Sri Nanak Prakash
੮੨੪
ਕਹੋਣ ਸਾਚ ਬਚ ਕੂਰ ਨ ਰਾਈ ॥੬੫॥
ਸੁਨਿ ਤ੍ਰਿਪਤਾ ਰਿਸ੧ ਕਛੁ ਕਹਿ ਬੈਨਾ
ਗਈ ਆਪ ਜਹਿਣ ਕਿਯ ਸੁਤ੨ ਸੈਨਾ੩
ਤਿਨਹਿਣ ਜਗਾਇ ਅਚਾਇ ਅਹਾਰਾ
ਪਾਛੇ ਤੇ ਮੁਖ ਬਚਨ ਅੁਚਾਰਾ ॥੬੬॥
ਸੁਨਹੁ ਪੁਤ੍ਰ! ਲਖਿ ਦਸ਼ਾ ਤੁਮਾਰੀ
ਦਾਸੀ ਭੀ ਮੁਝ ਹਸੀ ਅੁਚਾਰੀ
ਕਹੈ ਕਿ ਕਰਹਿਣ ਜਹਾਜ ਲਘਾਵਨ
ਨਹਿਣ ਯਾਂ ਤੇ ਮੈਣ ਕਰੋਣ ਜਗਾਵਨ- ॥੬੭॥
ਮਾਤ ਬਚਨ ਸੁਨਿ ਕਰਿ ਜਗ ਸਾਮੀ
ਬੋਲੇ ਮੁਖ ਤੇ ਅੰਤਰਜਾਮੀ
ਕਮਲੀ ਝਮਲੀ ਕੇ ਬਚ ਐਸੇ
ਇਸ ਕੇ ਕਹੇ ਨ ਮਾਨਹੁ ਕੈਸੇ ॥੬੮॥
ਅਸ ਕਹਿ ਕਰਿ ਗਮਨੇ ਅੁਦਿਆਨਾ
ਬੈਸੇ ਜਾਇ ਇਕੰਤ ਸਥਾਨਾ
ਸੋ ਦਾਸੀ ਬਚ ਕਹਿਨੇ ਕਰਿ ਕੈ
ਭੀ ਕਮਲੀ ਸੁਧ ਗਈ ਬਿਸਰਿਕੈ ॥੬੯॥
ਜੀਵਤਿ ਰਹੀ ਜਗਤ ਮਹਿਣ ਜਾਵਦ੪
ਨਹਿਣ ਆਈ ਸੁਧ ਤਿਹ ਕੋ ਤਾਵਦ੫*
ਜਬ ਹੀ ਤਯਾਗੋ ਭੂਤਕ ਦੇਹਾ੬
ਭਈ ਮੁਕਤਿ ਗਵਨੀ ਹਰਿ ਗ੍ਰੇਹਾ੭ ॥੭੦॥
ਇਤਿ ਸ੍ਰੀ ਗੁਰ ਨਾਨਕ ਪ੍ਰਕਾਸ਼ ਗ੍ਰੰਥੇ ਪੂਰਬਾਰਧੇ ਰਾਇ ਅੁਪਦੇਸ਼, ਦਾਸੀ ਪ੍ਰਸੰਗ
ਬਰਨਨ ਨਾਮ ਤ੍ਰਿਤਾਲੀਸਮੋਣ ਅਧਾਯ ॥੪੩॥
੧ਗੁਜ਼ਸੇ ਨਾਲ
੨ਪਜ਼ਤਰ ਨੇ
੩ਸੌਂਾ ਕੀਤਾ ਸੀ
੪ਜਦ ਤਕ
੫ਤਦ ਤਕ
*ਕਮਲੀ ਹੋਣ ਤੋਣ ਮੁਰਾਦ ਸ਼ੁਦਾਈ ਹੋਣ ਦੀ ਨਹੀਣ, ਜਿੰਕੂ ਬੀਮਾਰ ਹੁੰਦੇ ਹਨ, ਪਰੰਤੂ ਮਸਤਾਨੀ ਅਵਸਥਾ ਦੀ
ਮੁਰਾਦ ਹੈ, ਕਿ ਅੁਹ ਅੰਤਰ ਮੁਖ ਸੁਖ ਵਿਚ ਰਹੀ ਤੇ ਬਾਹਰਲੀ ਸੁਧ ਪੂਰੀ ਸਾਵਧਾਨਤਾ ਦੀ ਨਾ ਹੋਈ ਜੇ
ਅੰਤਰ ਮੁਖ ਸੁਰਤ ਏਕਾਗਰ ਤੇ ਨਾਮ ਰਸ ਵਿਚ ਨਾ ਰਹੀ ਹੋਵੇ, ਤਾਂ ਮੁਕਤ ਨਹੀਣ ਹੋ ਸਕਦੀ ਸੀ, ਸੁਧ ਪਰਤੀ
ਇਸ ਵਾਸਤੇ ਨਾ ਕਿ ਅੁਹ ਭਾਂਡਾ ਹਲਕਾ ਸੀ, ਰਜ਼ਬੀ ਭੇਤ ਜਰ ਨਹੀਣ ਸਕਦੀ ਸੀ, ਜੇ ਹੋਸ਼ ਪੂਰੀ ਪਰਤਦੀ ਤਾਂ
ਡਰ ਸੀ ਕਿ ਅੁਹ ਰਿਧੀਆਣ ਸਿਧੀਆਣ ਵਿਚ ਪਰਚ ਜਾਣਦੀ ਤੇ ਮੁਕਤ ਨਾ ਹੋ ਸਕਦੀ
੬ਤਜ਼ਤਾਂ ਦੀ ਦੇਹ
੭ਹਰੀ ਦੇ ਘਰ