Sri Nanak Prakash

Displaying Page 647 of 1267 from Volume 1

੬੭੬

ਚੌਪਈ: ਸ਼੍ਰੀ ਨਾਨਕ ਬਚ ਸੁਨੇ ਸੁਭਾਗੂ
ਭਯੋ ਸਹਿਜ੧ ਹੀ ਰਿਦੇ ਵਿਰਾਗੂ
ਜਾਣਹਿ ਨਾਮ੨ ਅਗਾਨ ਮਿਟਾਵਹਿ੩
ਤਿਹ ਅੁਪਦੇਸ਼ ਬੋਧ੪ ਕਿਅੁਣ ਨ ਆਵਹਿ ॥੪੧॥
ਬਿਗਸ ਬਦਨ ਤੇ ਬਚਨ ਪ੍ਰਕਾਸ਼ਾ
ਇਜ਼ਛਾ ਗਵਨ ਕਰਨ ਕਿਹ ਆਸਾ੫?
ਤੁਮ ਕਾਰਜ ਜੋ ਮਮ ਆਧੀਨਾ
ਕਰੋਣ ਕਿਅੁਣ ਨ ਮੈਣ ਹੁਇ ਛਲਹੀਨਾ ॥੪੨॥
ਤੁਮਰੇ ਦਰਸ ਕਰਖ੬ ਮਨ ਲੀਆ
ਏਕ ਆਸ ਨਾਸੀ ਅਬ ਬੀਆ੭
ਜਗਤਿ ਬਿਕਾਰਨ ਤੇ ਭੀ ਸ਼ਾਂਤੀ
ਅੁਰ ਅਨਦ ਅੁਪਜਾ ਬਹੁ ਭਾਂਤੀ ॥੪੩॥
ਦੋਹਰਾ: ਕਿਤ ਦਿਸ਼੮ ਕਰੋ ਪਯਾਨ ਅਬ, ਸੰਗ ਲੇਯ ਕਰਿ ਮੋਹ?
ਸੁਨਿ ਮਰਦਾਨੇ ਕੇ ਬਚਨ, ਬੋਲੇ ਅਨਦ ਸੰਦੋਹਿ੯ ॥੪੪॥
ਚੌਪਈ: ਨਹੀਣ ਪ੍ਰਥਮ੧੦* ਇਹ ਕੋਈ ਵਿਚਾਰਾ
ਜਹਿਣ ਲੇ ਜਾਵਹਿ ਸ਼੍ਰੀ ਕਰਤਾਰਾ
ਤਿਤ ਦਿਸ਼ ਚਲਹੁ ਸੰਗ ਹਰਿਖਾਏ
ਮੋਹੁ ਲੋਭ ਕਹੁ ਰਿਦੇ ਬਿਹਾਏ੧੧ ॥੪੫॥
ਸੁਨਿ ਪ੍ਰਭੁ ਏਕ ਕਠਨ ਬਿਧਿ ਮੋਹੂ
ਦੁਹ ਦਿਸ਼ ਤੇ ਮੁਸ਼ਕਲ ਸੀ ਜੋਹੂ੧੨
ਤੁਮਰੀ ਸੁਧਿ ਸੁਨਿ ਪਿਤ ਮਹਿਤਾਰੀ੧੩


੧ਸੁਤੇ
੨ਜਿਸ ਦੇ ਨਾਮ ਲੈਂ ਨਾਲ
੩ਮਿਟਦਾ ਹੈ ਅਗਾਨ
੪ਗਿਆਨ
੫ਕਿਸ ਪਾਸੇ
੬ਖਿਜ਼ਚ
੭ਹੁਣ ਇਜ਼ਕੋ ਆਸ ਹੈ ਹੋਰ ਨਾਸ਼ ਹੋ ਗਈਆਣ ਹਨ
੮ਕਿਸ ਪਾਸੇ
੯ਪੂਰਨ ਆਨਦ ਸਰੂਪ
੧੦ਪਹਿਲੇ
*ਪਾ:-ਪ੍ਰਿਥਕ
੧੧ਰਿਦੇ ਤੋਣ ਛਡਕੇ
੧੨ਵੇਖੀਦੀ ਹੈ (ਅ) ਜੋ ਹੈ
੧੩ਪਿਤਾ ਤੇ ਮਾਤਾ ਜੀ ਨੇ

Displaying Page 647 of 1267 from Volume 1