Sri Nanak Prakash
੭੫੫
੩੯. ਗੁਰਚਰਣ ਮੰਗਲ ਮਲਕ ਭਾਗੋ ਆਦਿ॥
{ਮਲਿਕ ਭਾਗੋ} ॥੩..॥
{ਭਾਗੋ ਦਾ ਪਰਦਾ ਫਾਸ਼} ॥੪੯..॥
{ਖਾਨ ਦਾ ਪੁਤ੍ਰ ਮਰਨਾ} ॥੮੭॥
ਦੋਹਰਾ: ਸ਼੍ਰੀ ਗੁਰੁ ਚਰਨ ਸਰੋਜ ਕੀ ਰਜ ਸ਼੍ਰਿੰਖਲ ਗਲ ਪਾਇ
ਮਨ ਗੋਇੰਦ ਕੋ ਰੋਕ ਕਰਿ ਕਹੋਣ ਕਥਾ ਗਤਿਦਾਇ ॥੧॥
ਸਰੋਜ=ਕਮਲ ਸ਼੍ਰਿੰਖਲ=ਸੰਗਲ ਸੰਸ: ਸ਼੍ਰਿੰਖਲ॥
ਗਲ=ਛਾਪੇ ਦੇ ਦੋ ਗ੍ਰੰਥਾਂ ਵਿਚ ਪਾਠ-ਸਰ-ਹੈ, ਲਿਖਤ ਦੇ ਇਕ ਵਿਚ ਪਾਠ-ਗਲ-
ਹੈ ਅਸਾਂ ਗਲ ਲ਼ ਵਧੇਰੇ ਸੁਜ਼ਧ ਸਮਝਿਆ ਹੈ
ਗਇੰਦ=ਹਾਥੀ, ਸੰਸ: ਗਜੇਣਦ੍ਰ॥
ਅਰਥ: ਸ਼੍ਰੀ ਗੁਰੂ ਜੀ ਦੇ ਚਰਨ ਕਮਲਾਂ ਦੀ ਧੂੜੀ (ਰੂਪੀ) ਸੰਗਲ ਲ਼ ਮਨ ਰੂਪੀ ਹਾਥੀ ਦੇ ਗਲ
ਪਾ ਕੇ (ਤੇ ਇਸਲ਼ ਇਸ ਤਰ੍ਹਾਂ) ਰੋਕ ਕੇ (ਹੁਣ ਮੈਣ) ਮੁਕਤ ਦਾਇਨੀ ਕਥਾ ਕਹਿੰਦਾ
ਹਾਂ
ਸ਼੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਇਹ ਬਿਧਿ ਨਗਰ ਏਮਨਾਵਾਦੂ
ਰਹੇ ਹੇਤ ਲਾਲੋ ਅਹਿਲਾਦੂ੧
ਪੰਦ੍ਰਹ ਬਾਸੁਰ੨ ਜਬਹਿ ਬਿਤੀਤੇ
ਸੇਵਹਿ ਚਰਨ ਕਮਲ ਅੁਰ ਪ੍ਰੀਤੇ ॥੨॥
ਹੁਤੋ ਪਠਾਨ ਤਹਾਂ ਕੋ ਰਾਜਾ
ਨਿਕਟਿ੩ ਸਭਾ ਜਿਹ ਦੁਸ਼ਟ ਸਮਾਜਾ
ਤਿਹ ਮੰਤ੍ਰੀ ਥੋ ਖਜ਼ਤ੍ਰੀ ਏਕੂ
ਨਾਮ ਮਲਕ ਭਾਗੋ ਅਵਿਵੇਕੂ੪ ॥੩॥ {ਮਲਿਕ ਭਾਗੋ}
ਹੁਤੋ ਪਾਸ ਤਿਣਹ ਕੇ ਬਹੁ ਦਰਬਾ੫
ਕਰਿ ਕਲਿਮਲ੬ ਸੋ ਸੰਚੋ੭ ਸਰਬਾ
ਕਰਨ ਸੁਜਸ ਅਪਨੋ ਨਰ ਮਾਂਹੀ
ਬ੍ਰਹਮ ਭੋਜ ਕੀਨੋ ਪੁਰਿ ਤਾਂਹੀ੮ ॥੪॥
ਪਾ:-ਸਰ ਤੁਜ਼ਲ ਵਾ, ਸਿਰ
੧ਦੀ ਖੁਸ਼ੀ ਵਾਸਤੇ
੨ਪੰਦ੍ਰਾਣ ਦਿਨ
੩ਪਾਸ
੪ਅਗਾਨੀ
੫ਧਨ
੬ਪਾਪ
੭ਕਜ਼ਠਾ ਕੀਤਾ ਸੀ
੮ਅੁਸਨੇ ਸ਼ਹਿਰ ਵਿਜ਼ਚ