Sri Nanak Prakash

Displaying Page 258 of 1267 from Volume 1

੨੮੭

.੧੧. ਯਾਚਨਾ ਸਰਪ ਨੇ ਛਾਯਾ ਕਰਨੀ ਰਾਇ ਬੁਲਾਰ ਲ਼ ਸਿਦਕ॥

{ਸਰਪ ਛਾਇਆ} ॥੧੫॥
{ਰਾਇ ਬੁਲਾਰ} ॥੧੯॥
{ਗ੍ਰੀਖਮ-ਗਰਮੀ ਰੁਜ਼ਤ ਦਾ ਦ੍ਰਿਸ਼ਟਾਂਤ} ॥੪੩..॥
ਸੈਯਾ: ਕਰਬੰਦਿ ਅੁਭੈ ਕਰਿ ਬੰਦ ਗੁਰੂ, ਸੁਖਕੰਦ ਸਦਾ ਦੁਖ ਦੁੰਦ ਨਿਕੰਦੂ
ਅਰਬਿੰਦ ਪਦੰ ਮਨ ਹੋਹੁ ਮਲਿਦ, ਜੋ ਮੋਹ ਕੋ ਮੂਲ ਬਿਨਾਸ਼ ਬਿਲਦੂ
ਅੁਡ ਦੰਭਨ ਬ੍ਰਿੰਦ ਦਿਵਾਕਰ ਸੋ, ਬਿਸ਼ਯਾਤਪ ਕੋ ਜੁਅੂ ਸੀਤਲ ਚੰਦੂ
ਸਮੁਦਾਇ ਬਿਘੰਨ ਬਿਨਾਸ਼ਨ ਜੋ ਨਿਜ ਦਾਸਨ ਕੌ ਬਰ ਦਾਯ ਅਨਦੂ ॥੧॥
ਕਰ=ਹਥ ਬੰਦਿ=ਜੋੜਕੇ, ਬੰਨ੍ਹਕੇ ਅੁਭੈ=ਦੋਵੇਣ ਕਰਿ=ਕਰਦਾ ਹੋਯਾ
ਬੰਦ=ਬੰਦਨਾ, ਨਮਸਕਾਰ ਗੁਰੂ=ਮੁਰਾਦ ਹੈ, ਹੇ ਗੁਰੂ ਜੀ!
ਸੁਖ ਕੰਦ=ਸੁਖਾਂ ਦਾ ਮੂਲ, ਸੁਖਾਂ ਦਾ ਫਲ, ਸੁਖ ਦਾਤਾ
ਦੁੰਦ=ਸੰਸ: ਦੰਦ॥ ਝਗੜਾ, ਕਲੇਸ਼ ਦੁੰਦ ਦੁਖ=ਦੈਤ ਦਾ ਦੁਖ ਡਾਢੇ ਕਲੇਸ਼ ਵਾਲਾ
ਦੁਖ
ਨਿਕੰਦੂ=ਕਜ਼ਟਂ ਹਾਰ ਅਰਬਿੰਦ=ਕਮਲ ਪਦ=ਚਰਣ
ਮਲਿਦ=ਭੌਰਾ ਸੰਸ: ਮਰੰਦ, ਇਹ ਪਦ-ਮਕਰੰਦ-ਪਦ ਦੇ ਕੇ ਗਿਰ ਜਾਣ ਤੋਣ ਬਣਦਾ
ਹੈ, ਅਰਥ ਅੁਹੀ ਰਹਿੰਦੇ ਹਨ:-ਫੁਲਾਂ ਵਿਚ ਦਾ ਰਸ, ਸ਼ਹਦ ਦੀ ਮਜ਼ਖੀ, ਭੌਰਾ॥
ਮੂਲ=ਜੜ ਮੋਹ ਦਾ ਮੂਲ ਹੈ-ਅਗਾਨ
ਬਿਲਦੂ=ਅੁਜ਼ਚਾ, ਕਿਸੇ ਤੇ ਭਾਰੂ, ਤਕੜਾਫਾਰਸੀ, ਬਲਦ॥
ਅੁਡ=ਤਾਰੇ ਬ੍ਰਿੰਦ=ਸਮੂਹ, ਸਾਰੇ ਦਿਵਾਕਰ=ਸੂਰਜ
ਵਿਸ਼ਯਾਤਪ=ਵਿਯ ਆਤਪ=ਵਿਸ਼ਿਆਣ ਰੂਪੀ ਧੁਪ
ਚੰਦੂ=ਚੰਦ ਚੰਦ੍ਰਮਾ ਜਦ ਧੁਜ਼ਪ ਦੇ ਸਾੜ ਮਗਰੋਣ ਚੰਦ ਚੜ੍ਹਦਾ ਹੈ ਤਾਂ ਸੀਤਲਤਾ ਵਰਤ
ਜਾਣਦੀ ਹੈ ਕਵਿ ਜੀ ਦਾ ਇਕ ਇਜ਼ਥੇ ਕਟਾਖ ਮਾਲੂਮ ਹੁੰਦਾ ਹੈ, ਚੰਦ ਦਾ ਅਰਥ ਹੈ ਚੰਦ੍ਰਮਾਂ ਤੇ
ਮੁਸ਼ਕ ਕਾਫੂਰ ਦਾ ਬੀ ਨਾਮ ਹੈ ਚੰਦ੍ਰਮਾਂ ਦਿਨ ਦੀ ਤਜ਼ਪਸ਼ ਲ਼ ਠਢ ਪਾਅੁਣਦਾ ਹੈ ਤੇ ਮੁਸ਼ਕ
ਕਾਫੂਰ ਵਿਸ਼ਯ ਅਗਨੀ ਲ਼ ਅੰਦਰੋਣ ਠਢਾ ਕਰ ਦੇਣ ਵਾਲਾ ਵੈਦਾਂ ਨੇ ਮੰਨਿਆਣ ਹੈ
ਸਮੁਦਾਇ=ਸਾਰੇ ਵਰਦਾਯ=ਵਰ ਦੇ ਕੇ, ਬਰਕਤ ਪਾ ਕੇ
ਅਨਦੂ=ਅਨਦ ਦਾਤੇ, ਦਾਯ ਪਦ ਦੇਹੁਰੀ ਦੀਪਕ ਪਿਆ ਹੈ, ਵਰ ਦਾਯ, ਦਾਯ ਅਨਦੂ
ਅਰਥ: (ਹੇ) ਸੁਖਾਂ ਦੇ ਦਾਤੇ ਤੇ ਦੰਦ ਦੁਖਾਂ ਦੇ ਸਦਾ ਕਜ਼ਟਂ ਹਾਰੇ ਗੁਰੂ! ਦੋਵੇਣ ਹਜ਼ਥ ਜੋੜ ਕੇ
(ਆਪ ਲ਼) ਨਮਸਕਾਰ ਕਰਦਾ (ਹੋਇਆ ਇਹ ਦਾਨ ਮੰਗਦਾ ਹਾਂ ਕਿ ਆਪਦੇ ਚਰਣ
ਕਮਲ) ਜੋ ਮੋਹ ਦਾ ਮੂਲ (ਅਗਾਨ) ਨਾਸ਼ ਕਰਨੇ (ਵਿਚ) ਤਕੜੇ ਹਨ, (ਅਤੇ ਜੋ)
ਦੰਭਾਂ (ਰੂਪੀ) ਤਾਰਿਆਣ ਦੇ ਸਮੂਹ ਲ਼ ਸੂਰਜ ਵਾਣੂ (ਲੋਪ ਕਰਨ ਵਿਚ ਸਮਰਥ ਹਨ
ਅਤੇ) ਵਿਖਯ ਰੂਪੀ ਧੁਜ਼ਪ (ਦੇ ਸਾੜ) ਲ਼ ਚੰਦ੍ਰਮਾਂ ਵਾਣੂ ਸੀਤਲ (ਕਰਨ ਵਾਲੇ ਹਨ)
(ਅਤੇ ਜੋ) ਸਾਰੇ ਵਿਘਨਾਂ ਦੇ ਵਿਨਾਸ਼ ਕਰਨ ਵਾਲੇ (ਹਨ ਅਤੇ) ਆਪਣੇ ਦਾਸਾਂ ਲ਼ ਬਰਕਤ ਦੇ
ਕੇ ਆਨਦ ਦੇਣ ਵਾਲੇ ਹਨ (ਹਾਂ ਐਸੇ ਆਪਦੇ (ਚਰਣਾਂ ਕਮਲਾਂ (ਅੁਤੋਣ ਮੇਰਾ) ਮਨ
ਭੌਰੇ (ਵਾਣੂ ਸਦਾ ਬਲਿਹਾਰ) ਹੋਵੇ
ਸ਼੍ਰੀ ਬਾਲਾ ਸੰਧੁਰੁ ਵਾਚ ॥

Displaying Page 258 of 1267 from Volume 1