Sri Nanak Prakash

Displaying Page 341 of 1267 from Volume 1

੩੭੦

ਤਿਵ ਰਾਖੀ ਛਪਾਇ ਕਲਾ ਗੁਨਖਾਨੀ ॥੨੫॥
ਸੋਰਠਾ: ਲਖਿ ਨ ਸਕਹਿਣ ਅਨਜਾਨ
ਬਕਹਿਣ ਸਿ ਅਸ੧ ਮਿਲ ਪਰਸਪਰ੨
ਕਾਜ ਕਠਨ ਜਗ ਜਾਨਿ
ਬਿਨ ਮਤਿ ਹੋਇ ਨ ਆਵਈ ॥੨੬॥
ਸ਼੍ਰੀ ਬੇਦੀ ਕੁਲਚੰਦ, ਰਹਤਿ ਸਮਾਨ ਸੁਭਾਇ ਮੈਣ
ਕਮਲਨ ਸੇ ਮਤਿਮੰਦ੩, ਕੈਸੇ ਸਕਹਿਣ ਪਛਾਨ ਸੋ ॥੨੭॥
ਧਰਮਧੁਰੀਨ੪ ਅਗਾਧ, ਅਸ ਬਿਧਿ ਸਮਾਂ ਬਿਤਾਵਈਣ
ਚਲਿ ਕਰਿ ਆਯੋ ਸਾਧ, ਏਕ ਦਿਵਸ ਤਲਵੰਡਿਕਾ* ॥੨੮॥
ਰੀਤਿ ਤਨ ਸੰਤ ਕੀ ਅਤੀਤ ਬੈਠੋ ਆਨਿ ਇਕ
ਕਬਿਜ਼ਤ:
ਨਗਰ ਵਹਿਰ੫ ਬਰ੬ ਆਸਨ ਡਸਾਇ ਕੇ੭
ਤਾਂਹੀ ਸਮੇਣ ਸਹਿਜ ਸੁਭਾਇ ਗਏ ਨਾਨਕ ਜੀ
ਬੈਸੇ ਕਰਤਾਰ ਕਰਤਾਰ ਤਾਂ੮ ਸੁਨਾਇ ਕੇ
ਕੰਚਨ੯ ਕੀ ਮੁੰਦ੍ਰਿਕਾ੧੦ ਸੁਹਾਇ ਛੁਜ਼ਦ੍ਰ ਆਣਗੁਰੀ ਮੈਣ੧੧
ਲੋਟਾ ਹਾਥ ਲੀਏ ਅੁਪਕਾਰੀ ਜੇ ਸੁਭਾਇ ਕੇ
ਬੂਝਤਿ ਅਤੀਤ ਕੌਨ ਨਾਮ ਤੌ ਬਰਨ ਰੀਤਿ
ਕਹੋ ਪਰਤੀਤ ਨਿਜ ਚੀਤ ਕੀ ਜਨਾਇਕੈ ॥੨੯॥
**'ਨਾਨਕ ਹੈ ਨਾਮ ਨਿਰੰਕਾਰੀ ਤਨ ਬੇਖ ਜਾਨ


੧ਓਹ ਇਸ ਤਰ੍ਹਾਂ ਕਹਿੰਦੇ ਹਨ
੨ਆਪੋ ਵਿਚ
੩ਕਮਲ ਫੁਲ ਵਰਗੇ ਦੁਰਬੁਜ਼ਧੀ ਲੋਕ (ਕਮਲ ਚੰਦ ਵਲੋਣ ਮੂੰਹ ਮੀਟ ਲੈਣਦਾ ਹੈ)
੪ਧਰਮ ਧਾਰਨ ਵਾਲੇ
*ਇਕ ਨੁਸਖੇ ਵਿਚ ਪਾਠ-ਤਿਲਵੰਡੀ-ਸਾਰੇ ਗ੍ਰੰਥ ਵਿਚ ਹੈ, ਹੋਰਨਾਂ ਨੁਸਖਿਆਣ ਵਿਚ-ਤਲਵੰਡੀ-ਹੈ
੫ਬਾਹਰ
੬ਚੰਗਾ
ਪਾ:-ਬਾਹਰੁ ਵਾਰ
੭ਵਿਛਾ ਕੇ
ਪਾ:-ਤੇਹੀ
੮ਅੁਸਲ਼
੯ਸੋਨੇ ਦੀ
੧੦ਮੁੰਦਰੀ
੧੧ਛੋਟੀ ਅੁਣਗਲੀ ਵਿਚ
**ਇਥੇ ਦੋ ਕਲਮੀ ਨੁਸਖਿਆਣ ਵਿਚ ਪਾਠ ਦਾ ਬੀ ਫਰਕ ਹੈ ਤੇ ਕਬਿਜ਼ਤ ਬੀ ਦੋ ਹਨ ਯਥਾ:-'ਨਾਨਕ ਹੈ ਨਾਮ,
ਨਿਰੰਕਾਰੀ ਤਨੁਬੇਖਿ ਜਾਨ, ਖਜ਼ਤ੍ਰੀ ਹੈ ਸੁ ਜਾਤਿ, ਗੋਤ ਬੇਦੀ ਮਮ ਜਾਨਹਿੋ' ਕਹੈ ਸੰਤ ਵਾਕੁ ਤੁਮ ਆਪ
ਨਿਰੰਕਾਰੀ ਭਏ, ਅੁਜ਼ਤਰ ਬਤਾਇ ਹਮ ਕੌਂ ਤੇ ਪ੍ਰਮਾਨ ਹੋ? ਮਾਯਾ ਮੋਹ ਗ੍ਰਸੇ ਹੋ, ਕੁਟੰਬ ਨੇਹ ਫਸੇ ਹੋ,
ਬਿਸੈਨ ਬੀਚ ਰਸੇ ਹੋ, ਬਖਾਨ ਬੈਨ ਆਨ ਹੋ ਸਦਨ ਬਸੇ ਹੋ ਪੰਕ ਲੋਭ ਮੈਣ ਧਸੇ ਹੋ ਕਰ ਪਹਿਰ ਲਸੇ ਹੋ ਹੇਮ

Displaying Page 341 of 1267 from Volume 1