Sri Nanak Prakash
੬੬੫
ਸ਼ਕਤਿ ਨ ਐਸੀ ਕਿਹ ਨਰ ਮਾਂਹੀ
ਵਰਤੀ ਰਿਦੇ ਬਤਾਵਹਿ ਤਾਂਹੀ੧ ॥੫੬॥
ਦੋਹਰਾ: ਭਰਜਾਈ ਪਰ ਕ੍ਰੋਧ ਕੁਛ,
ਜੇ ਕਰਤੋ ਮਮ ਭ੍ਰਾਤ
ਹਾਥ ਬੰਦ ਕਰਿ ਬੇਨਤੀ,
ਬਖਸ਼ਾਵਤਿ ਸਭਿ ਭਾਂਤਿ ॥੫੭॥
ਚੌਪਈ: ਰੋਸ ਰਤੀਕ ਨ ਹੈ ਮਨ ਮਾਂਹੀ
ਕੋ ਕੁਚਾਲ ਤਿਨ ਕੇ ਤਨ ਨਾਂਹੀ
ਆਵਤਿ ਜੋ ਅੁਰ ਮਹਿਣ ਸੋ ਕਰਿਈਣ
ਕਿਸੂ ਲੋਕ ਕੀ ਲਾਜ ਨ ਧਰਿਈਣ* ॥੫੮॥
ਤਿਹ ਪਰ ਨਹਿਣ ਬਸ ਮਾਸੀ! ਹਮਰਾ
ਸਭਿ ਗੁਨਐਨ ਜਮਾਤਾ ਤੁਮਰਾ
ਮਰਮ੨ ਜੁ ਤਿਸ ਕੋ ਜਾਇ ਨ ਜਾਨਾ
ਕਾਰਨ ਕੌਨ ਬੇਖ ਇਅੁਣ ਠਾਨਾ੩ ॥੫੯॥
ਰਹਿਨ ਦੇਅੁ ਇਹ ਠਾ ਭਰਜਾਈ੪
ਕਰਿ ਮੁਝ ਪਰਅੁਪਕਾਰ ਭਲਾਈ
ਜੇ ਹਠ ਕਰਿ ਲੇ ਜਾਵਹੁ ਅਬਹੀ
ਓਦਰ ਜਾਇ ਰਿਦਾ ਮਮ ਤਬ ਹੀ ॥੬੦॥
ਦੋਹਰਾ: ਮੂਲਾ ਭਾਖੇ ਅਬ ਇਹਾ,
ਤਜਿ ਕਰਿ ਹਮ ਨਹਿਣ ਜਾਇਣ
ਲੇ ਜਾਵਹਿਣਗੇ ਸੰਗ ਨਿਜ,
ਰਹਨਿ ਨ ਹਾ੫ ਬਨਿ ਆਇ ॥੬੧॥
ਚੌਪਈ: ਬਹੁਰ ਨਾਨਕੀ ਬਚਨ ਅੁਚਾਰੇ
ਸੁਨਿ ਮਾਸੀ! ਨਹਿਣ ਜੋਰ ਹਮਾਰੇ
ਹਮਰੀ ਬਿਨਤੀ ਸੁਨਹੁ ਜਿ ਕਾਨਾ
ਛੋਰਿ ਜਾਹੁ ਤੁਮ ਇਹ ਇਸਥਾਨਾ ॥੬੨॥
ਸਭਿ ਕੀ ਸੁਧਿ ਲੇਵਹਿ ਕਰਤਾਰਾ
੧(ਕਿਸੇ ਦੇ) ਦਿਲ ਵਰਤੀ ਗਲ ਦਜ਼ਸ ਦੇਵੇ
*ਪਾ:-ਕਾਨ ਨ ਕਰਹੀ
੨ਭੇਦ
੩ਕੀਤਾ ਹੈ
੪ਏਥੇ ਭਰਜਾਈ ਲ਼
੫ਇਥੇ