Sri Nanak Prakash
੪੪੦
ਬਿਗਸਾ ਬਹੁ ਨਬਾਬ ਸੁਨਿ ਬਾਨੀ
ਮਤਿ ਜਾਣਕੀ ਬਿਸ਼ਿਯਨਿ ਲਪਟਾਨੀ
ਕਰਤਿ ਕੁਤਰਕਹਿ੧ ਬੋਲੋ ਬੈਨਾ {ਨਵਾਬ ਦੀ ਕੁਤਰਕ}
ਮੋਦੀ ਬਾਹ ਲਯੋ ਕਿਤ੨ ਕੈ ਨਾ੩? ॥੩੯॥
ਕਹਿ ਜਰਾਮ ਅਬ ਲੌ ਨ ਬਿਵਾਹਾ
ਭਾ ਸਨਬੰਧ ਆਇ ਹੈ ਸਾਹਾ
ਤਵ ਪ੍ਰਤਾਪ ਕੋ ਪਾਇ ਅਲਬਾ੪
ਹੋਇ ਬਾਹ ਅਬ ਕਛੁ ਨ ਬਿਲਬਾ੫ ॥੪੦॥
ਅਸ੬ ਸੁਨਿ ਬੋਲੋ ਦੌਲਤ ਖਾਨਾ
ਸਿਫਤੀ ਬੰਦਾ ਨਿਜਹਿ ਵਖਾਨਾ
ਸੋ ਸਤਿ ਬਾਤ ਤਬਹਿ ਲੌ ਬਰਨੀ੭
ਜਬ ਲੌ ਘਰ ਮੈਣ ਆਇ ਨ ਤਰੁਨੀ੮ ॥੪੧॥
ਜਤੀ ਸਤੀ ਤਪਸੀ ਰਿਖਿ ਜੇਤੇ
ਪਾਰ ਨ ਪਜ਼ਯੈ ਜਿਨਹਿਣ ਗਿਨੇ ਤੇ
ਦਰਸ ਅੰਗਨਾਂ੯ ਜਾਰ੧੦ ਮਹਾਨਾ੧੧
ਫਸੇ ਨ ਨਿਕਸਹਿ ਅਤਿ ਬਲਿਵਾਨਾ ॥੪੨॥
ਬੋਲੇ ਨਾਨਕ ਸੁਨਤਿ ਕੁਤਰਕਾ {ਗੁਰੂ ਜੀ ਵਲੋਣ ਕੁਤਰਕ ਦਾ ਅੁਜ਼ਤਰ} ॥੨੧॥
ਖੰਡਨ ਹਿਤ ਆਸ਼ੇ੧੨ ਤਿਣਹ ਅੁਰਕਾ੧੩
ਜਿਨ ਕੋ ਮਨ ਹਰਿ ਪ੍ਰੇਮਹਿ ਪੂਰਾ
ਨਿਸ ਬਾਸੁਰ ਕਬ ਹੋਇ ਨ ਅੂਰਾ੧੪ ॥੪੩॥
ਤਿਨਕੇ ਮਨ ਕਾ ਨਾਰਿ੧ ਮਲੀਨੀ
੧ਹੁਜ਼ਜਤ
੨ਕਿਤੇ
੩ਕਿ ਨਹੀਣ?
੪ਆਸਰਾ
੫ਦੇਰ ਨਹੀਣ
੬ਇਸ ਤਰ੍ਹਾਂ
੭ਕਹੀ
੮ਇਸਤ੍ਰੀ
੯ਇਸਤ੍ਰੀ ਦਾ ਦਰਸ਼ਨ
੧੦ਜਾਲ ਜੋ
੧੧ਬੜਾ ਵਡਾ ਹੈ
੧੨ਮਤਲਬ
੧੩ਅੁਸਦੇ ਰਿਦੇ ਦਾ
੧੪ਖਾਲੀ