Sri Nanak Prakash
੧੦੫੨
੫੮. ਸੰਤ ਮੰਗਲ ਮਜ਼ਕਾ, ਜੀਵਂ ਪ੍ਰਸੰਗ॥
ਦੋਹਰਾ: ਸ਼੍ਰੀ ਗੁਰ ਸ਼ਬਦ ਕਮਾਇ ਜਿਨ, ਜੀਤੇ ਪੰਚ ਬਿਕਾਰ
ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰਿ ॥੧॥
ਸ਼ਬਦ ਕਮਾਇ=ਸ਼ਬਦ ਦੀ ਕਮਾਈ ਕਰਕੇ, ਅਜ਼ਠੇ ਪਹਿਰ ਵਾਹਿਗੁਰੂ ਦਾ ਨਾਮ ਜਪਕੇ
ਅਰ ਤਿਸ ਵਿਚ ਰਸ ਪ੍ਰਤੀਤੀ ਕਰਕੇ
ਪੰਜ ਬਿਕਾਰ=ਕਾਮ, ਕ੍ਰੋਧ, ਲੋਭ, ਮੋਹ, ਹੰਕਾਰ
ਅਰਥ: ਜਿਨ੍ਹਾਂ ਨੇ ਸ਼੍ਰੀ ਗੁਰੂ (ਜੀ ਦੇ) ਸ਼ਬਦ ਦੀ ਕਮਾਈ ਪੰਜਾਣ ਵਿਕਾਰਾਣ ਲ਼ ਮਾਰਕੇ ਕੀਤੀ ਹੈ,
ਤਿਨ੍ਹਾਂ ਸੰਤਾਂ ਦੇ ਚਰਣਾਂ ਪਰ ਸਿਰ ਧਰਕੇ (ਮੇਰੀ) ਨਮਸਕਾਰ ਹੋਵੇ
ਸ਼੍ਰੀ ਬਾਲਾ ਸੰਧੁਰੁ ਵਾਚ ॥
ਸੁਨੋ ਗੁਰੂ ਅੰਗਦ ਜੀ ਆਗੇ ਪੁਨ ਕਥਾ ਅਬ
ਕਬਿਜ਼ਤ:
ਬੈਠੇ ਜਗਤੇਸ਼ ਕੋਅੂ ਘਟੀ੧ ਤਿਹ ਥਾਨ ਹੈਣ
ਦੀਨਨ ਕੇ ਦਾਨੀ ਬੋਲੇ ਬਦਨ ਤੇ ਬਾਨੀ ਤਬ
ਦੇਖ ਮਰਦਾਨੇ ਜਾਣ ਕੋ ਚਾਹਿਤਿ ਮਹਾਨ ਹੈ
*'ਸ਼੍ਰੀ ਪ੍ਰਭੁ ਪੁਨੀਤ! ਇਹ ਚਾਰੋਣ ਦਿਸ ਭੀਤ੨
ਕਰੈਣ ਕਹੂੰ ਮੈਣ ਪ੍ਰਤੀਤ, ਸਭਿ ਤੁਰਕ ਅਜਾਨ ਹੈਣ
ਕੈਸੀ ਇਹ ਰੀਤਿ, ਕਾਣ ਕੋ ਪੂਜੈਣ ਕਰਿ ਪ੍ਰੀਤ ਨਰ?
ਮੋ ਕੋ ਤੋ ਅਨੀਤ ਸੀ ਫੁਰਤਿ ਪਾਜਵਾਨ੩ ਹੈ ॥੨॥
'ਦੇਖੋ ਮਜ਼ਧ੪ ਜਾਅੁ ਜੈਸੋ ਬਨੋ ਹੈ ਬਨਾਅੁ ਯਾਂ ਕੋ
ਬੈਨ ਸੁਨਿ ਚਲੋ ਮਰਦਾਨਾ ਹੁਲਸਾਇ ਕੇ
ਗਯੋ ਜਬ ਪੌਰ੫ ਤਹਾਂ ਬੈਸੇ ਹੈਣ ਮੁਜੌਰ੬
ਕਹੈਣ ਈਹਾਂ ਕਰਿ ਕਾਜ ਜੋਅੂ ਆਗੇ ਕਰੈਣ ਜਾਇ ਕੈ
ਹੌਣ ਤੋ ਹੌਣ੭ ਤੁਰਕ, ਮੋ ਕੋ ਆਗੇ ਕੋਣ ਨ ਜਾਨਿ ਦੇਹੋ?
ਦਰਸ ਪਰਸ ਹਟਿ ਆਵੋਣ ਸੁਖ ਪਾਇ ਕੈ
ਦੇਖਨ੮ ਰਜਾਇ ਨਹੀਣ ਹਮ ਹੂੰ ਤੇ ਜਾਇ ਤਹਾਂ
੧ਘੜੀ
*ਮਰਦਾਨਾ ਬੋਲਿਆ
੨ਕੰਧ
੩ਪਾਜ ਵਾਲੀ
ਗੁਰੂ ਜੀ ਬੋਲੇ
੪ਅੰਦਰ
੫ਦਰਵਾਜੇ
੬ਪੁਜਾਰੀ
੭ਮੈਣ ਤਾਂ ਹਾਂ
੮ਦੇਖਂ ਦੀ