Sri Nanak Prakash
੩੬੦
.੧੬. ਗੁਰੂ ਅਮਰਦੇਵ ਮੰਗਲ ਛਾਪ ਲੋਟਾ ਸਾਧੂ ਲ਼ ਦਿਜ਼ਤਾ, ਸੁਲਤਾਨਪੁਰ ਜਾਣ॥
{ਪਤਝੜ ਰੁਜ਼ਤ ਦ੍ਰਿਸ਼ਟਾਂਤ} ॥੧੦..॥
{ਛਾਪ ਲੋਟਾ ਸਾਧੂ ਲ਼ ਦਿਜ਼ਤਾ} ॥੩੦॥
{ਸੁਲਤਾਨਪੁਰ ਪਹੁੰਚੇ} ॥੪੭..॥
ਦੋਹਰਾ: ਅਮਰਦਾਸ ਸ਼੍ਰੀ ਗੁਰ ਸੁਖਦ, ਸਜ਼ਤਿ ਸਰੂਪ ਅਨੂਪ॥
ਸਿਜ਼ਖਨ ਕੇ ਮਨ ਗਾਨ ਦਾ, ਗਤਿ ਅੁਦਾਰ ਵਡ ਭੂਪ ॥੧॥
ਸੁਖਦ=ਸੁਖ ਦਾਤੇ ਸੰਸ: ਸੁਖ ਦ॥
ਅਨੂਪ=ਅੁਪਮਾ ਤੋਣ ਪਰੇ, ਅਨ ਅੁਪਮ॥ ਗਾਨਦਾ=ਗਾਨ ਦੇ ਦਾਤੇ
ਗਤਿ=ਪ੍ਰਾਪਤੀ, ਚਾਲ ਗਾਨ ਜੀਵਨ ਦਾ ਤ੍ਰੀਕਾ, ਵਰਤਾਅੁ, ਸੁਭਾਵ
ਅੁਦਾਰ=ਸਖੀ, ਦਾਤਾ
ਅਰਥ: ਸ਼੍ਰੀ ਗੁਰੂ ਅਮਰਦਾਸ ਜੀ ਅੁਪਮਾਂ ਤੋਣ ਪਰੇ (ਹਨ ਤੇ) ਸਜ਼ਚ ਹੀ (ਜਿਨ੍ਹਾਂ ਦਾ) ਵਜੂਦ ਹੈ,
ਸਿਜ਼ਖਾਂ ਦੇ ਮਨ ਲ਼ ਗਿਆਨ ਦੇ ਦਾਤੇ ਹਨ (ਲੋੜਵੰਦਾਂ ਦੁਖੀਆਣ ਲ਼ ਵਾਣਛਤ) ਸੁਖਾਂ ਦੇ
ਦਾਤੇ ਹਨ, (ਕਿਅੁਣਕਿ ਅੁਨ੍ਹਾਂ ਦਾ) ਵਰਤਾਅੁ ਹੀ ਵਡੇ ਰਾਜਿਆਣ ਵਾਣੂ ਅੁਦਾਰ ਹੈ
ਭਾਵ: ਸ੍ਰੀ ਗੁਰੂ ਅਮਰ ਦੇਵ ਜੀ ਅਤੀ ਮ੍ਰਿਦੁਲ ਸੁਭਾਵ ਵਾਲੇ ਸੇ, ਪਰਅੁਪਕਾਰ ਤੇ ਦੁਖੀਆਣ
ਤੇ ਤ੍ਰਜ਼ਠਂਾ ਇਤਨਾ ਵਿਸ਼ੇਸ਼ ਸੀ ਕਿ ਕਰਾਮਾਤ ਤੇ ਕਰਾਮਾਤ ਅੁਨ੍ਹਾਂ ਤੋਣ ਅਨਇਜ਼ਛਤ
ਹੁੰਦੀ ਸੀ ਮਨ ਅੁਜ਼ਚਾ ਸੁਜ਼ਚਾ ਸ਼ਕਤੀ ਮਾਨ ਸੀ, ਪਰ ਦਯਾਲੂ ਹੋਣ ਕਰਕੇ ਜਿਅੁਣ ਹੀ
ਕਿ ਦਾਇਆ ਦੇ ਰੰਗ ਵਿਚ ਆਅੁਣਦਾ ਸੀ, ਅਗੇ ਅਸਰ ਹੋ ਕੇ ਸੁਖਦਾਨ ਹੋ ਜਾਣਦਾ
ਸੀ ਇਸ ਕਰਕੇ ਕਵੀ ਜੀ ਆਖਦੇ ਹਨ ਕਿ ਅੁਨ੍ਹਾਂ ਦੀ ਗਤੀ (ਮੁਰਾਦ ਸੁਭਾਵ ਤੋਣ ਹੈ)
ਹੀ ਦਾਤਾ ਸੀ ਅਰਥਾਤ ਕਿ ਅੁਹ ਅੁਜ਼ਦਮ ਨਾਲ ਪਰਅੁਪਕਾਰ ਨਹੀਣ ਸਨ ਕਰਦੇ,
ਅੁਨ੍ਹਾਂ ਦਾ ਸੁਤੇ ਹੀ ਸੁਭਾਵ ਅੁਦਾਰ ਸੀ ਜੀਕੂੰ ਵਡੇ ਰਾਜਿਆਣ ਦਾ ਮਾਯਾ ਦਾਨ ਦੇਣ
ਵਿਚ ਅੁਦਾਰ ਚਿਤ ਹੁੰਦਾ ਹੈ, ਅੁਸ ਤਰ੍ਹਾਂ ਆਪਦਾ ਚਿਤ ਗਾਨ ਦੇਣ, ਸੁਖ ਦੇਣ ਵਿਚ
ਅੁਦਾਰ ਸੀ
ਸ਼੍ਰੀ ਬਾਲਾ ਸੰਧੁਰੁ ਵਾਚ ॥
ਭੁਜੰਗ ਪ੍ਰਯਾਤ ਛੰਦ: ਸੁਤਾ ਨਾਨਕੀ ਜੋ ਹੁਤੀ ਧਾਮ ਕਾਲੂ
ਗੁਨ ਖਾਨ ਮਾਨੋ ਸਰੂਪੰ ਬਿਸਾਲੂ
ਸੁਤਾ ਕੇ ਸਮਾਨ੧ ਲਖੋ ਤਾਂਹਿ ਰਾਈ੨
ਭਲੇ ਥਾਨ ਕੀਨੀ ਸੁਤਾ ਕੀ ਸਗਾਈ੩ ॥੨॥
ਤੋਟਕ ਛੰਦ: ਸੁਲਤਾਨਪੁਰੇ ਜੈਰਾਮ ਹੁਤੋ
ਬਰ ਬਾਹਜ ਬੰਸ ਬਿਸੁਜ਼ਧ ਮਤੋ੪
ਸਨਬੰਧ ਭਯੋ ਤਿਹ ਸੰਗ ਭਲ
੧(ਨਿਜ)ਪੁਤ੍ਰੀ ਸਮਾਨ
੨ਰਾਇ ਬੁਲਾਰ ਜਾਣਦਾ ਸੀ
੩ਮੰਗਣੀ
੪ਚੰਗੀ ਕੁਲ ਦਾ ਖਜ਼ਤ੍ਰੀ ਤੇ ਅੁਜ਼ਜਲ ਬੁਜ਼ਧੀਵਾਲਾ