Sri Nanak Prakash
੯੩੭
੫੧. ਸਾਰਦਾ ਮੰਗਲ ਸਾਲਸਰਾਇ ਜੌਹਰੀ॥
{ਕੌਡੇ ਦਾ ਪ੍ਰਸੰਗ ਸੁਣ ਗੁਰੂ ਜੀ ਦੀ ਸਮਾਧਿ} ॥੨॥
{ਬਿਸ਼ੰਭਰਪੁਰ - ਪਟਨਾ} ॥੨੨॥
{ਸਾਲਸ ਰਾਇ ਜੌਹਰੀ} ॥੨੮॥
ਭੁਯੰਗ ਛੰਦ: ਨਮੋ ਸਾਰਦਾ ਰੂਪ ਦੋਖੰ ਹਰੰਤੀ॥
ਸਦਾ ਮੰਗਲਾ ਬੁਜ਼ਧਿ ਦੈਨੀ ਜਯੰਤੀ
ਭਵਾ ਭੈਹਰਾ ਦਾਸ ਕੀ ਇਜ਼ਛ ਪੂਰਾ
ਪ੍ਰਕਾਸ਼ੀ ਤੁਹੀ ਚੌਦਹੂੰ ਲੋਕ ਭੂਰਾ* ॥੧॥
ਦੋਖੰ=ਦੋਸ਼, ਪਾਪ (ਅ) ਕਵਿਤਾ ਦੇ ਦੋਖ ਅੁਹ ਦੂਖਂ ਜੋ ਕਾਵ ਵਿਚ ਪੈਣਦੇ ਹਨ
ਮੰਗਲ=ਖੁਸ਼ੀ
ਮੰਗਲਾ=ਖੁਸ਼ੀ ਦੀ ਦਾਤੀ
ਜਯੰਤੀ=ਜੈ ਦੀ ਦਾਤੀ
ਭਵਾ=ਭਵ-ਹੋਣਦ, ਸੰਸਾਰ, ਜਨਮ, ਸ਼ਿਵ, ਮੰਗਲ, ਦੌਲਤ, ਮਾਲ ਪਦਾਰਥ ਵਾਲਾ ਹੋਣ
ਦੀ ਦਸ਼ਾ, ਪ੍ਰਾਪਤੀ; ਅੁਜ਼ਚਤਾ, ਕੁਸ਼ਲਤਾ
ਭਵਾ=ਕੁਸ਼ਲਤਾ ਦੀ ਦਾਤੀ
ਭੂਰਾ=ਬਹੁਤ, ਸਾਰੇ,ਸੰਸ: ਭੂਰਿ॥ ਇਸ ਤੁਕ ਦਾ ਭਾਵ ਇਹ ਹੈ ਕਿ ਹੋਰ ਦੇਵ ਨਿਜ
ਅੁਪਾਸਕਾਣ ਵਿਚ ਪ੍ਰਕਾਸ਼ੇ ਹਨ, ਤੈਲ਼ ਸਾਰੇ ਲੋਕਾਣ ਵਿਚ ਮਤ ਦੇਸ਼ ਆਦਿ ਸਾਰੇ ਭੇਦ ਛਜ਼ਡ ਕੇ
ਸਭਨਾਂ ਥਾਵਾਣ ਦੇ ਕਵੀਆਣ ਨੇ ਅਵਾਹਨ ਕੀਤਾ ਹੈ
ਅਰਥ: ਨਮਸਕਾਰ ਹੈ ਸ਼ਾਰਦਾ ਦੇ ਰੂਪ ਲ਼ ਜੋ ਦੂਖਂਾ ਲ਼ ਦੂਰ ਕਰਦੀ ਹੈ, ਸਦਾ ਖੁਸ਼ੀ ਦੀ
ਦਾਤੀ ਹੈ, ਬੁਜ਼ਧੀ ਤੇ ਜੈ ਦੀ ਦਾਤੀ ਹੈ, (ਹੇ ਤੂੰਹੀ) ਕੁਸ਼ਲਤਾ ਦੀ ਦਾਤੀਏ! ਦਾਸ ਦਾ ਭੈ
(ਵਿਘਨ ਪੈਂ ਦਾ) ਦੂਰ ਕੀਤਾ ਹੈ (ਅਤੇ ਸਰਸ ਕਵਿਤਾ ਲਿਖਂ ਦੀ) ਇਜ਼ਛਾ ਪੂਰੀ
ਕੀਤੀ ਹੈ, ਤੂੰਹੀ ਚੌਦਾਂ ਲੋਕਾਣ (ਵਿਚ) ਸਾਰੇ ਪ੍ਰਕਾਸ਼ੀ ਹੈਣ
ਚੌਪਈ: ਭਰਥਰਿ ਕੌਡੇ ਕੇਰਿ ਪ੍ਰਸੰਗਾ
ਸੁਨਿ ਸ਼੍ਰੀ ਅੰਗਦਿ ਪ੍ਰੇਮ ਅੁਮੰਗਾ
ਲਗੀ ਸਮਾਧਿ ਜੁਟੇ ਜੁਗ ਨੈਨਾ {ਕੌਡੇ ਦਾ ਪ੍ਰਸੰਗ ਸੁਣ ਗੁਰੂ ਜੀ ਦੀ ਸਮਾਧਿ}
ਅੰਗ ਅਡੋਲ ਨ ਅੁਚਰਤਿ ਬੈਨਾ ॥੨॥
ਸ਼੍ਰੋਤਾ੧ ਬਕਤਾ੨ ਹਟਿ ਕਰਿ ਸਭਿ ਹੀ
ਨਿਜ ਨਿਜ ਥਾਨ ਗਏ ਚਲਿ ਤਬ ਹੀ
ਬੀਤਿ ਗਏ ਜਬ ਜਾਮ ਸਤਾਈ
ਤਦਪਿ ਨ ਚੇਤਨਤਾ ਤਨ ਆਈ ॥੩॥
ਖਾਨ ਪਾਨ ਇਸ਼ਨਾਨ ਬਿਹੀਨੇ
*ਪਾ:-ਰੂਰਾ-ਬੀ ਹੈ
੧ਸੁਣਨ ਵਾਲੇ ਤੇ
੨ਕਹਿਂ ਵਾਲਾ (ਭਾਈ ਬਾਲਾ)