Sri Nanak Prakash
੧੧੫
ਵਿਸ਼ਨ, ਗੋਵਿੰਦ ਤੇ ਰਾਮਚੰਦ੍ਰ ਸਨ ਸੋ ਵਿਸ਼ੇਸ਼ਤਾ ਕੀਹ ਹੋਈ? ਵਿਸ਼ੇਸ਼ਤਾ ਤਾਂ ਹੈ ਕਿ
ਜੇ ਇਹ ਪਦ ਸਰਗੁਣ ਅਵਸਥਾ ਦੇ ਡਾਢੇ ਅੁਚੇ ਪਹਿਲੂ ਦਾ ਯਾ ਸਰਗੁਣਤਾ ਦੇ ਬੀ
ਡਾਢੇ ਸੂਖਮ ਰੁਖ ਦਾ ਲਖਾਯਕ ਹੋਵੇ, ਸੋ ਅਸੀਣ ਅੁਜ਼ਤਰ ਦਰਸਾ ਆਏ ਹਾਂ
ਬਾਕੀ ਰਹੀ ਇਨ੍ਹਾਂ ਚਹੁੰ ਅਵਤਾਰਾਣ ਪਰ ਵਿਚਾਰ ਵਾਸੁਦੇਵ, ਹਰੀ, ਗੋਬਿੰਦ ਤ੍ਰੈਏ ਕ੍ਰਿਸ਼ਨ ਦੇ
ਵਾਚਕ ਹਨ, (ਜੋ ਵਿਸ਼ਲ਼ ਦਾ ਅਵਤਾਰ ਮੰਨਿਆ ਗਿਆ ਹੈ); ਏਹ ਪਦ ਅਡ ਅਡ
ਅਵਤਾਰਾਣ ਦੇ ਵਾਚਕ ਨਹੀਣ ਹਨ ਜੇ ਚਹੁੰ ਜੁਗਾਂ ਦੇ ਚਾਰ ਅਵਤਾਰਾਣ ਦੇ ਨਾਮ ਹੁੰਦੇ ਤਾਂ
ਵੀ ਕੁਛ ਅਰਥ ਬਣ ਜਾਣਦਾ, ਕੇਵਲ ਤ੍ਰੇਤੇ ਤੇ ਦੁਆਪਰ ਦੇ ਅਵਤਾਰਾਣ ਦਾ ਨਾਮ ਆਯਾ
ਹੈ ਕਲਿਯੁਗ ਦੇ ਅਵਤਾਰ ਗੁਰ ਨਾਨਕ ਦਾ ਨਨਾ ਨਹੀਣ ਆਯਾ ਤੇ ਸਤਿਯੁਗ ਦਾ
ਅਵਤਾਰ-ਵਾਸਦੇਵ-ਨਹੀਣ ਸੀ, ਵਾਸੁਦੇਵ ਨਾਮ ਕ੍ਰਿਸ਼ਨ ਦਾ ਹੈ ਜੋ ਦੁਆਪਰ ਦਾ
ਅਵਤਾਰ ਹੈ ਜੇ ਵਾਸੁਦੇਵ ਦਾ ਅਰਥ ਵਿਸ਼ਨੂ ਲਈਏ ਤਾਂ ਵਿਸ਼ਂੂ ਨਾਮ ਦੇਹ ਰਹਿਤ
ਦਾ ਹੈ, ਅੁਹ ਕਿਸੇ ਜੁਗ ਦਾ ਆਪ ਅਵਤਾਰ ਨਹੀਣ, ਹਾਂ ਸਾਰੇ ਅਵਤਾਰ ਅੁਸਦੇ ਮੰਨੇ
ਹਨ ਜੇ ਵਾਸੁਦੇਵ ਤੋਣ ਮੁਰਾਦ ਅਠ ਵਸੂ ਦੀ ਹੈ ਤਦ ਅਠ ਵਸੂ ਦੇਵਤਾ ਹਨ,
ਓਹ ਅਵਤਾਰ ਅਰ ਪਰਮਾਤਮਾ ਦਾ ਇਨਹਾਂ ਅਰਥਾਂ ਵਿਚ ਸਰਗੁਣ ਸਰੂਪ ਨਹੀਣ ਹਨ
ਸੋ ਇਸ ਕ੍ਰਮ ਲ਼ ਜੋ ਕਈ ਲੋਕੀਣ ਸਮਝੀ ਬੈਠੇ ਹਨ, ਕਵਿ ਜੀ ਨੇ ਆਪ ਗੁਰ ਪ੍ਰਤਾਪ
ਸੂਰਜ ਗ੍ਰੰਥ ਰਾਸ ੭ ਅੰਸੂ ੩ ਅੰਕ ੩੭ ਤੇ ੩੮ ਵਿਚ ਤੋੜਕੇ ਦਜ਼ਸਿਆ ਹੈ ਯਥਾ:-
ਵਾਸੁਦੇਵ ਸਤਿਜੁਗ ਮਣਿ ਨਾਮ ਸਤਿਜੁਗ ਵਿਚ ਸ਼ਿਰੋਮਣੀ ਨਾਮ ਵਾਸਦੇਵ ਸੀ
ਹਰਿ ਹਰਿ ਤ੍ਰੇਤਾ ਫਲਦ ਅਕਾਮ ਤ੍ਰੇਤਾ ਵਿਚ ਹਰਿ ਹਰਿ ਨਾਮ ਨਿਸ਼ਕਾਮ ਫਲ
ਦਾਤਾ ਸੀ
ਦਾਪੁਰ ਗੋਬਿੰਦ ਬਿਜਯ ਪ੍ਰਚੰਡ ਦਾਪਰ ਵਿਚ ਗੋਬਿੰਦ (ਨਾਮ) ਤੇਜ ਤੇ ਫਤਹ
(ਦੇਣ ਵਾਲਾ ਸੀ)
ਕਲਿ ਕੇਵਲ ਰਾਕਾਰ ਅਖੰਡ ਕਲਿਜੁਗ ਵਿਚ ਕੇਵਲ ਰਾਕਾਰ (ਵਾਲਾ ਹੀ)
ਅਵਛਿੰਨ (ਨਾਮ, ਭਾਵ ਰਾਮ) ਸੀ
ਵੇਦ ਚਤੁਰ ਜੁਗ ਜਿਹ ਨਿਸਤਾਰੇ ਗਿਆਨ ਨੇ ਚਾਰ ਜੁਗ ਜਿਸ ਨਾਲ ਤਾਰੇ
ਵਾਹਿਗੁਰੂ ਅਵਿਲਬ ਹਮਾਰੇ (ਚੋਹਾਂ ਦਾ ਸੰਪੁਟ) ਵਾਹਿਗੁਰੂ (ਹੁਣ) ਸਾਡਾ ਆਸ਼੍ਰਾ
ਹੈ
ਕਵਿ ਜੀ ਇਸ ਵਿਚ ਦਜ਼ਸਦੇ ਹਨ ਕਿ ਸਤਿਜੁਗ ਵਿਚ ਨਾਮ ਵਾਸੁਦੇਵ ਸੀ, ਇਹ
ਨਹੀਣ ਦਜ਼ਸਦੇ ਕਿ ਸਤਿਜੁਗ ਦੇ ਅਵਤਾਰ ਦਾ ਇਹ ਨਾਮ ਸੀ ਤ੍ਰੇਤੇ ਦਾ ਆਪ ਹਰਿ ਹਰਿ
ਦਜ਼ਸਦੇ ਹਨ, ਤ੍ਰੇਤੇ ਦਾ ਅਵਤਾਰ ਰਾਮ ਸੀ, ਪਰ ਜਾਪ ਆਪ ਹਰਿ ਹਰਿ ਦਜ਼ਸਦੇ ਹਨ,
ਹਰਿ ਨਾਮ ਕ੍ਰਿਸ਼ਨ ਦਾ ਹੈ ਦਾਪਰ ਦਾ ਜਾਪ ਗੋਬਿੰਦ ਦਜ਼ਸਦੇ ਹਨ, ਪਰ ਕ੍ਰਿਸ਼ਨ ਤੋਣ ਇਹ ਪਦ
ਲੀਤਾ ਗਿਆ ਨਹੀਣ ਦਜ਼ਸਦੇ ਕਲਿਜੁਗ ਵਿਚ ਰਕਾਰ ਦਸਦੇ ਹਨ, ਰਕਾਰ ਨਾਲ ਅਰੰਭ ਹੋਣ
ਵਾਲੇ ਨਾਮ ਵਾਲਾ ਕੋਈ ਅਵਤਾਰ ਕਲਜੁਗ ਵਿਚ ਨਹੀਣ ਹੋਇਆ, ਜੇ ਰਕਾਰ ਤੋਣ ਮੁਰਾਦ ਰਾਮ
ਜੀ ਤੋਣ ਹੈ, ਤਾਂ ਓਹ ਤ੍ਰੇਤੇ ਵਿਚ ਹੋਏ ਹਨ ਰਾਮ ਤੋਣ ਭਾਵ ਸਭ ਵਿਚ ਕ੍ਰੀੜਾ ਕਰਨੇ ਵਾਲਾ
ਪਰਮੇਸੁਰ ਹੈ ਸੋ ਕਵਿ ਜੀ ਦਾ ਆਸ਼ਾ ਚਹੁੰ ਜੁਗਾਂ ਦੇ ਚਹੁੰ ਅਵਤਾਰਾਣ ਦੇ ਨਾਮ ਤੋਣ ਪਹਿਲੇ
ਅਜ਼ਖਰ ਲੈਂ ਦਾ ਨਹੀਣ ਸਾਫ ਹੋ ਗਿਆ ਚਹੁੰ ਜੁਗਾਂ ਦੇ ਜਪੇ ਜਾਣ ਵਾਲੇ ਨਾਵਾਣ ਦੇ ਪਹਿਲੇ
ਅਜ਼ਖਰ ਤੋਣ ਭਾਵ ਰਹਿ ਗਿਆ ਤੇ ਇਨ੍ਹਾਂ ਨਾਵਾਣ ਦੀ ਅਰਥ ਵਿਚਾਰ ਸਾਲ਼ ਏਥੇ ਹੀ ਲੈ ਗਈ ਕਿ
ਵਾਸਦੇਵ, ਹਰਿ ਹਰਿ, ਗੋਬਿੰਦ, ਰਾਮ ਪਰਮੇਸ਼ਰ ਦੇ ਸਿਫਾਤੀ ਨਾਮ ਹਨ