ਼ ਮਾਂਜ ਕੇ ਰਸ ਭਰੀ ਕਥਾ (ਅਗੋਣ ਹੋਰ) ਕਹਿਣਦਾ ਹਾਂ
ਚੌਪਈ: ਬਾਲੇ ਕੋ ਮੁਖ ਸ਼ਸ਼ਿਹਿ ਸੁਧਾਸੀ੧
ਕਥਾ ਕਹਤਿ ਸ਼੍ਰੀ ਅੰਗਦ ਪਾਸੀ
ਪ੍ਰੇਮ ਮਗਨ ਕਬਿ ਕਬਿ ਹੁਇ ਜਾਵਹਿਣ
ਲਗਹਿ ਸਮਾਧਿ ਅਡੋਲ ਸੁਹਾਵਹਿਣ ॥੨॥
ਬਹੁਰ ਬਿਲੋਚਨ ਖੋਲਹਿਣ ਜਬ ਹੀ
ਬਾਲਾ ਕਹਿਨ ਲਗਹਿ ਪੁਨਿ ਤਬ ਹੀ
ਕਰਨ ਪੁਟਨ ਸੰਗ੨ ਪੀਵਹਿਣ ਸ਼੍ਰੋਤੇ੩
ਅਮੀ ਸਮਾਨ੪, ਤ੍ਰਿਪਤਿ ਨਹਿਣ ਹੋਤੇ ॥੩॥
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਨਾਨਕ ਕਿੰਕਰ ਸੁਖਰਾਸਾ੫
ਰਹੈਣ ਬੈਸ ਪੁਨਿ ਸੁਸਾ੬ ਅਵਾਸਾ
ਜਨੁ ਬੈਰਾਗ ਧਾਰਿ ਨਿਜ ਦੇਹਾ੭
ਪ੍ਰਗਟ ਦਿਖਾਵਤਿ ਜਗਤ ਅਨੇਹਾ੮ ॥੪॥
ਕਿਧੌਣ੧ ਸ਼ਾਂਤਿ ਰਸ ਧਾਰਿ ਸਰੂਪ
੧ਬਾਲਾ (ਆਪਣੇ) ਮੁਖ ਚੰਦ੍ਰਮਾਂ ਤੋਣ ਅੰਮ੍ਰਤ ਵਰਗੀ
੨ਕੰਨਾਂ ਦੇ ਡੋਣਨਿਆਣ ਨਾਲ ਮਾਨੋ
੩ਸੁਨਨੇ ਵਾਲੇ ਪੀਣਦੇ ਹਨ
੪ਅੰਮ੍ਰਤ ਵਰਗੀ
੫ਦਾਸਾਂ ਦੇ ਸੁਖ ਦਾਤੇ
੬ਬੇਬੇ ਜੀ ਦੇ
੭ਦੇਹ ਧਾਰਕੇ
੮ਨਿਰਮੋਹਤਾ