Sri Nanak Prakash

Displaying Page 278 of 832 from Volume 2

੧੫੭੪

੧੯. ਸ਼ਾਰਦਾ ਮੰਗਲ ਪਲਖ, ਸ਼ਾਲਮਲੀ, ਕੁਸ਼, ਕੌਚ, ਸ਼ਾਖ ਤੇ ਪੁਸ਼ਕਰ ਦੀਪ ਗਮਨ॥
੧੮ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੨੦
{ਸਜ਼ਤ ਦੀਪ} ॥੩॥
{੧ ਪਲਖ ਦੀਪ} ॥੯..॥
{੨ ਸ਼ਾਲਮਲੀ ਦੀਪ} ॥੨੫..॥
{੩ ਕੁਸ਼ ਦੀਪ} ॥੩੪..॥
{੪ ਕ੍ਰੌਚ ਦੀਪ} ॥੪੪..॥
{੫ ਸਾਖ ਦੀਪ} ॥੫੫..॥
{ਵਿਸ਼ੇ, ਭਜਨ ਅਤੇ ਗਾਨਾਨਦ} ॥੬੧..॥
{ਸਰੀਰ ਕਰਮ ਤਰੋਵਰੁ} ॥੬੪॥
{੬ ਪੁਸ਼ਕਰ ਦੀਪ} ॥੬੮..॥
{੭ ਜੰਬੂ ਦੀਪ} ॥੪, ੭੭ ॥॥ ॥੨੦॥
ਦੋਹਰਾ: ਤਮ ਅਜ਼ਗਾਨ ਬਿਨਾਸ਼ਨੀ ਦੇਤਿ ਗਾਨ ਅੁਰ ਨੈਨ
ਸ਼੍ਰੀ ਸਰਸਤੀ ਸੁਮਤਿ ਦਾ ਜੈ ਜੈ ਬਸੀਐ ਬੈਨ ॥੧॥
ਦਾ=ਦੈਂ ਵਾਲੀ ਸੁਮਤਿ ਦਾ=ਸ੍ਰੇਸ਼ਟ ਬੁਜ਼ਧੀ ਦੇਣ ਵਾਲੀ
ਬੈਨ=ਬਚਨ, ਬਾਣੀ, ਕਾਵ-ਰਚਨਾ
ਅਰਥ: ਹੇ ਸਰਸਤੀ! ਅਜ਼ਗਾਨ (ਰੂਪੀ) ਹਨੇਰੇ ਲ਼ ਵਿਨਾਸ਼ ਕਰਨੇ ਵਾਲੀ! (ਜੋ) ਹਿਰਦੇ ਦੇ
ਨੈਂਾਂ ਲ਼ ਗਾਨ (ਰੂਪੀ ਪ੍ਰਕਾਸ਼) ਦੇਣ ਹਾਰੀ ਹੈਣ (ਅਤੇ) ਸ੍ਰੇਸ਼ਟ ਬੁਜ਼ਧੀ ਦੀ ਦਾਤਾ ਹੈਣ,
ਤੇਰੀ ਜੈ ਹੋ ਜੈ ਹੋ (ਮੇਰੀ) ਬਾਣੀ ਵਿਚ ਆਕੇ ਵਜ਼ਸ ਜਾਓ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਕਹਿ ਬਾਲਾ ਸ਼੍ਰੀ ਅੰਗਦ ਪਾਸੀ
ਰੁਚਿਰ ਕਥਾ ਸੁਣੀਏ ਸੁਖਰਾਸੀ!
ਸ੍ਰੀ ਗੁਰ ਸੋਣ ਬੋਲੋ ਮਰਦਾਨਾ
ਸਭਿ ਹੀ ਦੀਪ੧ ਦਿਖਾਅੁ ਮਹਾਨਾ ॥੨॥
ਇਹ ਲਾਲਸ ਮੇਰੇ ਮਨ ਮਾਂਹੀ
ਦੋਖੌਣ ਸਪਤ ਦੀਪ ਜੋ ਆਹੀ {ਸਜ਼ਤ ਦੀਪ}
ਸਰਬ ਪ੍ਰਕਾਰ ਸਮਰਜ਼ਥ ਸੁਆਮੀ
ਜਹਿਣ ਚਾਹਅੁ ਤਹਿਣ ਕੇ ਤੁਮ ਗਾਮੀ੨ ॥੩॥
ਸੁਨਿ ਕੈ ਬੋਲੇ ਕ੍ਰਿਪਾ ਨਿਧਾਨਾ
ਅੁਜ਼ਤਮ ਜੰਬੂ ਦੀਪ ਮਹਾਨਾ
ਲਖ ਜੋਜਨ ਇਸ ਕੋ ਬਿਸਤਾਰੂ੩
ਸਭਿ ਦੀਪਨ ਕੇ ਲਖਹੁ ਮਝਾਰੂ ॥੪॥


੧ਜਗ਼ੀਰੇ, ਧਰਤੀ ਦੇ ਇਲਾਕੇ ਪੌਰਾਣਕ ਵੰਡ ਮੂਜਬ
੨ਜਾਣ ਵਾਲੇ
੩ਫੈਲਾਅੁ

Displaying Page 278 of 832 from Volume 2