Sri Nanak Prakash

Displaying Page 341 of 832 from Volume 2

੧੬੩੭

੨੪. ਸ਼ਾਰਦਾ ਮੰਗਲ ਪਾਂਡਵਾਣ ਦਾ ਪ੍ਰਸੰਗ॥
੨੩ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੨੫
{ਪਾਂਡਵਾਣ ਦਾ ਪ੍ਰਸੰਗ} ॥੨..॥
{ਕ੍ਰੀਚਕ ਪ੍ਰਸੰਗ} ॥੩੩.. ॥॥ ॥੨੫॥
ਦੋਹਰਾ: ਮਹਿਖਾਸੁਰ ਮਦ ਮਰਦਨੀ, ਮਹਾਂ ਮੋਦ ਦਾ ਸ਼ਜ਼ਕ੍ਰ
ਜਗਦੰਬਾ ਜੈ ਜੈ ਕਰੀ, ਬਜ਼ਕ੍ਰ ਧਰੇ ਕਰ ਚਜ਼ਕ੍ਰ ॥੧॥
ਮੋਦ=ਖੁਸ਼ੀ ਦੇਣ ਵਾਲੀ ਸ਼ਜ਼ਕ੍ਰ=ਇੰਦ੍ਰ ਸੰਸ: ਸ਼ਜ਼ਕ੍ਰ:॥
ਜਗਦੰਬਾ=ਜਗਤ ਦੀ ਮਾਂ ਸੰਸ: ਜਗਤ ਅੰਬਾ॥ ਦੇਸ਼ ਦੇ ਸ਼ਜ਼ਤ੍ਰਆਣ ਲ਼ ਨਾਸ਼ ਕਰਨ
ਕਰਕੇ ਜਿਸ ਵਿਅਕਤੀ ਲ਼ ਦੇਵੀ ਕਿਹਾ, ਅੁਸ ਲ਼ ਜਗਦੰਬਾ ਬੀ ਆਖਿਆ
ਬਜ਼ਕ੍ਰ=ਟੇਢਾ, ਜਿਵੇਣ ਚਲਾਅੁਣ ਵੇਲੇ ਚਜ਼ਕ੍ਰ ਫੜੀਦਾ ਹੈ
ਅਰਥ: ਮਹਿਖਾਸੁਰ (ਨਾਮੇ ਦੈਣਤ) ਦਾ ਅਹੰਕਾਰ ਮਲ ਸਿਜ਼ਟਂ ਵਾਲੀ (ਤੇ ਐਅੁਣ) ਇੰਦ੍ਰ ਲ਼
ਬਹੁਤ ਖੁਸ਼ੀ ਦੇਣ ਵਾਲੀ ਜਗਦੰਬਾ ਹਜ਼ਥ ਵਿਚ ਟੇਢਾ ਚਜ਼ਕ੍ਰ ਧਾਰਣ ਕਰਕੇ (ਵੈਰੀਆਣ ਤੇ)
ਫਤਹ ਪਾਅੁਣ ਵਾਲੀ (ਤੇਰੀ) ਜੈ ਹੈ!
ਭਾਵ: ਮੇਰੇ ਵਿਘਨਾਂ ਦਾ ਭੀ ਨਾਸ਼ ਕਰੋ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਅਬ ਸੁਨ ਪਾਂਡਵ ਕੇਰ ਕਹਾਨੀ {ਪਾਂਡਵਾਣ ਦਾ ਪ੍ਰਸੰਗ}
ਜਿਨ ਢਿਗ ਰਹਤਿ ਕ੍ਰਿਸ਼ਨ ਗੁਨਖਾਨੀ
ਸਰਬ ਦਿਸ਼ਾ ਜੀਤੀ ਇਕ ਬਾਰੀ
ਰਾਜਸੁਅ ਮਖ੧ ਕੀਨੌ ਭਾਰੀ ॥੨॥
ਅਮਿਤ ਪਦਾਰਥ ਘਰ ਮਹਿਣ ਆਏ
ਸਭਿ ਦਿਸ਼ ਕੇ ਨ੍ਰਿਪ ਪਾਇ੨ ਲਗਾਏ
ਦੁਰਯੋਧਨ ਕੇ ਢਿਗ ਇਕ ਕਾਲਾ
ਗਏ ਤਹਾਂ ਜਹਿਣ ਸਭਾ ਬਿਸਾਲਾ ॥੩॥
ਬੈਠਿ ਜੂਪ੩ ਤਿਨ ਸੰਗਿ ਮਚਾਵਾ੪
ਪ੍ਰਿਥਮ ਗਲਾਹ੫ ਦਰਬ ਕੋ ਲਾਵਾ
ਬਹੁਰ ਮਤੰਗ, ਤੁਰੰਗ ਹਰਾਏ੬
ਸੰਦਨ੭ ਭੂਖਨ, ਗ੍ਰਾਮ ਲਗਾਏ੮ ॥੪॥


੧ਰਾਜਸੂ ਯਜ਼ਗ ਇਕ ਯਜ਼ਗ ਦਾ ਨਾਮ ਹੈਣ
੨ਚਰਨੀਣ
੩ਜੂਆ
੪ਖੇਡਿਆ
੫ਦਾਅੁ
੬ਹਾਰੇ
੭ਰਥ
੮ਦਾਅੁ ਅੁਤੇ ਲਾਏ

Displaying Page 341 of 832 from Volume 2