Sri Nanak Prakash
੫੮੧
ਗਏ ਮਧ ਧੀਰ੨, ਅਧੀਰ ਹਰੀ੩ ॥੧੫॥
ਬਾਰਿ੪ ਵਿਖੇ ਇਕ ਬਾਰ ਕਿਯੋ ਬਪੁ੫
ਆਨਿ ਖਰਾ ਪਤਿਬਾਰਿ* ਅਗਾਰੀ
ਆਨਣਦ ਕੰਦ ਪਦੰ ਅਰਬਿੰਦ
ਦੁਅੂ ਕਰ ਬੰਦਿ ਹੈ ਬੰਦਨ ਧਾਰੀ੬
ਲੋਚਨ ਗੋਚਰ ਸੋਚ ਬਿਮੋਚਨ
ਰੂਪ੭ ਬਿਲੋਕਤਿ ਭਾ ਸੁਖ ਭਾਰੀ੮
ਬੋਲਿ ਕਪੋਲਨ੯ ਬੋਲਤਿ ਭਾ੧੦
ਹਰਖਾਇ ਅਤੋਲਤ੧੧ ਹੈ ਬਲਿਹਾਰੀ ॥੧੬॥
ਬਾਨੀ ਅਕਾਸ਼ ਭਈ ਸੁਖਰਾਸ ਕੀ੧੨
ਜਾਵਹੁ ਪਾਸ ਅਬੈ ਕਰਤਾਰਾ
ਸ਼੍ਰੀ ਸਚੁ ਖੰਡ ਅਖੰਡ ਸਦਾ
ਭਵ ਮੁੰਡਨ੧੩ ਬਾਸ ਜਹਾਂ੧੪, ਸੁਖ ਭਾਰਾ'
ਯੌਣ ਸੁਨਿ ਸ਼੍ਰੀ ਗੁਰੁ ਬੈਨ੧੫ ਭਨੇ
ਸੁਧਿ੧੬ ਯਾ ਬਿਧਿ ਕੀ੧੭ ਅੁਰ ਮੇ ਵਰਤਾਰਾ੧੮
ਭੂਪਨ ਭੂਪਤਿ ਜੋਤਿ ਸਰੂਪ
੧ਚਰਣ
੨ਧੀਰਜ ਵਾਲੇ ਵਿਚ ਵੜੇ
੩ਅਧੀਰਜ ਹਰਨ ਵਾਲੇ
੪ਜਲ
੫ਸ਼ਰੀਰ
*ਪਤਿਬਾਰਿ ਜਲ ਪਤੀ, ਵਹੁਣ ਪੁਰਾਤਨ ਜਨਮਸਾਖੀ ਵਿਚ ਏਥੇ ਵਰਣ ਦੇਵਤਾ ਨਹੀਣ ਲਿਖਿਆ, ਪਰਮੇਸ਼ੁਰ
ਦੇ ਸੇਵਕ ਲਿਖਿਆ ਹੈ
੬ਭਾਵ ਵਰਣ ਨੇ ਗੁਰੂ ਜੀ ਲ਼ ਮਜ਼ਥਾ ਟੇਕਿਆ
੭ਭਾਵ ਗੁਰੂ ਜੀ ਦਾ ਰੂਪ
੮ਭਵ ਵਰਣ ਲ਼ ਸੁਖ ਹੋਯਾ
੯ਗਲ੍ਹਾਂ ਤੋਣ
੧੦ਭਾਵ, ਵਰਣ ਬੋਲਿਆ
੧੧ਬਹੁਤ
੧੨ਭਾਵ ਰਬ ਦੀ ਅਕਾਸ਼ਬਾਣੀ ਤੁਸਾਂ ਲਈ ਹੋਈ ਹੈ ਕਿ
੧੩ਸੰਸਾਰ ਦੇ ਸੰਵਾਰਨ ਵਾਲੇ ਦਾ
੧੪ਜਿਥੇ ਵਾਸਾ ਹੈ
ਪਾ:-ਸ਼੍ਰੀ ਸਚੁ ਖੰਡ ਸਦਾ ਭਵ ਮੰਡਲ ਬਾਸ, ਜਹਾਂ ਸੁਖਮਾ ਸੁਖ ਭਾਰਾ
੧੫ਬਚਨ
੧੬ਖਬਰ
੧੭ਇਸ ਤਰ੍ਹਾਂ ਦੀ
੧੮ਰਿਦੇ ਮੇਰੇ ਵਰਤ ਰਹੀ ਹੈ