Sri Nanak Prakash

Displaying Page 716 of 1267 from Volume 1

੭੪੫

ਕੈਸੇ ਕਰੋਣ ਬਖਾਨਾ ॥੨੭॥
ਸੁਨੋ ਸੁਧਾ ਪਸ਼ਯੰਤ੩ ਨ ਕਬਹੂੰ
ਸਾਦ ਬਨੋ ਹੈ ਸੋਅੂ
ਅੰਤਰਜਾਮੀ ਜਾਨਹੁ ਤੁਮ ਸਭਿ
ਵਰਤਹਿ ਅੁਰ ਮਹਿਣ ਜੋਅੂ
ਲਾਲੋ ਬਿਨੈ ਸੁਨਾਈ ਸੁਨਿ ਕੈ
ਵਡਿਯਨ ਕੀ ਵਡਿਆਈ
ਭਾਅੁ ਪੁਰਖ ਮੈਣ ਦੇਖਤਿ ਹਿਤ ਕਰਿ
ਅਸਨ ਵਿਚਾਰ ਨ ਕਾਈ ॥੨੮॥
ਦੋਹਰਾ: ਭਾਜੀ ਲੀਨੀ ਬਿਦਰ ਕੀ, ਦੁਰਜੋਧਨ ਤਜਿ ਰਾਜ
ਦਿਜਬਰ੪ ਕੇ ਤੰਦੁਲ੫ ਲਏ, ਬਿਰਦ ਗਰੀਬ ਨਿਵਾਜ ॥੨੯॥
ਜਾਤ ਭੀਲਨੀ ਨੀਚ ਕੇ, ਜੂਠੇ ਲੀਨੇ ਬੇਰ
ਕੇਵਲ ਭਾਵ ਸੁਭਾਵਈ, ਗੁਨ ਅਵਗੁਨ ਨਹਿਣ ਹੇਰ੬* ॥੩੦॥
ਦੁਵਜ਼ਯਾ ਛੰਦ: ਬਿਗਸੇ ਸ਼੍ਰੀ ਨਾਨਕ ਮੁਖ ਭਾਖੀ
ਸੁਧਾ ਅਸਨ ਮਹਿਣ ਪਾਵਾ
ਇਸ ਮਹਿਣ ਤੇ ਆਵਤਿ ਅਸ ਸਾਦਾ
ਭੋਜਨ ਭਲੋ ਬਨਾਵਾ
ਹਾਥ ਬੰਦਿ ਅਭਿਬੰਦਤਿ੭ ਲਾਲੋ
ਪਦ ਅਰਬਿੰਦ ਮੁਕੰਦਾ
ਜਨਮ ਜਨਮ ਕੇ ਕਲਿਮਲ ਖੋਏ
ਭਵ ਬੰਧਨ ਕਰਿ ਮੰਦਾ੮ ॥੩੧॥
ਸੈਯਾ: ਆਜ ਕਿਯੋ ਕਿਰਤਾਰਥ ਮੋ ਕਹੁ
ਸ਼੍ਰੀ ਗੁਰੁ ਨਾਨਕ ਭੋ੯ ਗਤਿਦਾਈ!


੧ਥੋੜਾ ਮੁਸਕ੍ਰਾ ਕੇ
੨ਕਹੇ
੩ਡਿਜ਼ਠਾ
੪ਭਾਵ ਸੁਦਾਮੇ ਦੇ
੫ਚਾਵਲ
੬ਨਹੀਣ ਵੇਖਦੇ
*ਦ੍ਰਿਸ਼ਟਾਂਤ ਲਈ ਬੀਤ ਚੁਕੇ ਜੁਜ਼ਗਾਂ ਦੇ ਭਗਤਾਂ ਦੀ ਭਗਤੀ ਪਰ ਸਮੇਣ ਸਮੇਣ ਦੇ ਪ੍ਰਗਟ ਮਹਾਂਪੁਰਖਾਂ ਦੀ ਗਰੀਬ
ਨਿਵਾਜਤਾ ਦਜ਼ਸੀ ਹੈ
੭ਨਮਸਕਾਰ ਕਰਦਾ ਹੈ
੮ਨਾਸ਼
੯ਹੇ

Displaying Page 716 of 1267 from Volume 1