Sri Nanak Prakash
੧੦੧੯
੫੬. ਗੁਰ ਚਰਣ ਮੰਗਲ ਕਮਲ ਨੈਨ॥
{ਮਰਦਾਨੇ ਅੁਜ਼ਪਰ ੁਸ਼ੀ ਦੇ ਬਚਨ} ॥੭, ੧੫॥
{ਕਵਲਨੈਨ} ॥੫੭..॥
{ਕਵਲਨੈਨ ਪੂਰਬਲਾ ਪ੍ਰਸੰਗ} ॥..੧੦੦॥
ਦੋਹਰਾ: ਚੰਦਨ ਸੇ ਸ਼੍ਰੀ ਗੁਰ ਚਰਨ, ਮਨ ਇਰੰਡ ਢਿਗ ਲਾਇ
ਹੈ ਸੁਗੰਧਿ ਮੈ ਕਾਮ ਕੋ, ਸੀਤਲਤਾ ਸੁਖ ਪਾਇ ॥੧॥
ਸੁਗੰਧਿਮੈ=ਸੁਗੰਧਿਮਯ=ਸੁਗੰਧੀ ਵਾਲਾ, ਸੁਗੰਧਿਤ (ਅ) ਮੈਣ ਸੁਗੰਧਿਤ ਹੋ ਗਿਆ ਹਾਂ
ਕਾਮਕੋ=ਕੰਮ ਵਾਲਾ
ਅਰਥ: ਸ਼੍ਰੀ ਗੁਰੂ ਜੀ ਦੇ ਚਰਣ ਚੰਦਨ ਤੁਜ਼ਲ ਹਨ, (ਮੈਣ ਆਪਣਾ) ਅਰਿੰਡ (ਵਰਗਾ) ਮਨ
(ਰੂਪੀ ਬੂਟਾ ਅੁਨ੍ਹਾਂ ਦੇ) ਨੇੜੇ ਲਗਾ (ਕੇ) ਸੁਗੰਧੀ ਵਾਲਾ ਹੋਕੇ (ਤੇ) ਸੀਤਲਤਾ ਦਾ ਸੁਖ
ਪਾਕੇ (ਹੁਣ ਕਿਸੇ) ਕੰਮ ਵਾਲਾ (ਹੋ ਗਿਆ ਹਾਂ)
ਭਾਵ: ਇਰੰਡ ਦਾ ਬੂਟਾ ਨਿਕੰਮਾ ਗਿਂਿਆਣ ਜਾਣਦਾ ਹੈ, ਨਾਂ ਸੰਘਣੀ ਛਾਂ ਨਾਂ ਮਿਜ਼ਠਾ ਫਲ, ਨਾਂ
ਸੁਗੰਧੀ, ਨਾਂ ਲਕੜੀ ਕਿਸੇ ਕੰਮ ਦੀ, ਚੰਦਨ ਦੇ ਨੇੜੇ ਲਗਕੇ ਜੇ ਚੰਦਨ ਦੀ ਖੁਸ਼ਬੂ
ਨਾਲ ਛੁਹ ਜਾਵੇ ਤਾਂ ਅੁਸ ਵਿਚ ਸੁਗੰਧੀ ਆ ਜਾਵੇ ਤਾਂ ਤਸੀਰ ਸੀਤਲਤਾ ਵਾਲੀ ਹੋ
ਜਾਣਦੀ ਹੈ ਤੇ ਕਈ ਰੋਗਾਂ ਲ਼ ਦੂਰ ਕਰਨ ਦਾ ਸੁਖ ਅੁਸ ਵਿਜ਼ਚ ਹੋ ਜਾਣਦਾ ਹੈ ਕਵਿ ਜੀ
ਕਹਿਣਦੇ ਹਨ ਕਿ ਸਤਿਗੁਰੂ ਜੀ ਦੇ ਚਰਨਾਂ ਦੇ ਸਤਿਸੰਗ ਨਾਲ ਮੈਣ ਸਤੋਗੁਣੀ ਸੁਭਾਵ
ਵਾਲਾ, ਵਿਕਾਰਾਣ ਰੂਪੀ ਰੋਗਾਂ ਤੋਣ ਸੁਖੀ ਤੇ ਦੂਸਰਿਆਣ ਲ਼ ਨਾਮ ਦੀ ਖੁਸ਼ਬੂ ਦੇਣ ਵਾਲਾ
ਸੁਗੰਧੀਮਯ ਜਨ ਹੋ ਗਿਆ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨਹੁ ਗੁਰੂ ਅੰਗਦ ਗਤਿਦਾਨੀ!
ਆਗੇ ਗਮਨੇ ਸ਼੍ਰੀ ਗੁਨਖਾਨੀ
ਕਿਤ ਸਾਗਰ ਕਿਤ ਪਰ ਜਾਈਣ
ਹਸਨ ਹੇਤ ਗੁਰ ਗਿਰਾ ਅਲਾਈ ॥੨॥
ਮਰਦਾਨੇ ਫਲ ਤੈਣ ਭਲਿ ਖਾਏ
ਭਯੋ ਕਿ ਨਹੀਣ ਅਜਹੁਣ ਤ੍ਰਿਪਤਾਏ੧?
ਬੰਦਿ ਹਾਥ ਦੈ ਬੋਲਯੋ ਬਾਨੀ
ਕਰੀ ਅਵਜ਼ਗਾ ਮੈਣ ਸੁਖਦਾਨੀ! ॥੩॥
ਅਧਿਕ ਅਨੁਚਿਤੇ ਬੈਨ ਬਖਾਨੇ
ਤਾਂ ਕੋ ਫਲ ਭਾ ਦੁਖ ਪ੍ਰਗਟਾਨੇ
ਤੁਮ ਕ੍ਰਿਪਾਲ ਨਿਜ ਬਿਰਦ ਸਣਭਾਰਾ
ਮੁਝਹਿ ਮੁਚਾਵਾ੨ ਦੈਤ ਸਣਘਾਰਾ੩ ॥੪॥
੧ਰਜਿਆ
੨ਬਚਾਇਆ
੩ਮਾਰ ਦਿਜ਼ਤਾ