Sri Nanak Prakash
੮੮
ਅਭੈ=ਅ ਭੈ=ਨਿਡਰ ਭਵਿਤ=ਹੋਕੇ
ਭਵ=ਸੰਸਾਰ ਵਿਚ ਯਾ ਸੰਸਾਰ ਦੇ
ਭੋਗੂ=ਭੋਗ, ਰਸ ਮਾਂਨ ਵਾਲੇ ਕੰਮ
ਜਮ ਲੋਗੂ=ਯਮ ਲੋਕ ਧਰਮ ਰਾਜ ਲੋਕ ਯਾ ਦੇਸ਼ ਮਰ ਕੇ ਪ੍ਰਾਣੀ ਪਹਿਲੇ ਏਥੇ ਜਾਣਦਾ ਤੇ
ਅੁਸਦੇ ਕਰਮਾਂ ਦੀ ਜੋਖ ਹੁੰਦੀ ਹੈ
ਭਾਵ ਨਾਮ ਵਿਹੂਂੇ ਲੇਖੇ ਦੇ ਅੰਦਰ ਹਨ
ਅਰਥ: ਨਾਮ ਤੋਣ ਬਿਨਾਂ ਧ੍ਰਿਕਾਰ ਹੈ ਰਾਜ (ਲ਼ ਅਤੇ ਰਾਜ ਦੇ) ਸਮਾਜ ਲ਼, ਨਾਮ ਤੋਣ ਬਿਨਾ
ਜਗਤ ਦਾ ਜੀਵਂਾ (ਨਿਰੀ) ਸ਼ਰਮ ਹੈ
(ਜੋ ਲੋਕ) ਨਿਡਰ ਹੋਕੇ ਸੰਸਾਰ (ਵਿਚ) ਭੋਗਾਂ ਲ਼ ਭੋਗ ਰਹੇ ਹਨ (ਓਹ) ਨਾਮ ਵਿਹੂਂੇ ਜਮ
ਲੋਕ ਲ਼ ਜਾਣਗੇ
ਭਾਵ: ਨਾਮ ਵਿਹੂਂੇ ਸਾਈਣ ਤੋਣ ਟੁਜ਼ਟੇ ਹੋਏ; ਜੋ ਨਾਮ ਨਾਲ ਜੁੜੇ ਹੋਏ ਹਨ, ਮਰਕੇ ਓਥੇ
ਜਾਣਗੇ ਜਿਸ ਨਾਲ ਜੁੜੇ ਹਨ ਭਾਵ ਪਰਮੇਸ਼ਰ ਪਾਸ ਜੋ ਟੁਜ਼ਟੇ ਹਨ ਓਹ ਕਜ਼ਟੀ ਹੋਈ
ਗੁਜ਼ਡੀ ਵਾਣੂ ਰੁਲਂਗੇ
ਚੌਪਈ: ਸੁੰਦਰ ਮੰਦਰ ਅਣਗਨਾ* ਸੇਜਾ
ਅੰਤ ਸਮੇ ਜਮ ਗਹਿ ਕਰਿ ਲੇ ਜਾ
ਚਤੁਰੰਗਨ ਧੁਜਨੀ ਬਲ ਧਰਨੀ
ਤਿਹ ਛਿਨ ਕਾਹੁ ਨ ਤੇ ਹੁਇ ਕਰਨੀ ॥੪੦॥
ਅਣਗਨਾ=ਅੰਗਨਾ=ਇਸਤ੍ਰੀਆਣ ਗਹਿ=ਫੜ ਕੇ ਲੈ ਜਾਏਗਾ
ਚਤੁਰੰਗਨ ਧੁਜਨੀ=ਚਾਰ ਤਰ੍ਹਾਂ ਦੀ ਫੌਜ-ਪੈਦਲ, ਘੋੜ ਸਵਾਰ, ਹਾਥੀ ਤੇ ਰਥਾਂ ਵਾਲੀ
ਧੁਜਨੀ=ਸੈਨਾਂ, ਫੌਜ
ਬਲ ਧਰਨੀ=ਬਲ ਦੇ ਧਾਰਨ ਕਰਨ ਵਾਲੀ ਬਲਵਾਨ
ਕਰਨੀ=ਮੁਹਾਵਰਾ ਹੈ-ਕਿਸੇ ਤੋਣ ਕਰਨੀ ਨਹੀਣ ਹੋ ਆਅੁਣੀ; ਜਿਵੇਣ ਪੰਜਾਬੀ ਵਿਚ ਕਹੀਦਾ
ਹੈ,-ਕਿਸੇ ਤੋਣ ਕੁਛ ਨਹੀਣ ਸਰਨਾ-ਭਾਵ ਕਿਸੇ ਦੀ ਪੇਸ਼ ਨਹੀਣ ਜਾਣੀ
ਅਰਥ: ਸੁਹਣੇ ਮੰਦਰਾਣ, (ਸੁਹਣੀਆਣ) ਛੇਜਾਣ, ਤੇ (ਸੁਹਣੀਆਣ) ਇਸਤ੍ਰੀਆਣ (ਵਿਚੋਣ) ਅੰਤ ਸਮੇਣ
ਜਮ ਫੜਕੇ ਲੈ ਜਾਵੇਗਾ (ਹਾਂ) ਅੁਸ ਛਿਨ (ਵਿਜ਼ਚ) ਬਲਵਾਨ ਚਤੁਰੰਗਨੀ ਸੈਨਾਂ (ਤਾਂ
ਕੀਹ) ਕਿਸੇ ਤੋਣ (ਵੀ ਐਸੀ) ਕਰਨੀ ਨਹੀਣ ਹੋ ਸਕਂੀ (ਕਿ ਜਮ ਤੋਣ ਛੁਡਾ ਲਵੇ)
ਭਾਵ: ਨਾ ਸਜ਼ਚ ਹੈ, ਤੇ ਭੋਗ ਛਿਨ ਭੰਗਰ ਭੋਗਾਂ ਵਿਚੋਣ ਮੌਤ ਝੋਪ ਲਏਗੀ ਤੇ ਭੋਗ ਧਰੇ ਰਹਿ
ਜਾਣਗੇ ਅੁਸ ਵੇਲੇ ਕੋਈ ਤਾਕਤ ਵੀ ਮੌਤ ਤੋਣ ਨਹੀਣ ਛੁਡਾ ਸਕੇਗੀ
ਗਜ, ਬਾਜੀ, ਸੰਦਨ, ਬਹੁ ਰੰਗੇ
ਹੋਤਿ ਕੋਸ਼, ਗਮਨੇ ਪਗ ਨਗੇ
ਸਿਵਕਾ, ਡੋਰੇ ਤਜਿ ਕਰਿ ਨਾਨਾ
ਨਾਮ ਬਿਨਾ ਜਮ ਪੁਰੀ ਪਯਾਨਾ ॥੪੧॥
ਗਜ=ਹਾਥੀ ਬਾਜੀ=ਘੋੜੇ ਸੰਦਨ=ਰਥ
*ਪਾਠਾਂਤ੍ਰ-ਅੰਗਨ-ਬੀ ਹੈ ਪਰ ਅੰਗਨ ਦਾ ਅਰਥ ਵਿਹੜਾ ਹੈ, ਜੋ ਏਥੇ ਢੁਕਦਾ ਨਹੀਣ