Sri Nanak Prakash
੧੯੦੬
੪੩. ਸ਼ਬਦ ਮਹਾਤਮ ਮਾਲੋ, ਮਾਂਗੋ, ਕਾਲੂ, ਭਗਤਾ ਓਹਰੀ, ਜਾਪੂ ਵੰਸੀ, ਸ਼ੀਹਾਂ
ਗਜ਼ਜਂ ਫਿਰਣਾ, ਖਹਿਰਾ, ਜੋਧ ਪ੍ਰਤਿ ਅੁਪਦੇਸ਼॥
੪੨ੴੴ ਪਿਛਲਾ ਅਧਿਆਇ ਤਤਕਰਾ ਅੁਤਰਾਰਧ - ਤਤਕਰਾ ਪੂਰਬਾਰਧ ਅਗਲਾ ਅਧਿਆਇ ੴੴ੪੪
{ਮਾਲੋ ਮਾਂਗੋ} ॥੩..॥
{ਤਿੰਨ ਪ੍ਰਕਾਰ ਦਾ ਤਪ} ॥੫..॥
{ਥੋੜੀ ਮਿਹਨਤ ਦਾ ਬਹੁਤਾ ਫਲ ਕਿਵੇਣ} ॥੬..॥
{ਕਾਲੂ ਖਜ਼ਤ੍ਰੀ} ॥੨੩..॥
{ਸਨਮੁਖ ਮਨਮੁਖ ਲਛਣ} ॥੨੪..॥
{ਮੈਤ੍ਰੀ} ॥੨੭..॥
{ਕਰੁਨਾ} ॥੩੨..॥
{ਮੁਦਤਾ} ॥੩੪..॥
{ਭਗਤਾ ਓਹਰੀ ਜਾਪੂਵੰਸ਼ੀ} ॥੪੧..॥
{ਮਨਮੁਖ ਕਰਮ} ॥੪੩..॥
{ਸੀਹਾਂ, ਗਜ਼ਜਂ} ॥੫੫॥
{ਵਾਹਿਗੁਰੂ ਸ਼ਬਦ ਦੇ ਅਰਥ} ॥੬੦..॥
{ਸ਼ੀਹੇਣ ਦੀ ਪੈਜ ਰਹੀ ॥੭੨..॥
{ਫਿਰਣਾ, ਖਹਿਰਾ ਜੋਧ} ॥੮੬..॥
ਦੋਹਰਾ: ਸਤਿਗੁਰ ਕੋ ਸੁਨਿ ਕੈ ਸ਼ਬਦ, ਕੀਨ ਕਮਾਵਨ ਜਾਣਹਿ
ਦੁਸ਼ਤਰ ਮਾਯਾ ਤੇ ਤਰੇ, ਨਮਸਕਾਰ ਮਮ ਤਾਂਹਿ ॥੧॥
ਦੁਸ਼ਤਰ=ਜੋ ਤਰਨੀ ਕਠਨ ਹੋਵੇ, ਅੁਹ ਨਦੀ, ਸਮੁੰਦ੍ਰ, ਝੀਲ ਸਰ ਆਦਿ ਜਿਸ ਤੋਣ
ਪਾਰ ਹੋਣਾ ਔਖਾ ਹੋਵੇ ਸੰਸ: ਦੁਸਰ॥
ਅਰਥ: ਜਿਨ੍ਹਾਂ ਨੇ ਸਤਿਗੁਰ ਦਾ ਅੁਪਦੇਸ਼ (ਅਥਵਾ ਨਾਮ ਮੰਤ੍ਰ) ਸੁਣਕੇ ਅੁਸ ਦੀ ਕਮਾਈ ਕੀਤੀ
ਹੈ ਓਹ ਅੁਖਿਆਈ ਨਾਲ ਤਰੀ ਜਾਣ ਵਾਲੀ ਮਾਯਾ ਲ਼ ਤਰ ਗਏ, ਓਹਨਾਂ ਜੋਗ ਮੇਰੀ
ਨਮਸਕਾਰ ਹੋਵੇ
ਸ੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਸ਼੍ਰੀ ਅੰਗਦ! ਸੁਨਿ ਕਥਾ ਅਗਾਰੀ
ਬੈਠਹਿਣ ਪ੍ਰਭੁ ਧ੍ਰਮਸਾਲ ਮਝਾਰੀ
ਨਰ ਅਨੇਕ ਦਰਸ਼ਨ ਹਿਤ ਆਵਹਿਣ
ਸ਼ਬਦ ਸੁਨਹਿਣ, ਰਹਿ, ਬਹੁਰ ਸਿਧਾਵਹਿਣ ॥੨॥
ਮਾਲੋ, ਮਾਂਗੋ* ਦੈ ਸਿਖ ਆਏ {ਮਾਲੋ, ਮਾਂਗੋ}
ਚਰਨ ਕਮਲ ਪਰ ਸੀਸ ਨਿਵਾਏ
ਹਾਥ ਬੰਦਿ ਅਰਦਾਸ ਬਕਾਨੀ
ਕਰਹੁ ਕ੍ਰਿਪਾ ਸ਼੍ਰੀ ਗੁਰ ਗੁਨ ਖਾਨੀ ॥੩॥
ਨਿਜ ਸੁਖ ਸੋਣ ਅੁਪਦੇਸ਼ ਕਰੀਜੈ
ਜਿਹ ਤੇ ਜਨਮ ਮਰਨ ਕਟਿ ਦੀਜੈ
*ਪਾ:-ਭਾਗੋ-ਬੀ ਹੈ