Sri Nanak Prakash

Displaying Page 1176 of 1267 from Volume 1

੧੨੦੫

੬੮. ਗੁਰਚਰਣ ਪ੍ਰੇਮ ਮੰਗਲ ਪ੍ਰਹਲਾਦ ਪ੍ਰਸੰਗ॥

{ਦੈਣਤ ਪੁਤ੍ਰਾਣ ਲ਼ ਵੈਰਾਗਮਈ ਅੁਪਦੇਸ਼} ॥੩-੧੩॥
{ਪ੍ਰਹਲਾਦ ਲ਼ ਗਿਆਨ ਕਿਵੇਣ ਹੋਇਆ?} ॥੧੭॥
{ਮਨ ਸ਼ਜ਼ਤ੍ਰ} ॥੫੦॥
ਦੋਹਰਾ: ਸ਼੍ਰੀ ਗੁਰੁ ਪਗ ਕੇਤਕਿ ਪੁਸ਼ਪ, ਪ੍ਰੇਮ ਕੰਟ ਜਿਹ ਸੰਗ॥
ਮਨ ਮਲਿਦ ਕੋ ਵੇਧ ਕਰਿ, ਕਹੋਣ ਕਥਾ ਸੁ ਅੁਮੰਗ ॥੧॥
ਕੇਤਕਿ=ਕੇਤਕੀ, ਕਿਅੁੜੇ ਨਾਲ ਮਿਲਦਾ ਇਕ ਛੋਟਾ ਬੂਟਾ ਹੈ ਜਿਸ ਲ਼ ਪੀਲੇ ਰੰਗ ਦੇ
ਬੜੇ ਖੁਸ਼ਬੂਦਾਰ ਬੰਦ ਮੁੰਜਰਾਣ ਵਰਗੇ ਲਬੇ ਫੁਜ਼ਲ ਲਗਦੇ ਹਨ, ਇਨ੍ਹਾਂ ਤੋਣ ਅਤਰ ਤੇ ਅਰਕ ਭੀ
ਬਣਦਾ ਹੈ ਇਸਦੀ ਖੁਸ਼ਬੋ ਅਜ਼ਛੀ ਹੁੰਦੀ ਹੈ, ਪ੍ਰੰਤੂ ਕਵੀ ਜਨ ਕਹਿਣਦੇ ਹਨ ਕਿ ਭੌਰਾ ਇਸਦੇ
ਫੁਜ਼ਲ ਤੇ ਨਹੀਣ ਬੈਠਦਾ ਇਸ ਦੀਆਣ ਪਜ਼ਤੀਆਣ ਨਾਲ ਕੰਡੇ ਬੀ ਹੁੰਦੇ ਹਨ ਕਵਿ ਜੀ ਕਹਿਣਦੇ
ਹਨ ਕਿ ਮੈਣ ਆਪਣੇ ਮਨ ਰੂਪੀ ਭੌਰੇ ਲ਼ ਪ੍ਰੇਮ ਦੇ ਕੰਡਿਆਣ ਨਾਲ ਵਿੰਨ੍ਹਕੇ ਗੁਰ ਪਗ ਰੂਪੀ
ਕੇਤਕੀ ਫੁਜ਼ਲ ਤੇ ਬਿਠਾਵਾਣਗਾ
ਕੰਟ=ਕੰਡਾ, ਕੰਟਕ ਦਾ ਸੰਖੇਪ ਰੂਪ
ਮਲਿਦ=ਭਅੁਰਾ
ਅਰਥ: ਸ਼੍ਰੀ ਗੁਰੂ ਜੀ ਦੇ ਚਰਣ ਕੇਤਕੀ (ਦੇ ਫੁਜ਼ਲ ਸਮਾਨ ਸੁਗੰਧਿਤਿ ਹਨ) ਜਿਨ੍ਹਾਂ ਦੇ ਨਾਲ
ਪ੍ਰੇਮ ਦਾ ਕੰਡਾ ਹੈ, (ਇਸੇ ਕੰਡੇ ਨਾਲ) ਮਨ (ਰੂਪੀ) ਭੌਰੇ ਲ਼ ਵਿੰਨ੍ਹ ਕੇ (ਹੁਣ ਮੈਣ
ਅਜ਼ਗੋਣ ਦੀ) ਕਥਾ ਅੁਮੰਗਾਂ ਨਾਲ ਕਹਿਣਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨਿ ਸ਼੍ਰੀ ਅੰਗਦ ਕਥਾ ਪੁਨੀਤਾ
ਕਹਤਿ ਪ੍ਰਹਲਾਦ ਭਯੋ ਜਿਸ ਰੀਤਾ
ਦੈਤ ਪੁਜ਼ਤ੍ਰ ਜਬ ਢਿਗ ਹੈ ਬੈਸੇਣ੧
ਤਿਨ ਸੋਣ ਬਚਨ ਸੁਭਗ ਅੁਪਦੇਸ਼ੇ ॥੨॥
-ਦਨੁਜ ਸੁਤੁਹ! ਸੁਨਿਯਹਿ ਦੈ ਕਾਨਾ
ਕਰਹੁ ਪ੍ਰਾਨ ਨਿਜ ਕੋ ਕਜ਼ਲਾਨਾ
ਇਹ ਤਨ ਦੁਰਲਭ ਜਾਨਹੁ ਭਾਈ
ਪੁਨ ਇਸਥਿਰ੨ ਨਹਿਣ ਜਗਤ ਰਹਾਈ ॥੩॥
ਸੇਵਹੁ ਸ਼੍ਰੀ ਪਤਿ ਚਰਨ ਸਰੋਜਾ {ਦੈਣਤ ਪੁਤ੍ਰਾਣ ਲ਼ ਵੈਰਾਗਮਈ ਅੁਪਦੇਸ਼}
ਤਜਹੁ ਰਿਦੇ ਤੇ ਮਾਨ ਮਨੋਜਾ੩
ਨਿਸ ਦਿਨ ਸਿਮਰਹੁ ਨਾਮ ਮਹਾਨਾ
ਸਭਿ ਸੁਖਧਾਮ ਕਰਤਿ ਕਜ਼ਲਾਨਾ੪ ॥੪॥


੧ਪਾਸ ਹੋ ਕੇ ਬੈਠਂ
੨ਕਾਯਮ
੩ਹੰਕਾਰ, ਕਾਮ (ਆਦਿ ਵਿਕਾਰ)
੪(ਨਾਮ) ਸਾਰੇ ਸੁਖਾਂ ਦਾ ਘਰ ਹੈ, ਅਤੇ ਮੁਕਤੀ ਕਰਦਾ ਹੈ

Displaying Page 1176 of 1267 from Volume 1