Sri Nanak Prakash

Displaying Page 625 of 832 from Volume 2

੧੯੨੧

੪੪. ਸ਼ਾਰਦਾ ਮੰਗਲ, ਸਿਜ਼ਖਾਂ ਦਾ ਭਾਅੁ ਦੇਖਿਆ ਸਾਧੂ ਦਰਸ਼ਨ ਦਾ ਫਲ॥
੪੩ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੪੫
{ਇਜ਼ਕ ਤਿਖਾਂ ਸਿਜ਼ਖ ਦੀ ਪ੍ਰੀਖਿਆ} ॥੫..॥
{ਮਜ਼ਲ ਦੀ ਨਿਮ੍ਰਤਾ} ॥੧੭..॥
{ਲਾਲਾ ਗੋਲਾ ਵਾਲਾ ਪ੍ਰਸੰਗ} ॥੨੫..॥
{ਸੰਤਾਂ ਦੇ ਦਰਸ਼ਨ ਅਤੇ ਸੰਗਤ ਦਾ ਫਲ} ॥੪੮..॥
ਦੋਹਰਾ: ਨਮੋ ਸਾਰਦਾ ਕੋ ਸਦਾ, ਸੁਮਤਿ ਰਿਦੇ ਪਰਕਾਸ਼
ਕ੍ਰਿਪਾ ਧਾਰਿ ਪੂਰਨ ਕਰੋ, ਸ਼੍ਰੀ ਗੁਰ ਕੋ ਇਤਿਹਾਸ ॥੧॥
ਸ਼ਾਰਦਾ=ਸਰਸਤੀ ਵਿਸ਼ੇਸ਼ ਗਿਆਨ ਲਈ ਦੇਖੋ ਪੂਰਬਾਰਧ ਅਧਾਯ ੧ ਅੰਕ ੨ ਦੀ
ਟੀਕਾ ਤੇ ਭਾਵ
ਅਰਥ: (ਹੇ) ਰਿਦੇ ਵਿਚ ਸ੍ਰੇਸ਼ਟ ਬੁਜ਼ਧੀ ਦਾ ਪ੍ਰਕਾਸ਼ ਕਰਨੇ ਵਾਲੀ ਸ਼ਾਰਦਾ (ਤੈਣ) ਲ਼ ਸਦਾ
ਨਮਸਕਾਰ ਹੋਵੇ ਕ੍ਰਿਪਾ ਕਰਕੇ ਸ਼੍ਰੀ ਗੁਰੂ ਜੀ ਦਾ ਇਤਿਹਾਸ (ਮੇਰੇ ਤੋਣ) ਪੂਰਨ
ਕਰਵਾਵੋ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨੀਏ ਸ਼੍ਰੀ ਤ੍ਰੇਹਣ ਕੁਲ ਮੌਰੰ!
ਪ੍ਰਭੁ ਕੀ ਕਥਾ ਅਗਾਰੀ ਔਰੰ
ਸਿਜ਼ਖੀ ਕੀ ਸਰਿਤਾ੧ ਬਿਸਤਾਰੀ
ਜਹਿਣ ਕਹਿਣ ਸਗਰੇ ਜਗਤ ਮਝਾਰੀ ॥੨॥
ਸਿਜ਼ਖਨ ਕੇ ਮਨ ਮੀਨ ਸਮਾਨਾਂ
ਚਹੈਣ ਨ ਬਿਰਹਿ, ਹੋਹਿਣ ਹਤਿ ਪ੍ਰਾਨਾ੨
ਲਾਗੇ ਕਰਨ ਸ਼ਬਦ ਅਜ਼ਭਾਸਾ
ਸਿਮਰਨ ਸਜ਼ਤਿਨਾਮ ਪਰਕਾਸ਼ਾ ॥੩॥
ਸਿਜ਼ਖੀ ਭਾਅੁ ਦੇਖਿਬੇ ਹੇਤਾ
ਗਮਨ ਕੀਨ ਬੇਦੀ ਕੁਲਕੇਤਾ
ਮੁਝ ਕੋ ਅਪਨੇ ਲੀਨ ਸੰਗਾਰੇ
ਪਹੁੰਚੇ ਇਕ ਪੁਰਿ ਜਾਇ ਮਝਾਰੇ ॥੪॥
ਸਿਜ਼ਖ ਤਿਖਾਂ ਬਸਹਿ ਤਿਹ ਥਾਨਾ {ਇਜ਼ਕ ਤਿਖਾਂ ਸਿਜ਼ਖ ਦੀ ਪ੍ਰੀਖਿਆ}
ਜਿਹ ਕੀ ਅਲਪ੩ ਚਲਹਿ ਗੁਗ਼ਰਾਨਾ
ਕਰੈ ਸੇਵ ਸਿਜ਼ਖਨ ਕੀ ਸੋਇ
ਅਸਨ ਅਚਾਵਹਿ ਜੋ ਘਰ ਹੋਇ ॥੫॥
ਸੰਝ ਜਿ ਹੋਇ, ਨ ਪ੍ਰਾਪਤਿ ਪ੍ਰਾਤ੧


੧ਨਦੀ
੨ਚਾਹੁੰਦੇ ਨਹੀਣ ਵਿਛੋੜਾ (ਨਦੀ ਤੋਣ), ਭਾਵੇਣ ਪ੍ਰਾਣ ਨਾਸ਼ ਹੋ ਜਾਣ
੩ਥੋੜੀ

Displaying Page 625 of 832 from Volume 2