Sri Nanak Prakash
੮੮੪
੪੮. ਧਯਾਨ ਮਹਿਮਾ ਸ਼ਿਵਨਾਭ ਪ੍ਰਤਿ ਅੁਪਦੇਸ਼ ਯੋਗ॥
{ਸ਼ਿਵਨਾਭ ਦੇ ਪ੍ਰੇਮ ਦਾ ਪ੍ਰੀਖਿਆ} ॥੫॥
{ਸ਼ਿਵਨਾਭ ਦਾ ਰਾਣੀ ਦਾ ਨਾਂ ਚੰਦਕਲਾ} ॥੧੮..॥
{ਦੋ ਪ੍ਰਕਾਰ ਦਾ ਜੋਗ} ॥੨੫॥
{ਕਸ਼ਟ ਯੋਗ ਦੇ ਅਜ਼ਠ ਅੰਗ} ॥੨੬..॥
{੧ ਯਮ} ॥੨੭..॥
{ਤਿੰਨ ਪ੍ਰਕਾਰ ਦੀ ਹਿੰਸਾ ੧} ॥੨੮ ॥ {ਸਜ਼ਚ ੨} ॥੩੦॥
{ਦੋ ਪ੍ਰਕਾਰ ਦੀ ਚੋਰੀ ੩} ॥੩੦ ॥ {ਬ੍ਰਹਮਚਰਜ ੪} ॥੩੨॥
{ਅਜ਼ਠ ਪ੍ਰਕਾਰ ਦਾ ਕਾਮ} ॥੩੨ ॥ {ਧੀਰਜ ੫} ॥੩੫॥
{ਖਿਮਾ ੬} ॥੩੬ ॥ {ਦਯਾ ੭} ॥੩੭॥
{ਕੋਮਲਤਾ ੮} ॥੩੮ ॥ {ਸ਼ੁਜ਼ਧ ਆਹਾਰ ੯} ॥੩੮॥
{ਸੌਚ ੧੦} ॥੩੯॥
{੨ ਨੇਮ} ॥੪੦॥
{ਤਿੰਨ ਪ੍ਰਕਾਰ ਦਾ ਤਪ ੧} ॥੪੧ ॥ {ਦੋ ਕਿਸਮ ਦਾ ਸੰਤੋਖ ੨} ॥੪੩॥
{ਆਸਤਿਕ ਬੁਜ਼ਧ ੩} ॥੪੬ ॥ {ਤਿੰਨ ਪ੍ਰਕਾਰ ਦਾ ਦਾਨ ੪} ॥੪੭॥
{ਪੂਜਾ ੫} ॥੫੧ ॥ {ਪਾਠ ੬} ॥੫੨॥
{ਪੜ੍ਹੇ ਸੁਣੇ ਅੁਤੇ ਅਮਲ ੭} ॥੫੩ ॥ {ਸ਼ਾਤਕੀ ਬ੍ਰਿਤਿ ੮} ॥੫੪॥
{ਪਾਠ ਵਿਧਿ ੯} ॥੫੫ ॥ {ਹੋਮ ੧੦} ॥੫੫॥
{ਬ੍ਰਹਮ ਹੋਮ} ॥੫੬॥
{੩ ਇਕੰਤ ਦੇਸ਼} ॥੫੯॥
{੪ ਆਸਂ} ॥੬੦ ॥ {ਸਿਜ਼ਧ ਆਸਂ} ॥੬੨॥
{ਪਦਮ ਆਸਂ} ॥੬੪॥ {੫ ਪ੍ਰਾਣਾਯਾਮ ਦੇ ਅੰਗ} ॥੬੫॥
{੬ ਧਿਆਨ} ॥੭੧ ॥ {ਦੋ ਪ੍ਰਕਾਰ ਦਾ ਧਿਆਨ} ॥੭੨॥
{ਧਾਰਨਾ} ॥੭੪॥ {੮ ਸਮਾਧਿ} ॥੭੬॥
{ਸਾ-ਵਿਕਲਪ ਸਮਾਧਿ} ॥੭੭ ॥ {ਨਿਰ-ਵਿਕਲਪ ਸਮਾਧਿ} ॥੭੮॥
{ਭਗਤਿ ਯੋਗ ਦੇ ਅਜ਼ਠ ਅੰਗ} ॥੮੦॥
ਦੋਹਰਾ: ਸ਼੍ਰੀ ਗੁਰੁ ਧਾਨ ਸੁ ਭਾਨੁ ਸਮ,
ਰਿਦਾ ਕਮਲ ਬਿਗਸਾਇ
ਕਵਿਤਾ ਰਚੌਣ ਜਥਾਮਤੀ,
ਕਹੌਣ ਕਥਾ ਸੁਖਦਾਇ ॥੧॥
ਭਾਨੁ=ਸੂਰਜ
ਜਥਾਮਤੀ=(ਅਪਨੀ) ਮਤਿ ਅਨੁਸਾਰ, ਬੁਜ਼ਧੀ ਅਨੁਸਾਰ
ਅਰਥ: ਸ਼੍ਰੀ ਗੁਰੂ ਜੀ ਦਾ ਧਾਨ ਸੂਰਜ ਸਮਾਨ ਹੈ, (ਜੋ) ਹਿਰਦੇ (ਰੂਪੀ) ਕਮਲ ਲ਼ ਖਿੜਾ
ਦਿੰਦਾ ਹੈ (ਇਸ ਖਿੜੇ ਹਿਰਦੇ ਦੀ ਦਸ਼ਾ ਵਿਚ ਮੈਣ ਅਪਨੀ) ਮਤਿ ਅਨੁਸਾਰ ਕਵਿਤਾ
ਰਚਕੇ ਸੁਖਦਾਈ ਕਥਾ (ਅਜ਼ਗੋਣ) ਕਹਿੰਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥