Sri Nanak Prakash

Displaying Page 244 of 832 from Volume 2

੧੫੪੦

੧੭. ਸ਼ਾਰਦਾ ਮੰਗਲ ਹਬਸ਼ ਵਿਲਾਇਤ, ਚੋਲਾ, ਰਾਮਚੰਦ੍ਰ ਦੀ ਕਥਾ॥
੧੬ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੧੮
{ਹਬਸ਼ ਵਿਲਾਇਤ} ॥੨॥
{ਲਾਜਵਰਦ} ॥੨, ੩੪॥
{ਅਰਸ਼ੀ ਖਿਲਕਾ} ॥੫..॥
{ਰਾਮਚੰਦ੍ਰ ਦੀ ਕਥਾ} ॥੩੯..॥
ਦੋਹਰਾ: ਜਗਮਗਾਤਿ ਜਗ ਤਾਰਨੀ, ਜਗਤ ਬਿਖੇ ਜਿਹ ਜੋਤਿ
ਜੈਯ ਜਾਲਪਾ ਜੈ ਕਰੀ, ਕੀਜੈ ਸੁਮਤਿ ਅੁਦੋਤਿ* ॥੧॥
ਜਗਮਗਾਤਿ=ਜਗਮਗ ਕਰ ਰਹੀ ਹੈ (ਅ) ਪਾਠਾਂਤ੍ਰ ਐਅੁਣ ਭੀ ਹੈ-
ਜਗਤ ਮਾਤ ਜਗ ਤਾਰਨੀ=ਤੂੰ ਜਗਤ ਦੀ ਮਾਤਾ ਤੇ ਜਗ ਤਾਰਨੀ ਹੈਣ, ਪਰੰਤੂ ਅੁਦੋਤ
ਵਿਚ ਜੋ ਸੰਭਾਵਨਾ ਹੈ, ਅੁਹ ਦਜ਼ਸਦੀ ਹੈ ਕਿ ਬਾਣੀ ਦੇ ਜਗਮਗ ਕਰਨ ਵਾਲੇ ਗੁਣ ਦੀ ਪ੍ਰਸ਼ੰਸ਼ਾ
ਵਧੀਕ ਦਰੁਸਤ ਹੈ ਫੇਰ-ਬਿਖੇ-ਪਦ ਕਿਸੇ ਕ੍ਰਿਯਾ ਪਦ ਦੀ ਲੋੜ ਰਖਦਾ ਹੈ, ਜੋ-
ਜਗਮਗਾਤਿ-ਤਾਂ ਹੈ, ਪਰ ਜਗਤ ਮਾਤ ਕ੍ਰਿਆ ਪਦ ਨਹੀਣ ਹੈ
ਜੈਯ=ਬਿਜੈ ਮਾਨ, ਜੋ ਆਪ ਜਿਜ਼ਤ ਸਕੇ ਯਾ ਜਿਜ਼ਤ ਲਵੇ
ਭਾਵ: ਵਿਦਾ ਮੰਡਲਾਂ ਵਿਚ ਬਿਜੈ ਦਾਤੀ ਸੰਸ, ਜਯਯ॥
ਜਾਲਪਾ=ਹੰਸ ਜਿਸ ਦਾ ਬਾਹਨ ਹੋਵੇ ਸੰਸ: ਜਾਲਪਾਦ=ਹੰਸ॥
ਜੈ ਕਰੀ=ਜੈ ਕਰ ਦੇਣ ਵਾਲੀ, ਬਿਜੈ ਦਾਤੀ
ਅਰਥ: ਜਗਤ ਵਿਚ ਜਿਸ ਦੀ ਜੋਤ ਜਗਮਗ ਕਰ ਰਹੀ ਹੈ (ਤੇ ਆਪਣੀ ਸੁਮਤੀ ਪ੍ਰਕਾਸ਼ ਨਾਲ
ਜੋ) ਜਗਤ ਲ਼ (ਅਵਿਦਾ ਅੰਧਕਾਰ ਤੋਣ) ਤਾਰ ਰਹੀ ਹੈ, ਜੋ ਹੰਸ (ਅੁਜ਼ਜਲ ਕਵਿ
ਮਨਾਂ) ਦੀ ਸਵਾਰੀ ਕਰਦੀ ਹੈ, (ਤੇ ਆਪ) ਬਿਜੈਮਾਨ (ਹੈ ਅਰ ਹੋਰਨਾਂ ਲ਼) ਜੈ ਦੇਣਦੀ
ਹੈ, (ਮੇਰੀ ਬੀ) ਸ੍ਰੇਸ਼ਟ ਬੁਜ਼ਧੀ ਲ਼ ਜਗਾ ਦਿਓ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ ਸੁਨੀਏ ਸੁਖ ਦਾਨੀ!
ਆਗੇ ਗਮਨ ਕੀਨ ਗੁਨ ਖਾਨੀ
ਹਬਸ਼* ਵਿਲਾਇਤ ਗਏ ਦਯਾਲਾ {ਹਬਸ਼ ਵਿਲਾਇਤ}
ਪਾਤਿਸ਼ਾਹ ਤਹਿਣ ਦੁਸ਼ਟ ਬਿਸਾਲਾ ॥੨॥ {ਲਾਜਵਰਦ}
ਹਿੰਦੂ ਨਰ ਤਿਸ ਦੇਸ਼ ਜਿ ਆਵੈ
ਗਹੈ ਤਾਹਿਣ ਜਮਧਾਮ ਪਠਾਵੈ
ਤਿਸ ਕੀ ਧੂਮ ਪ੍ਰਗਟ ਭਈ ਸਾਰੇ
ਜੋ ਹਿੰਦੂ ਪਾਵਹਿ, ਤਿਹ ਮਾਰੇ ॥੩॥
ਪਹੁੰਚੇ ਸਤਿਗੁਰ ਨਾਮ ਜਪਾਵਨ
ਟੇਢੇ ਚਲਤਿ ਸੂਧ ਮਗ ਪਾਵਨ


*ਪਾ:-ਜੈ ਜੈ ਸੁਮਤਿ ਅਦੋਤ
*ਪਾ:-ਸਰਫ
ਪਾ:-ਸਿਧਾਵੈ

Displaying Page 244 of 832 from Volume 2