Sri Nanak Prakash
੫੩੬
ਤਿਹ ਹੋਰਹਿ੧, ਸੋ ਹੋਤਿ ਕੁਭਾਗਾ ॥੩੮॥
ਧੰਨ ਭਾਗ ਤੁਮ ਕਰੇ ਬਿਧਾਤਾ
ਜਿਨ ਕੋ ਐਸੋ ਬਨੋ ਜਮਾਤਾ੨
ਅਨਿਕ ਕੁਲਨ ਕੋ ਕਰਹਿ ਅੁਧਾਰਾ
ਸ਼ਾਂਤਿ ਰੂਪ, ਕਿਯ ਨਾਸ਼ ਵਿਕਾਰਾ ॥੩੯॥
ਜਾਣ ਕੇ ਸਰਸ੩ ਅੁਦਾਰ ਨ ਕੋਅੂ
ਪਸਰੋ ਸੁਜਸ ਸਰਬ ਦੁਖ ਖੋਅੂ
ਕਬਹਿ ਨ ਘਾਟਾ ਲੇਖੇ ਆਵਾ
ਅਨਿਕ ਵਾਰ ਬਾਧੋ੪ ਬਹੁ ਪਾਵਾ ॥੪੦॥
ਪੁਨਿ ਤੁਮ ਭਾਖਤਿ੫ -ਸੁਤਾ ਹਮਾਰੀ
ਸਰਬ ਬਾਤ* ਤੇ ਰਹਿਤਿ ਦੁਖਾਰੀ-
ਕਹਿਯੇ ਕੌਨ ਪਦਾਰਥ ਹੀਨੀ?
ਜਾਣਤੇ ਦੁਖੀ ਸੁਤਾ ਨਿਜ ਚੀਨੀ੬ ॥੪੧॥
ਸਰਬ ਵਸਤੁ ਭ੍ਰਾਤਾ ਨੇ ਦੀਨੀ
ਖਰਚਨ ਖਾਨ ਅਤੋਟਹਿ ਕੀਨੀ
ਨਾਨਾ ਅਸਨ ਬਸਨ ਬਹੁ ਦੀਨੇ
ਸੁੰਦਰ ਭੂਖਨ ਭੂਖਤਿ ਕੀਨੇ੭ ॥੪੨॥
ਏਕ ਫਿਕਰ ਕੋ ਗ਼ਿਕਰ੮ ਨ ਕੋਅੂ
ਚਾਹਿ ਜੁ ਹੋਇ, ਪੁਚਾਵਹਿ ਸੋਅੂ
ਬਿਨਾਂ ਦੋਖ ਤੁਮ ਕਰਹੁ ਖੁਆਰਾ
ਤੋ ਕਾ ਚਲਿਹੈ ਹਮਰੋ ਚਾਰਾ ॥੪੩॥
ਸੁਨਿ ਮਾਸੀ! ਅਸਮੰਜਸ ਗਾਥਾ੯
ਹਮ ਬੋਲਹਿਣ ਜੇ ਤੁਮਰੇ ਸਾਥਾ
ਅਸ ਬਚ ਸੁਨਿ ਕਰਿ ਚੰਦੋਰਾਨੀ
੧ਅੁਸ ਲ਼ ਜੋ ਰੋਕੇ
੨ਜਵਾਈ
੩ਬਰਜ਼ਬਰ
੪ਆਖਦੀ ਹੈਣ
੫ਆਖਦੀ ਹੈਣ
*ਪਾ:-ਭਾਂਤਿ
੬ਜਾਣੀ ਹੈ
੭ਪਹਿਰਾਏ
੮ਇਕ ਗਲ ਦਾ ਬੀ ਕੋਈ ਫਿਕਰ ਨਹੀਣ
੯ਬੇ-ਮੁਨਾਸਬੀ ਦੀ ਗਲ ਹੈ