Sri Nanak Prakash

Displaying Page 229 of 832 from Volume 2

੧੫੨੫

੧੬. ਸ਼ਾਰਦਾ ਮੰਗਲ ਕਾਰੂੰ ਪ੍ਰਸੰਗ॥
੧੫ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੧੭
{ਕਾਰੂੰ ਪ੍ਰਸੰਗ} ॥੨..॥
{ਨਸੀਹਤ ਨਾਮਾ} ॥੫੧..॥
ਦੋਹਰਾ: ਮੁਕਤਾ ਪੰਕਤਿ ਸਰਸੁਤੀ ਗੁਰ ਜਸੁ ਗੁਨ ਪੁਰਵਾਇ
ਪਹਿਰੇ ਅੁਰ ਦੈ ਲੋਕ ਮੈਣ ਸ਼ੋਭਾ ਹੈ ਅਧਿਕਾਇ ॥੧॥
ਮੁਕਤਾ=ਮੋਤੀ ਸੰਸ: ਮੁਕਾ, ਮੌਕਕ॥
ਪੰਕਤਿ=ਲੜੀ, ਸ਼੍ਰੇਣੀ, ਕਤਾਰ ਸੰਸ ਪੰਕਿ॥
ਸਰਸੁਤੀ=ਬਾਣੀ, ਸਰਸਤੀ ਦਾ ਵੇਰਵਾ ਵੇਖੋ ਪੂਰਬਾਰਧ ਅਧਾਯ ਇਕ ਅੰਕ ਦੋ
ਸਾਰਾ ਸਰਸਤੀ ਲ਼ ਵਾਚ, ਵਾਕ, ਸ਼ਾਰਦਾ, ਗਿਰਾ, ਬਾਣੀ, ਆਦਿ ਨਾਵਾਣ ਨਾਲ ਯਾਦ ਕਰਦੇ
ਹਨ, ਐਅੁਣ ਏਹ ਸਾਰੇ ਪਦ ਇਕ ਅਰਥੀ ਹੋ ਗਏ ਹਨ, ਇਸ ਕਰਕੇ ਸਰਸੁਤੀ ਦੇ ਏਥੇ ਅਰਥ
ਬਾਣੀ ਹਨ
ਗੁਨ=ਤਾਗਾ
ਅਰਥ: ਗੁਰੂ ਜਸ (ਰੂਪ) ਧਾਗੇ (ਵਿਚ) ਬਾਣੀ (ਰੂਪ) ਮੋਤੀਆਣ ਦੀਆਣ ਲੜੀਆਣ ਪਰੋਕੇ (ਜੋ
ਸਿਜ਼ਖ) ਹਿਰਦੇ (ਵਿਚ) ਪਹਿਨ ਲਵੇ, (ਅੁਸ ਦੀ) ਸ਼ੋਭਾ ਦੋ ਲੋਕਾਣ ਵਿਚ ਬਹੁਤ
ਹੋਵੇਗੀ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸੁਨੀਏ ਸ਼੍ਰੀ ਅੰਗਦ ਸੁਖ ਕਾਰਨ!
ਗਮਨੇ ਆਗੇ ਨਰਕ ਨਿਵਾਰਨ
ਰੂਮ ਵਿਲਾਇਤ ਜਹਾਂ ਮਹਾਨਾਂ
ਪਾਤਿਸ਼ਾਹ ਕਾਰੂੰ ਤਿਹ ਥਾਨਾ ॥੨॥ {ਕਾਰੂੰ ਪ੍ਰਸੰਗ}
ਤਹਾਂ ਜਾਇ ਦੇਖੋ ਪੁਰਿ ਭਾਰੀ
ਮਹਾਂ ਰੰਕ ਬਸਿਹੈਣ ਨਰ ਨਾਰੀ
ਕਰਤ ਕਰਤਿ ਸਭਿ ਦਿਵਸ ਬਿਤਾਵਤਿ
ਦਰਬ ਨ ਪਾਸ ਸਦਾ ਦੁਖ ਪਾਵਤਿ ॥੩॥
ਸੰਤ ਅਤਿਥਿ ਕੀ ਸੇਵ ਨ ਕਰਿਈ
ਭੂਪ ਪ੍ਰਜਾ ਏਕੈ ਅਨੁਹਰਿਈ੧
ਸ਼੍ਰੀ ਪਰਮੇਸ਼ੁਰ ਨਾਮ ਨ ਲੇਈਣ
ਦੁਹੂੰ ਲੋਕ ਦੁਖ ਪਾਵਹਿਣ ਤੇਈ ॥੪॥
ਤਿਨ ਕੋ ਸੁਖ ਦੇਨੇ ਕੇ ਹੇਤਾ
ਪੁਰਿ ਪ੍ਰਵਿਸ਼ੇ ਬੇਦੀ ਕੁਲਕੇਤਾ
ਕਾਰੂੰ ਕੇਰਿ ਦੁਰਗ੨ ਜਿਹ ਭਾਰੀ


੧ਇਕੋ ਜਿਹੇ
੨ਕਿਲ੍ਹਾ

Displaying Page 229 of 832 from Volume 2