Sri Nanak Prakash

Displaying Page 755 of 1267 from Volume 1

੭੮੪

੪੧. ਗੁਰਚਰਨ ਮੰਗਲ ਤਲਵੰਡੀ ਆਅੁਣਾ॥

{ਗੁਰੂ ਜੀ ਦਾ ਪ੍ਰਵਾਰ-ਗਿਆਨ ਪੁਤ੍ਰ ਵਾਲਾ} ॥੩੦..॥
{ਰਾਇ ਬੁਲਾਰ ਦਾ ਪ੍ਰੇਮ} ॥੩੮..॥
ਦੋਹਰਾ: ਸ਼੍ਰੀ ਗੁਰੁ ਪਦ ਨਖ ਕਾਣਤਿ ਜੋ,
ਕਵਿਕਾ ਕੇ ਸਮ ਜਾਨਿ
ਤਰਲ ਤੁਰਣਗ ਮਨ ਦੇਯ ਮੁਖ,
ਕਹੋਣ ਕਥਾ ਗਤਿਦਾਨ ॥੧॥
ਨਖ=ਨਹੁੰ ਕਾਣਤਿ=ਸੁੰਦਰਤਾ
ਕਵਿਕਾ=ਲਗਾਮ ਸੰਸ: ਕਵਿਕ:॥
ਅਰਥ: ਸ੍ਰੀ ਗੁਰੂ ਜੀ ਦੇ ਚਰਨਾਂ ਦੇ ਨਹੁੰਆਣ ਦੀ ਜੋ ਸੁੰਦਰਤਾ ਹੈ (ਅੁਸਲ਼) ਲਗਾਮ ਦੇ ਤੁਜ਼ਲ
ਜਾਣਕੇ ਮਨ ਰੂਪੀ ਚੰਚਲ ਘੋੜੇ ਦੇ ਮੂੰਹ ਵਿਚ ਦੇ ਕੇ ਮੈਣ ਮੁਕਤ ਦਾਇਨੀ ਕਥਾ
ਕਹਿੰਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਬੈਸੇ ਸ਼੍ਰੀ ਗੁਰੁ ਰੂਪ ਅਨੂਪਾ
ਮੋਰ ਪਿਤਾ ਕੋ ਹੁਤੋ ਜੁ ਕੂਪਾ
ਤਹਿਣ ਬਿਲੋਕ ਇਕ ਨਰ ਗਾ੧ ਨਗਰੀ
ਘਰ ਕਾਲੂ ਕੇ ਸੁਧਿ ਦਿਯ ਸਗਰੀ ॥੨॥
ਸੁਨੋ ਸ਼੍ਰੋਨ ਜਬ ਕਾਲੂ ਲਾਲੂ
ਅੁਠਿ ਕਰਿ ਗਵਨ ਕਿਯੋ੨ ਤਤਕਾਲੂ
ਮਨਹੁ ਹੁਤੇ ਬਹੁ ਦਿਨ ਕੇ ਪਯਾਸੇ
ਜਲ ਕੋ ਸੁਨਿ ਦੌਰੇ ਤਿਹਣ ਪਾਸੇ ॥੩॥
ਦੋਹਰਾ: ਸ਼੍ਰੋਨਨ ਸੁਨਿ ਜਨਨੀ੩ ਮਨ੪
ਅਰਨਵ੫ ਮਨਹੁ੬ ਸਮਾਨ
ਬੀਚੀ੭ ਜਿਅੁਣ ਅੁਮਗਤਿ੮ ਚਲੀ
ਸੁਤ੯ ਰਾਣਕੇਸ਼ ਪ੍ਰਮਾਨ੧ ॥੪॥


੧ਮਨੁਖ ਗਿਆ
੨ਚਲੇ ਆਏ
੩ਮਾਤਾ ਜੀ
੪ਮਨ ਵਿਚ
੫ਸਮੁੰਦਰ ਵਾਣਗੂੰ
੬ਮਾਨੋਣ
੭ਲਹਿਰ
੮ਅੁਜ਼ਛਲਦੀ
੯ਪੁਜ਼ਤ੍ਰ

Displaying Page 755 of 1267 from Volume 1