Sri Nanak Prakash

Displaying Page 371 of 1267 from Volume 1

੪੦੦

ਨਹਿਣ ਖੋਵਹਿ ਧਨ, ਨਿਤ ਚਾਹਾ ॥੩੪॥
ਬੁਲਵਾਵੋਣ੧ ਹੋਇ ਸਗਾਈ
ਚਿਤ ਚਿੰਤਾ ਕਰਹੁ ਨ ਕਾਈ
ਤਿਯ ਮੋਹ੨ ਤਬਹਿ ਹੋ ਜਾਈ
ਨਹਿਣ ਖੋਵਹਿ ਦਰਬ ਅਜਾਈਣ ॥੩੫॥
ਸੁਨਿ ਬਾਲਾ ਤਹਾਂ ਸਿਧਾਯਾ੩
ਜਹਿਣ ਨਾਨਕ ਹਾਟ ਸੁਹਾਯਾ
ਤਬ ਕਾਲੂ ਕੋਇਕ੪ ਕਾਲਾ੫
ਬੀਤਾਯੋ ਤਨਿਯਾ ਸ਼ਾਲਾ੬ ॥੩੬॥
ਚਲਿਨੇ ਕੀ ਕੀਨੀ ਤਾਰੀ
ਸਮਝਾਵਤਿ ਬਹੁ ਪਰਕਾਰੀ
ਸੁਤ ਹੋਇ ਸਗਾਈ ਤੇਰੀ
ਅਬ ਤੂਰਨ ਨਹਿਣ ਕਛੁ ਦੇਰੀ ॥੩੭॥
ਕਰਿ ਇਕਠੋ ਖਰਚ ਸਗਾਈ
ਤਜਿ ਆਗਲ੭ ਰੀਤਿ ਬਿਜਾਈ੮
ਮਿਲਿ ਤਨਜਾ੯ ਤਨੁਜਾਪਤਿ ਕੋ੧੦
ਬਹੁ ਚਲਨ ਸਮੈਣ ਕਰਿ ਹਿਤ ਕੋ ॥੩੮॥
ਮਿਲਿ ਨਾਨਕ ਸੋਣ ਪੁਨ ਬਾਲਾ
ਬਚ ਹਿਤ ਕੇ ਕਹਿ ਕਰਿ ਚਾਲਾ
ਨਿਜ ਕਾਲੂ ਭੌਨ ਸਿਧਾਯਾ
ਪੁਨ ਨਾਨਕ ਕਾਰ ਚਲਾਯਾ ॥੩੯॥
ਹੈ ਰੀਤਿ ਪੂਰਬਲਿ੧੧ ਜੈਸੀ*


੧ਤੁਸਾਲ਼ ਸਜ਼ਦਾਂਗਾ, ਜਦੋਣ
੨ਇਸਤ੍ਰੀ ਦਾ ਮੋਹ
੩ਚਲਾ ਗਿਆ
੪ਕੁਛ
੫ਸਮਾਂ
੬ਪੁਜ਼ਤ੍ਰੀ ਦੇ ਘਰ
੭ਪਿਛਲੀ
੮ਅਜੋਗ ਰੀਤੀ, ਬੇਜਾ
੯ਪੁਜ਼ਤ੍ਰੀ
੧੦ਜੁਵਾਈ, ਭਾਈ ਜੈਰਾਮ ਜੀ ਲ਼
੧੧ਪਿਛਲੀ
*ਪਾਠਾਂਤ੍ਰ-ਹੈ ਰੀਤੀ ਪੂਰਬ ਜੈਸੀ

Displaying Page 371 of 1267 from Volume 1