Sri Nanak Prakash
੭੦੩
ਹਮਰੇ ਸੰਗਿ ਜਾਨਿਯੇ ਅਸ ਬਿਧਿ੧
ਜਸ ਬਨਿ ਕਾਟਹਿ ਸੋਅੂ੨
ਖੁਸ਼ੀ ਹੋਇ ਤੌ ਨਿਕਟਿ ਰਹੀਜੈ
ਨਤੁ੩ ਜਾਵਹੁ ਨਿਜ ਧਾਮਾ
ਸੁਨਿ ਕਰਿ ਮਰਦਾਨਾ ਅੁਰ
ਭਰਮੋ, ਕਰੇ ਯਾਦ ਸੁਤ ਬਾਮਾ੪ ॥੧੧॥
ਜਾਅੁਣ ਨਿਕੇਤ ਨਿਦੇਸ੫ ਦੇਹੁ ਪ੍ਰਭੁ!
ਸੁਧ ਤੁਮਰੀ ਸਭਿ ਦੇਅੂਣ
ਭਯੋ ਤਯਾਰ ਚਲਨ ਕੋ ਘਰ ਜਬ
ਬੋਲੇ ਅਲਖ ਅਭੇਅੂ੬
ਸੁਸਾ੭ ਅਵਾਸ ਰਬਾਬ ਧਰੀਜੈ
ਬਹੁਰ ਜਾਹੁ ਮਰਦਾਨਾ!
ਕਰੁਨਾਨਿਧਿ ਕੇ ਸੁਨਿ ਕੈ ਬਚਨਾ
ਪੁਰਿ ਮਹਿਣ ਕਿਯੋ ਪਿਯਾਨਾ੮ ॥੧੨॥
ਗਯੋ ਨਿਕੇਤ ਨਾਨਕੀ ਤਬ ਹੀ
ਭੀ ਸਸ਼ੰਕ੯ ਜਬ ਦੇਖਾ
ਸੁੰਦਰ ਪੀੜ੍ਹਾ ਦੀਨ ਵਿਛਾਈ
ਆਦਰ ਕੀਨ ਵਿਸ਼ੇਖਾ
ਬਹੁਤ ਦਿਵਸ ਮਹਿਣ ਹਮ ਘਰ ਆਯੋ
ਕਹਾਂ ਰਹੇ ਮਰਦਾਨਾ?
ਇਹ ਰਬਾਬ ਕੀ ਕੀਮਤਿ ਕਿਤਨੀ
ਜੋ ਅਤਿ ਸੁੰਦਰ ਆਨਾ? ॥੧੩॥
ਭ੍ਰਾਤਾ ਕੌਨ ਥਾਨ ਅਬਿ ਬੈਸੇ
ਕਮਲ ਬਦਨ੧੦ ਗਤਿ੧ ਦੈਨਾ੨?
੧ਇਹੋ ਗਲ ਹੈ
੨ਜੈਸੀ ਆ ਬਣੇ ਤੇਹੀ ਕਟੇ
੩ਨਹੀਣ ਤਾਂ
੪ਪੁਜ਼ਤਰ ਤੇ ਵਹੁਟੀ ਲ਼
੫ਆਗਾ
੬ਅਲਖ ਤੇ ਅਭੇਵ ਰੂਪ ਗੁਰੂ ਜੀ
੭ਬੇਬੇ ਜੀ ਦੇ
੮ਗਿਆ
੯ਸੰਸੇ ਵਿਚ
੧੦ਮੁਖ