Sri Nanak Prakash

Displaying Page 59 of 832 from Volume 2

੧੩੫੫

੫. ਸ਼ਾਰਦਾ ਮੰਗਲ ਮਾਤਾ ਪਿਤਾ ਅੁਪਦੇਸ਼ ਪ੍ਰਸੰਗ॥
੪ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੬
ਦੋਹਰਾ: ਬਰਨ ਸੇਤ ਹੰਸਬਾਹਨੀ, ਜੋ ਜਗਬਾਨੀ ਰੂਪ॥
ਤਿਹ ਪਦ ਬੰਦਨ ਕਰਿ ਭਲੇ, ਬਰਨੋਣ ਕਥਾ ਅਨੂਪ ॥੧॥
ਸੇਤ=ਚਿਜ਼ਟਾ ਸੰਸ: ਸੇਤੀ॥
ਹੰਸ ਬਾਹਨੀ=ਹੰਸ ਜਿਸ ਦੀ ਅਸਵਾਰੀ ਹੈ ਕਵਿ ਸਾਰਦਾ ਲ਼ ਹੰਸ ਦੀ ਅਸਵਾਰ
ਮੰਨਦੇ ਹਨ (ਅ) ਸਰਸਤੀ ਤੋਣ ਮੁਰਾਦ ਵਾਚ ਸ਼ਕਤੀ ਦੀ ਹੈ, ਤੇ ਵਾਚ ਸ਼ਕਤੀ ਦਾ ਵਾਹਨ
ਮਨ ਹੈ ਪਰ ਵਾਚ ਅੁਸ ਮਨ ਤੇ ਸਾਰ ਹੁੰਦੀ ਹੈ ਜੋ ਅੁਜਲ ਹੈ ਤੇ ਵਿਵੇਕ ਵਾਲਾ ਹੈ, ਐਸਾ
ਮਨ ਲਛਣਾਂ ਬ੍ਰਿਤੀ ਦੁਆਰਾ ਹੰਸ ਦਾ ਅਰਥ ਹੈ
ਬਰਨੋਣ=ਵਰਣਨ ਕਰਦਾ ਹਾਂ
ਅਨੂਪ=ਜਿਸ ਦੀ ਅੁਪਮਾਂ ਨਾ ਹੋ ਸਕੇ ਸੰਸ: ਅਨੂਪਮ॥
ਸੂਚਨਾ: ਸਾਰਦਾ ਦਾ ਤੇਜਮਯ ਰੂਪ ਅਗਲੇ ਅਧਾਯ ਦੇ ਮੰਗਲ ਵਿਚ ਵਰਣਨ ਕਰਨਗੇ
ਅਰਥ: (ਜੋ) ਹੰਸ ਦੀ ਅਸਵਾਰੀ ਕਰਦੀ ਹੈ (ਤੇ ਜਿਸ ਦਾ ਆਪਣਾ) ਰੰਗ ਚਿਜ਼ਟਾ ਹੈ (ਤੇ) ਜੋ
ਜਗਤ ਵਿਚ ਬਾਣੀ ਦੇ ਰੂਪ (ਵਿਚ ਪ੍ਰਕਾਸ਼ਦੀ ਹੈ) ਅੁਸਦੇ ਚਰਨਾਂ ਤੇ ਭਲੀ ਪ੍ਰਕਾਰ
ਬੰਦਨਾ ਕਰਕੇ ਅਨੂਪਮ ਕਥਾ (ਅਗੋਣ ਹੋਰ) ਵਰਣਨ ਕਰਦਾ ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਦੈ ਘਟਿਕਾ ਬੀਤੇ ਤਤਕਾਲੂ੧
ਚਲੋ ਜਹਾਂ ਥੋ ਆਲਯ ਕਾਲੂ
ਆਗੈ ਸ਼੍ਰੀ ਨਾਨਕ ਕੀ ਮਾਤਾ
ਤ੍ਰਿਪਤਾ ਨਾਮ ਜੁ ਥੀ ਬਜ਼ਖਾਤਾ ॥੨॥
ਜਬ ਆਵਤਿ ਦੇਖੋ ਮਰਦਾਨਾ
ਗਰ ਸੋਣ ਲਾ ਬਿਰਾਗ ਬਹੁ ਠਾਨਾ੨
ਭਯੋ ਮੋਹ ਸਰਿਤਾ੩ ਸੁ* ਪ੍ਰਵਾਹਾ੪
ਧੀਰਜ ਸਿਕਤਾ ਸੇਤੁ੫ ਨਸਾਹਾ੬ ॥੬॥
ਬਾਕ ਜੁ ਤਿਨ੭ ਸਭਿ ਦੀਯੇ ਰੁੜ੍ਹਾਈ
ਕਹੈ ਬਹੁਤ ਨਹਿਣ ਧੀਰ ਧਰਾਈ


੧ਅੁਸ ਵੇਲੇ
੨ਵੈਰਾਗ ਕੀਤਾ
੩ਨਦੀ
* ਪਾਛ-ਕੋ
੪ਵੇਗ
੫ਧੀਰਜ ਰੂਪੀ ਰੇਤੇ ਦਾ ਪੁਲ
੬ਟੁਜ਼ਟ ਗਿਆ
੭ਵਾਕਾਣ (ਰੂਪੀ) ਤਿਂਕੇ
ਪਾਛ-ਜਤਨ

Displaying Page 59 of 832 from Volume 2