Sri Nanak Prakash
੧੬੯੨
੨੮. ਸਤਿਗੁਰ ਮੰਗਲ ਗੁਰੂ ਜੀ ਨੇ ਕੈਦੀ ਛੁਡਾਏ ਬਾਬਰ ਤੋਣ॥
੨੭ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੨੯
{ਬਾਲੇ ਮਰਦਾਨੇ ਸਮੇਤ ਗ੍ਰਿਫਤਾਰ} ॥੪॥
{ਖੁਰਾਸਾਨ ਖਸਮਾਨਾ ਕੀਆ} ॥੧੦..॥
{ਜੇਲ੍ਹ ਵਿਜ਼ਚ ਚਜ਼ਕੀ ਪੀਸਂ ਦਾ ਪ੍ਰਸੰਗ} ॥੨੨..॥
{ਬਾਬਰ} ॥੨੪..॥
{ਬਾਬਰ ਲ਼ ਬਚਨ} ॥੬੦॥
{ਬਾਬਰ ਤੋਣ ਕੈਦੀ ਛੁਡਾਏ} ॥੬੬॥
ਦੋਹਰਾ: ਦ੍ਰਿੜ ਹਿਰਦੇ ਅਜ਼ਗਾਨ ਜੋ, ਬਹੁ ਬਿਧਿ ਜਗਤ ਬਨਾਅੁ
ਗਾਨ ਭਏ ਤੇ ਨਸ਼ਟ ਹੈ; ਚਹਿਤਿ ਜਿ, ਸਤਿਗੁਰ ਧਾਅੁ ॥੧॥
ਅਰਥ: ਹਿਰਦੇ ਵਿਚ ਦ੍ਰਿੜ ਅਜ਼ਗਾਨ (ਦੇ ਕਾਰਨ) ਜੋ ਜਗਤ ਦੀ ਬਹੁਤ ਪ੍ਰਕਾਰ ਦੀ ਬਨਾਵਟ
(ਬਣੀ ਦਿਸ ਰਹੀ ਹੈ ਅੁਹ) ਗਾਨ ਹੋਣ ਤੇ ਨਾਸ਼ ਹੁੰਦੀ ਹੈ, (ਹੇ ਮਨ) ਜੇ (ਤੂੰ ਇਸ
ਗਾਨ ਦੀ ਪ੍ਰਾਪਤੀ) ਚਾਹੁੰਦਾ ਹੈਣ ਤਾਂ ਸਤਿਗੁਰੂ ਜੀ ਦੀ ਆਰਾਧਨਾ ਕਰ
ਭਾਵ: ਸਤਿਗੁਰੂ ਜੀ ਧਿਆਅੁਣ ਨਾਲ ਗਿਆਨ ਦੀ ਪ੍ਰਾਪਤੀ ਹੁੰਦੀ ਹੈ
ਸ੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ! ਸੁਨਿ ਕਥਾ ਅਗਾਰੇ
ਸੈਨ ਦੇਖਿ ਸੇ ਸੰਤ ਸਿਧਾਰੇ੧
ਸ਼੍ਰੀ ਗੁਰ ਬੈਸਿ ਰਹੇ ਤਿਹ ਥਾਨਾ
ਇਕ ਮੈਣ ਸੰਗ ਦੁਤਿਯ ਮਰਦਾਨਾ ॥੨॥
ਤਿਹ ਛਿਨ ਏਕ ਮੁਗਲ ਚਲਿ ਆਯੋ
ਹਮਹਿਣ ਦੇਖਿ ਨਿਜ ਦਾਸ ਬੁਲਾਯੋ
ਤਿਹ ਸੋਣ ਕਹਿਨ ਲਗੋ ਬਚ ਐਸੇ
ਇਹ ਮਾਨਵ ਤੀਨੋਣ ਜੇ ਬੈਸੇ ॥੩॥
ਸਿਰ ਬੋਝੇ ਧਰਿ੨ ਕਰਹੁ ਨ ਦੇਰੇ
ਗਹਿ ਲੇ ਚਲਿਯੇ ਇਨ ਕੋ ਡੋਰੇ {ਬਾਲੇ ਮਰਦਾਨੇ ਸਮੇਤ ਗ੍ਰਿਫਤਾਰ}
ਤਿਨ ਅੁਠਾਇ੩ ਕਰਿ ਲੀਨ ਅਗਾਰੀ
ਧਰੇ ਸੀਸ ਪਰ ਭਾਰ ਜਿ ਭਾਰੀ ॥੪॥
ਮਰਦਾਨੇ ਕੋ ਅਸੁ੪ ਪਕਰਾਵਾ
ਮੈਣ ਇਕ ਬੋਝਾ ਸੀਸ ਅੁਠਾਵਾ
ਸ਼੍ਰੀ ਪ੍ਰਭੁ ਕੋ ਸਿਰ ਧਰਨੇ ਲਾਗੇ
ਮਹਿਮਾ ਲਖਹਿਣ ਨ ਮੂੜ ਕੁਭਾਗੇ ॥੫॥
੧ਓਹ ਸੰਤ (ਤਾਂ) ਚਲੇ ਗਏ
੨ਰਖੋ
੩ਅੁਠਾਕੇ (ਸਾਲ਼)
੪ਘੋੜਾ