Sri Nanak Prakash
੭੮੦
ਚੌਪਈ: ਬਾਲਾ ਅਰ ਮਰਦਾਨਾ ਦੋਅੂ
ਭਏ ਤਯਾਰ ਚਲਨ ਕੋ ਸੋਅੂ
ਤੂਰਨ ਗਏ ਨ ਕਰੀ ਅਵਾਰੂ੧
ਨਗਰ* ਏਮਨਾਬਾਦ ਮਝਾਰੂ੨ ॥੪੮॥
ਜਹਿਣ ਬੈਸੇ ਅਘ੩ ਓਘ੪ ਨਿਕੰਦਨ੫
ਜਾਇ ਕਰੀ ਜੁਗ੬ ਪਦ੭ ਪਰ ਬੰਦਨ
ਚਿਤ ਮਹਿਣ ਚਿਜ਼ਤ੮ ਨਿਤ ਕਰਤਾਰੇ
ਬੂਝੀ੯ ਕੁਸ਼ਲ ਛੇਮ ਸਤਿਕਾਰੇ ॥੪੯॥
ਖੁਸ਼ੀ ਸਕਲ ਹੈ ਰਾਇ ਸਰੀਰੂ
ਸੁਨਿ ਬਾਲਾ ਬੋਲੋ ਅੁਰ ਧੀਰੂ॥
ਤੁਮਨੈ ਸਭਿਹਿ ਕੁਸ਼ਲ ਕਰਿ ਦੀਨੀ
ਰਾਇ ਬਿਨੈ ਰਾਵਰ ਸੋਣ੧੦ ਕੀਨੀ ॥੫੦॥
ਦੋਹਰਾ: ਕਰ ਬੰਦੇ ਬੰਦਨ ਕਰੀ, ਰਿਦੈ ਭਯੋ ਅਤਿ ਦੀਨ
ਤੁਮ ਦਰਸ਼ਨ ਕੀ ਲਾਲਸਾ, ਕਮਲ੧੧ ਅਰਕ ਜਿਅੁਣ ਹੀਨ੧੨ ॥੫੧॥
ਚੌਪਈ: ਕਰਹੁ ਮਨੋਰਥ ਪੂਰਨ ਤਿਸ ਕੋ
ਪਦ੧੩ ਪੰਕਜ ਮਹਿਣ ਪ੍ਰੇਮੰ ਜਿਸ ਕੋ
ਜਿਅੁਣ ਸੁਕਤਾ੧੪ ਸਾਗਰ ਪਰ ਤਰਿਹੀ
ਸਾਂਤਿ ਬੂੰਦ ਤਿਹ ਮੁਖ ਮਹਿਣ ਪਰਿਹੀ ॥੫੨॥
ਤਿਅੁਣ ਤੁਮ ਅਪਨਾ ਬਿਰਦ ਸੰਭਾਰੀ
ਚਲਿ ਕਰਿ ਦਰਸ਼ਨ ਦਿਹੁ ਇਕਵਾਰੀ
੧ਦੇਰੀ ਨ ਲਾਈ
*ਪਾ:-ਗਮਨੇ
੨ਵਿਚ
੩ਪਾਪਾਂ ਦੇ
੪ਸਮੂਹ ਲ਼
੫ਨਾਸ਼ ਕਰਨ ਵਾਲੇ
੬ਦੋਹਾਂ ਨੇ
੭ਚਰਨਾਂ ਤੇ
੮ਚੇਤੇ
੯ਪੁਜ਼ਛੀ
੧੦ਆਪ ਅਜ਼ਗੇ
੧੧(ਜਿਵੇਣ) ਕਮਲ
੧੨ਦੀ (ਹੁੰਦੀ ਹੈ) ਸੂਰਜ ਬਿਨਾਂ
੧੩ਚਰਣ
੧੪ਸਿਜ਼ਪੀ