Sri Nanak Prakash
੨੭੬
.੧੦. ਅਰਦਾਸ ਗਅੂਆਣ ਚਾਰਨਾ ਖੇਤ ਹਰਿਆ ਕਰਨਾ॥
{ਸਤਿਗੁਰਾਣ ਅਗੇ ਅਰਦਾਸ} ॥੧॥
{ਗਅੂਆਣ ਚਾਰਨਾ} ॥੧੪..॥
{ਖੇਤ ਹਰਿਆ ਕਰਨਾ} ॥੪੧॥
ਸੈਯਾ: ਬਰ ਆਨਨ ਤੇ ਬਰ ਦੇਹੁ ਗੁਰੂ!
ਬਰ ਗ੍ਰੰਥ ਸਪੂਰਨ ਹੋਇ ਅਬੈ
ਬਲਿ ਜਾਇ ਕਵੀ ਤੁਮਰੋ ਬਲ ਪਾਇ,
ਕਰੋਣ ਕਵਿਤਾ ਸ਼ੁਭ ਛੰਦ ਸਬੈ
ਬਲ ਹੀਨ ਕਰੋ ਬਿਘਨਾ ਸਭਿ ਹੀ,
ਗੁਰੁ ਕੀਰਤਿ ਗ੍ਰੰਥ ਸੁ ਹੋਇ ਤਬੈ
ਬਿਘਨਾਤਮ ਰੂਪ ਅਮਾਵਸ਼ ਕੋ,
ਯਹਿ ਗ੍ਰੰਥ ਦੁਤੀ ਦੁਤਿ ਚੰਦ** ਫਬੈ ॥੧॥
ਬਰ=ਸ੍ਰੇਸ਼ਟ ਸੰਸ: ਵਰ॥ ਆਨਨ=ਮੂੰਹ
ਬਰ=ਅਸੀਸ ਸਫਲਤਾ ਦੀ ਦਾਤ
ਬਰ=ਚਾਹਿਆ ਹੋਇਆ, ਵਾਣਛਤ ਸੰਸ: ਬਰੰ=ਵਾਣਛਤ ਧਾਤੂ ਬੀ=ਚੁਂਨਾ
ਵਰ=ਇਜ਼ਛਾ ਕਰਨੀ॥
ਅਬੈ=ਹੁਣੇ, ਪਰ ਮੁਰਾਦ ਛੇਤੀ ਤੋਣ ਹੈਬਲਿਜਾਇ=ਬਲਿਹਾਰ ਜਾਵੇ
ਬਲ ਪਾਇ=ਤਾਕਤ ਪਾ ਕੇ, ਬਲ ਲੈ ਕੇ
ਸੁ=ਸੁਹਣੀ ਤਰ੍ਹਾਂ ਤਬੈ=ਤਦ ਵਿਘਨਾਤਮ=ਵਿਘਨ
ਜਿਸਦਾ ਸਰੂਪ ਹੈ, ਵਿਘਨ (ਅ) ਵਿਘਨਾ ਤਮ=ਵਿਘਨ ਰੂਪ ਹਨੇਰਾ ਵਿਘਨਾਂ ਦੇ
ਹਨੇਰੇ ਰੂਪ ਵਾਲੀ (ਮਜ਼ਸਯਾ)
ਅਮਾਵਸ਼=ਜਿਸ ਰਾਤ ਚੰਦ੍ਰਮਾਂ ਮੂਲੋ ਨਹੀਣ ਨਿਕਲਦਾ, ਮਜ਼ਸਿਆ
ਦੁਤੀ=ਦੂਜ ਦੀ ਥਿਤ ਜਿਸ ਦਿਨ ਲੋਕ ਚੰਦ ਚਾਹ ਕੇ ਵੇਖਦੇ ਹਨ, ਪਹਿਲਾ ਦਿਨ ਚੰਦ
ਚੜ੍ਹਨ ਦਾ
ਦੁਤਿ=ਸ਼ੋਭਾ ਸ਼ੋਭਾ ਵਾਲਾ ਸੰਸ: ਦੁਤਿ=ਚਾਨਂਾ, ਪ੍ਰਕਾਸ਼॥
ਅਰਥ: ਹੇ ਗੁਰੂ! ਆਪਣੇ ਸ੍ਰੇਸ਼ਟ ਮੁਖਾਰਬਿੰਦ ਤੋਣ (ਮੈਲ਼) ਵਰ ਦਿਓ ਕਿ (ਇਹ ਮੇਰਾ)
ਵਾਣਛਿਤ ਗ੍ਰੰਥ ਛੇਤੀ ਸੰਪੂਰਣ ਹੋਵੇ
(ਆਪ ਤੋਣ) ਸਦਕੇ ਜਾਵੇ (ਇਹ) ਕਵੀ (ਹਾਂ ਕੇਵਲ) ਆਪਦਾ ਬਲ ਪ੍ਰਾਪਤ ਕਰਕੇ ਸੁਹਣਿਆਣ
ਛੰਦਾਂ ਵਿਚ (ਇਹ) ਸਾਰੀ ਕਵਿਤਾ (ਮੈਣ) ਰਚਾਂ
(ਇਸ ਕੰਮ ਵਿਚ ਅਜ਼ਗੇ ਆਅੁਣ ਵਾਲੇ) ਸਾਰੇ ਵਿਘਨਾਂ ਲ਼ ਬਲਹੀਨ ਕਰ ਦਿਓ, ਤਾਂ ਜੋ ਗੁਰੂ
ਕੀਰਤੀ ਦਾ (ਇਹ) ਗ੍ਰੰਥ (ਛੇਤੀ ਤੇ) ਸੋਹਣੀ ਤਰ੍ਹਾਂ (ਸੰਪੂਰਣ) ਹੋਵੇ
ਅਤੇ ਵਿਘਨਾਂ ਦੇ ਹਨੇਰੇ ਰੂਪ ਵਾਲੀ ਅਮਜ਼ਸਾ ਲ਼ ਇਹ ਗ੍ਰੰਥ ਦੂਜ ਦਾ ਸ਼ੋਭਾ ਵਾਲਾ ਚੰਦ੍ਰਮਾ (ਹੋ
ਕੇ) ਫਬੇ
**ਪਾਠਾਂਤ੍ਰ-ਇੰਦੁ