Sri Nanak Prakash

Displaying Page 194 of 1267 from Volume 1

੨੨੩

ਮਰਹਰੀ ਛੰਦ: ਸੁਨਿ ਸ਼੍ਰੌਨਨ੧ ਬੈਨਾ, ਅਨੁਕੰਪੈਨਾ੨ {ਗੋਪਾਲ ਪਾਂਧੇ ਪ੍ਰਤਿ ਅੁਪਦੇਸ਼}
ਬਾਨੀ ਭਨੀ ਰਸਾਲ੩
ਕਾ ਆਪ ਪਢੇ ਤੁਮ, ਕਰਿਹੋ ਨਿਜ ਸਮ੪

ਕੈ ਲਾਹਾ ਲੈ ਸਾਲ੫?
ਸੇਮੁਖੀ੬ ਵਿਸ਼ੇਖਾ੭, ਕੋ ਭਲ ਲੇਖਾ?
ਪਾਂਧਾ! ਮੋਹਿ ਬਤਾਇ
ਇਅੁਣ ਅੁਜ਼ਤਰ ਦੀਜੈ, ਮਨ ਸਮਝੀਜੈ
ਪੀਛੈ ਮੁਝਹਿ ਪਢਾਹਿ ॥੧੨॥
ਹੁਇ ਪਾਧਾ ਬਿਸਮੈ, ਅਧਭੁਤ ਰਸ ਮੈਣ
ਆਨਨ੮ ਬਚਨ ਅਲਾਇ
ਸਭਿ ਜਾਨੌਣ ਗਿਨਤੀ, ਅਵਨੀ੯ ਮਿਨਤੀ
ਡੋਢੈ ਗਨਨ੧੦ ਸਵਾਇ੧੧
ਧੌਣਚੇ੧੨ ਪੁਨ ਅੂਣਠੈ੧੩, ਜੋਰਨ ਕੋਠੇ੧੪
ਗ੍ਰਾਮ ਕਾਰ ਪਟਵਾਰ੧੫
ਜਿਸ ਕੇ ਅਨੁਸਾਰੀ, ਰੋਜੀ ਥਾਰੀ੧੬
ਪਢਹੁ ਨ ਕਿਅੁਣ ਹਿਤ ਧਾਰਿ? ॥੧੩॥
ਇਨ ਬਿਧਿ ਜੀ ਬਾਧਾ੧੭, ਸੁਨਿ ਸ਼੍ਰਤ੧੮ ਪਾਧਾ!
ਫਾਹੇ ਪਰਨ ਅਪਾਰ


੧ਕੰਨੀਣ
੨ਕ੍ਰਿਪਾਲੂ
੩ਸੁੰਦਰ
੪ਆਪਣੇ ਵਰਗਾ
੫ਸ੍ਰੇਸ਼ਟ
੬ਬੁਧੀਵਾਨਾਂ ਲਈ
੭ਬਹੁਤ
੮ਮੁਖੋਣ
੯ਗ਼ਮੀਨ ਦੀ
੧੦ਡਿਓਢੇ ਦੀ ਗਿਂਤੀ
੧੧ਸਵਾਏ
੧੨ਸਾਢੇ ੪ ਦਾ ਪਹਾੜਾ
੧੩ਸਾਢੇ ਤਿੰਨ ਦਾ ਪਹਾੜਾ
੧੪ਇਮਾਰਤੀ ਕੰਮ (ਅ) ਤਿਜਾਰਤ, ਮਿਤੀ ਕਾਟਾ ਤੇ ਸੂਦ ਦੇ ਵੇਰਵੇ ਭਰਨੇ ਆਦਿ
੧੫ਪਿੰਡਾਂ ਦਾ ਪਟਵਾਰੀ ਦਾ ਕੰਮ
੧੬ਆਪਦੀ
੧੭ਜੀਵ ਬਜ਼ਧਾ
੧੮ਕੰਨੀਣ

Displaying Page 194 of 1267 from Volume 1