Sri Nanak Prakash
੨੪੪
ਜਿਅੁਣ ਪੰਡਤ ਬੇਦਾਂਤ ਬਿਚਾਰਤਿ
ਨੈਕ ਨ ਮਨ ਕੋ ਕਿਤਹੂੰ ਟਾਰਤਿ
ਸੁਨਿ ਕਰਿ ਪਿਤਾ ਬਚਨ ਕੋ ਬੋਲੇ
ਸੰਪਟ ਬਿਜ਼ਦ੍ਰਮ੧ ਅੰਮ੍ਰਿਤ ਖੋਲੇ ॥੩੦॥
ਸਪਤ ਸ਼ਲੋਕੀ ਪਢਿ ਹੌਣ ਗੀਤਾ {ਸਪਤ ਸ਼ਲੋਕੀ ਗੀਤਾ ਦੇ ਅਰਥ ਸੁਣਾਏ}
ਅਰਥ ਵਿਚਾਰੋਣ ਤਿਹ ਕਰਿ ਪ੍ਰੀਤਾ
ਜਿਸ ਕੇ ਪਢਨ ਵਿਚਾਰਨ ਕਰਿਕੈ
ਸ਼ੁਭ ਮਾਰਗ ਪਰਹਹਿਣ ਹਿਤ ਧਰਿਕੈ ॥੩੧॥
ਦੋਹਰਾ: ਕਾਲੂ ਅੁਰ ਅਚਰਜ ਕਰਤਿ, ਅਚਰਜ ਬਚਨ ਸੁਨੇ ਜੁ
ਲਖਨੇ ਕੀ ਲਾਲਸ ਲਗੀ, ਕੂਰ ਕਿ ਸਾਚ੨ ਭਨੇ ਜੁ੩ ॥੩੨॥
ਚੌਪਈ: ਮੁਝ ਕੋ ਪਢਿ ਕਰਿ ਦੇਹੁ ਸੁਨਾਈ
ਅਰਥ ਭਨਹੁ੪ ਜਿਅੁਣ ਪਰਹਿ ਲਖਾਈ੫
ਸੁਨਿ ਪਿਤ ਕੀ ਬਾਨੀ ਸੁਖ ਖਾਨੀ
ਅਰਥ ਕਹਤਿ ਭੇ ਜਿਹ ਦੁਖ ਹਾਨੀ ॥੩੩॥
ਅਰਥ ਬਖਾਨਯੋ ਸਤਿਗੁਰ ਪੂਰੇ
ਭਵ ਤਾਰਨ ਕੋ ਜਿਹ ਪਦ ਰੂਰੇ*
ਬਚਨ ਬਦਤਿ ਅਧਭੁਤ ਲਘੁ ਗੀਤਾ
ਸੁਨਤਿ ਤਾਤ੬ ਮ੍ਰਿਗ ਘੰਟਕ੭ ਪ੍ਰੀਤਾ ॥੩੪॥
ਪ੍ਰਥਮ ਪਾਠ ਕਰਿ ਪਰਮ ਪ੍ਰਬੀਨਾ
ਗਿਰਾ੮ ਮਧੁਰ ਸੁੰਦਰ ਰਸ ਲੀਨਾ
ਬਹੁਰ ਅਰਥ ਕਰਿ ਸਭਿ ਸਮਝਾਯੋ
ਤਾਤਪਰਯ੪ ਜੋ ਤਿਹ ਮਹਿਣ ਪਾਯੋ ॥੩੫॥
ਸੁਨਿ ਕਰਿ ਕਾਲੂ ਕਰਤਿ ਬਿਚਾਰਾ੯
੧ਮੂੰਗਿਆਣ ਦਾ ਡਜ਼ਬਾ, ਭਾਵ ਮੂੰਹ ਖੋਲ੍ਹਿਆ
੨ਕੂੜ ਹੈ ਕਿ ਸਜ਼ਚ
੩ਜੋ ਆਖਦਾ ਹੈ
੪ਕਹੋ
੫ਸਮਝ ਪੈਂ
*ਅੰਕ ੩੩ ਦੇ-ਸੁਨ ਪਿਤ... ਤੋਣ..... ਹੂਰੇ-ਤਕ ਚਾਰ ਪਦ ਇਕ ਲਿਖਤ ਦੇ ਨੁਸਖੇ ਵਿਚ ਹੈਨ, ਛਾਪੇ ਵਿਚ
ਨਹੀਣ
੬ਪਿਤਾ
੭ਘੰਡੇਹੇੜੇ ਵਾਲੀ
੮ਬਾਣੀ
੯ਮਤਲਬ