Sri Nanak Prakash

Displaying Page 474 of 1267 from Volume 1

੫੦੩

ਤਬ ਪੁਰਿ ਪਾਈ ਸਾਗਰ ਸੋਭਾ੧
ਅੁਮਗੇ ਨਰ ਜਨੁ ਬਢੋ ਛੋਭਾ੨ ॥੩੮॥
ਕਰਿ ਸ਼ਿੰਗਾਰ ਕੋ ਨਾਗਰ ਨਾਰੀ
ਕੰਚਨ ਭੂਖਨ ਰੁਚਿਰ ਸਵਾਰੀ
ਪਰਿਪਾ੩ ਚਲੀ ਪ੍ਰਕਾਸ਼ ਛਬੀਲਾ
ਸੋਹਤਿ ਜੋਣ ਬੜਵਾਨਲ ਕੀਲਾ੪ ॥੩੯॥
ਕੀਰਤਿ ਰਾਣਕਾ੫ ਬਨੀ ਸੁਹਾਤੀ
ਅੁਡਗਨ੬ ਭੂਖਨ ਸਹਿਤ ਬਰਾਤੀ੭
ਬਚਨ ਅਮੀ੮ ਅਹਿਲਾਦ ਮੁਕੰਦਾ
ਅਸ ਸ਼੍ਰੀ ਨਾਨਕ ਪੂਰਨ ਚੰਦਾ ॥੪੦॥
ਤਿਸਹਿ ਬਿਲੋਕਨ ਹੇਤ ਅੁਮੰਗਾ
ਆਵਤਿ ਨਰ ਜਨੁ ਅੁਠੇ ਤਰੰਗਾ
ਨਗਰ ਕੋਟ੯ ਬੇਲਾ੧੦ ਤਜਿ੧੧ ਤੂਰਨ
ਫੈਲੋ ਜਲ ਜਿਅੁਣ ਵਹਿਰ ਸੰਪੂਰਨ ॥੪੧॥
ਦੇਖਿ ਦੇਖ ਪਰਮੋਦ* ਨ ਥੋਰਾ
ਸਭਿਹਿਣ ਬਿਲੋਚਨ ਕੀਨਿ ਚਕੋਰਾ
ਚਿਰੰਕਾਲ ਬਿਛਰੇ ਸੁਖ ਰਾਸਾ੧


ਤਲਵੰਡੀ ਨਗਰੀ ਲ਼ ਸਮੁੰਦਰ ਦੇ ਅਲਕਾਰ ਵਿਚ ਕਵੀ ਜੀ ਦਿਖਾਅੁਣਦੇ ਹਨ ਨਗਰੀ ਹੈ ਸਮੁੰਦਰ, ਸ਼ਹਿਰ
ਦੀਆਣ ਗਲੀਆਣ ਵਿਜ਼ਚ ਗਹਿਂੇ ਕਜ਼ਪੜੇ ਪਾ ਕੇ ਜੋ ਇਸਤ੍ਰੀਆਣ ਦੀਆਣ ਟੋਲੀਆਣ ਤੁਰੀਆਣ ਹਨ ਇਹ (ਬੜਵਾਨਲ)
ਸਮੁੰਦਰ ਵਿਚ ਹੋਣ ਵਾਲੀ ਚਮਕਦੀ ਅਜ਼ਗ ਹੈ, ਮਨੁਖਾਂ ਦੀ ਵਸੋਣ ਪਾਂੀ ਹੈ, ਸ਼ਹਿਰ ਦੀ ਫਸੀਲ ਕਿਨਾਰੇ ਹਨ,
ਇਹਨਾਂ ਲ਼ ਲਘਕੇ ਲੋਕ ਜੋ ਦਰਸ਼ਨ ਲਈ ਬਾਹਰ ਨਿਕਲੇ ਹਨ ਇਹ ਮਾਨੋ ਪਾਂੀ ਦਾ ਜੁਵਾਰ ਭਾਟਾ ਹੈ,
ਪੁੰਨਾਂ ਲ਼ ਜਿਵੇਣ ਸਮੁੰਦਰ ਚੰਦ ਲ਼ ਵੇਖ ਕੇ ਅੁਜ਼ਛਲਦਾ ਹੈ ਪੂਰਨਮਾਸ਼ੀ ਦਾ ਚੰਦ੍ਰਮਾ ਸਤਿਗੁਰੂ ਜੀ ਹਨ, ਜਿਨ੍ਹਾਂ
ਦੇ ਵਿਚ ਵਚਨਾਂ ਰੂਪੀ ਅੰਮ੍ਰਿਤ ਹੈ ਜਾਣੀ ਅਕਾਸ਼ ਦੇ ਤਾਰਿਆਣ ਵਾਣਗ ਹਨ, ਗੁਰੂ ਮਹਾਰਾਜ ਦੀ ਕੀਰਤੀ
ਚਾਂਦਨੀ ਹੈ, ਵੇਖਂ ਵਾਲਿਆਣ ਦੀਆਣ ਅਜ਼ਖਾਂ ਚਕੋਰ ਹਨ ਜੋ ਦਰਸ਼ਨ ਕਰਕੇ ਸ਼ਾਂਤੀ ਅਰ ਅਨਦ ਲੈ ਰਹੇ ਹਨ
੧ਸ਼ਹਿਰ ਨੇ ਪਾਈ ਸਮੁੰਦਰ ਦੀ ਸ਼ੋਭਾ
੨ਚੜ੍ਹਾਅੁ
੩ਗਲੀਆਣ ਵਿਚ
੪ਸਮੁੰਦਰੀ ਅਜ਼ਗ ਦੀ ਲਾਟ
੫ਚਾਂਦਨੀ
੬ਤਾਰੇ
੭ਜਾੀ
੮ਅੰਮ੍ਰਿਤ
੯ਸ਼ਹਿਰ ਦੀ ਫਸੀਲ
੧੦ਕਿਨਾਰੇ ਹਨ
੧੧ਛਜ਼ਡ ਕੇ
*ਪਾ:-ਸੁ ਪ੍ਰਮੋਦ

Displaying Page 474 of 1267 from Volume 1