Sri Nanak Prakash

Displaying Page 304 of 1267 from Volume 1

੩੩੩

ਪ੍ਰੀਤ ਚਿੰਤ ਮਹਿਣ ਸਾਨੀ੧ ਬਾਨੀ
ਬੋਲੋ ਰੀਤਿ ਅਨੀਤਿ ਪਛਾਨੀ ॥੨੧॥
ਸੁਤ ਨਾਨਕ! ਤੂੰ ਏਕ ਹਮਾਰੇ
ਨਹਿਣ ਦੂਸਰ ਜੋ ਕਾਜ ਸੰਭਾਰੇ
ਤੁਮ ਨੈ ਤਜਿ ਦੀਨੋ ਅਸ ਰੀਤੂ
ਜਿਅੁਣ ਵਿਰਾਗ ਦਿਢ੨ ਹੋਤਿ ਅਤੀਤੂ੩ ॥੨੨॥
ਕਹਹੁ ਗ੍ਰਸਤ ਸਿਅੁਣ ਕਿਅੁਣ ਬਨਿ ਆਵੈ
ਨਿਸ ਬਾਸੁਰ ਬਿਨ ਕਾਮ ਬਿਤਾਵੈ
ਮੁਝ ਜੀਵਤਿ ਜੇ ਲੇਤਿ ਸੰਭਾਰੀ
ਹੌਣ ਜਾਨਤਿ ਸੁਤ ਹੈ ਸੁਖਕਾਰੀ ॥੨੩॥
ਤੁਝ ਜਨਮਤਿ ਮਨ ਭਾ ਭਰਵਾਸਾ
ਨਾਨਕ ਕਰਿ ਹੈ ਨਾਮ ਪ੍ਰਕਾਸ਼ਾ
ਦਰਬ ਕਮਾਵਨ ਮੈਣ ਜਸ ਮੇਰੋ
ਜਾਨਹਿ ਸਭਿ ਪੁਰਿ ਮਾਂਹਿ੪ ਘਨੇਰੋ ॥੨੪॥
ਜਿਮ ਰਾਣਕਾ੫ ਕੋ ਇੰਦ੬ ਨਿਹਾਰੀ੭
ਦੇਖ ਸਰਾਹਹਿਣ ਸਭਿ ਨਰ ਨਾਰੀ
ਰਾਹੁ੮ ਸਰਸ ਤੂੰ ਭਾ ਘਰ ਮਾਂਹੀ
ਸਭਿ ਬਿਧਿ ਮੰਦ ਕਰਤਿ ਭਾ ਤਾਂਹੀ ॥੨੫॥
ਏਕ ਨ ਮਤਿ ਮਨ ਬਨਜ ਕਰਨ ਕੀ
ਬਹੁਰ ਨ ਖਜ਼ਤ੍ਰੀ ਰੀਤਿ ਬਰਨ ਕੀ
ਹਾਰੋ ਅਨਿਕ ਬਿਧਿਨ ਮਤਿ ਦੇਤੂ੯
ਕਬਹਿ ਕਮਾਇ ਨ ਲਾਇ ਨਿਕੇਤੂ੧੦ ॥੨੬॥
ਜਨਕ ਬਚਨ ਤੂਸ਼ਨਿ੧ ਕਰਿ ਸੁਨੀਆ


੧ਮਿਲੀ ਹੋਈ
੨ਪਜ਼ਕਾ
੩ਫਕੀਰ ਲ਼
ਪਾਠਾਂਤ੍ਰ-ਬਿਨ ਕਾਰ
੪ਸਾਰੇ ਸ਼ਹਿਰ ਵਿਚ ਜਾਣਦੇ ਹਨ
੫ਪੂਰਨਮਾਸ਼ੀ ਦੇ
੬ਚੰਦ੍ਰਮਾ ਲ਼
੭ਦੇਖਦੇ ਹਨ
੮ਰਾਹੂ (ਜੋ ਚੰਦ ਲ਼ ਗ੍ਰਹਨ ਲਾਂਦਾ ਹੈ)
੯ਸਿਖਾ ਦੇਣਦਾ
੧੦ਘਰ

Displaying Page 304 of 1267 from Volume 1