Sri Nanak Prakash
੫੧੭
ਜਹਿਣ ਨਾਮੀ ਕੋ ਦੇਸ਼ ਸੁਹਾਵਨ
ਤਹਾਂ ਕਰਹਿ ਬਿਨ ਬਿਲਮ੧ ਪੁਚਾਵਨ ॥੧੧॥
ਬਹੁਰ ਨ ਜਗ ਮਹਿਣ ਪਾਵਹਿਣ ਦੇਹੀ
ਸਜ਼ਤਿਨਾਮ ਕੇ ਭੇ੨ ਜੁ ਸਨੇਹੀ੩
ਸੁਨਿ ਅੁਪਦੇਸ ਲਗੀ ਲਿਵ ਨਾਮੂ
ਜਾਗੋ ਪਰਮ ਪ੍ਰੇਮ ਅਭਿਰਾਮੂ੪ ॥੧੨॥
ਕਹਿਤਿ ਗਿਰਾ ਹੈ ਦੀਨ ਬਹੋਰੀ
ਦਰਸ ਲਾਲਸਾ੫ ਰਿਦੇ ਨ ਥੋਰੀ੬
ਤੁਮ ਗਮਨੇ੭ ਅਬ ਪੁਰਿ ਸੁਲਤਾਨਾ
ਮੋਹਿ ਹੋਤਿ ਬ੍ਰਿਹ ਕਸ਼ਟ ਮਹਾਨਾ ॥੧੩॥
ਪ੍ਰੀਤਿ ਬਿਲੋਕਿ੮ ਰਿਦੇ ਮਹਿ ਸਾਚੀ
ਕਮਲ ਬਦਨ ਪੁਨ ਗਿਰਾ ਅੁਬਾਚੀ
ਚਿਤ ਚੇਤੈ ਰਾਖਹੁ ਅਵਨੀਪਾ੯!
ਮੈਣ ਹੋਣ ਤੁਮਰੇ ਸਦਾ ਸਮੀਪਾ ॥੧੪॥
ਅਸ ਪ੍ਰਕਾਰ ਦੇ ਕਰਿ ਅੁਰ ਧੀਰਾ
ਘਰ ਆਏ ਪੁਨਿ ਗੁਨੀ ਗਹੀਰਾ੧੦
ਮਿਲੀ ਮਾਤ ਅੁਰ ਪ੍ਰੇਮ ਬਢਾਈ
ਬਿਛੁਰਤਿ ਬਛ੧੧ ਜਿਅੁਣ ਧੇਨੁ ਲਵਾਈ੧੨ ॥੧੫॥
ਆਸ਼ਿਖ੧੩ ਦੇਤਿ ਪਲੋਸਤਿ ਮਾਥਾ
ਮਨਹਿਣ ਮਨਾਵਤਿ ਸ੍ਰੀ ਜਗਨਾਥਾ
ਸੁਤ ਕੀ ਕੁਸ਼ਲ ਕਰਹੁ ਸਭਿ ਕਾਲਾ
ਮਹਾਂ ਪੁਰਖ ਤੁਮ ਦੀਨ ਦਯਾਲਾ ॥੧੬॥
੧ਦੇਰ ਤੋਣ ਬਿਨਾਂ
੨ਜੋ ਹੋਏ ਹਨ
੩ਪ੍ਰੇਮੀ
੪ਸੁੰਦਰ
੫ਇਜ਼ਛਾ
੬ਬਹੁਤ ਹੈ ਮੇਰੇ ਮਨ ਵਿਚ
੭ਚਜ਼ਲੇ ਹੋ
੮ਵੇਖਕੇ
੯ਹੇ ਰਾਜਾ
੧੦ਗੁਣਾਂ ਦੇ ਸਮੁੰਦਰ
੧੧ਵਜ਼ਛੇ ਲ਼
੧੨ਜਿਵੇਣ ਲਵੇਰੀ ਗਾਂ
੧੩ਅਸੀਸਾਂ