Sri Nanak Prakash

Displaying Page 796 of 1267 from Volume 1

੮੨੫

੪੪. ਗੁਰਚਰਣ ਮੰਗਲ ਸੰਗਲਾਦੀਪ ਜਾਣਾ ਸ਼ਿਵਨਾਭ॥

{ਕੀਟੀ ਅਤੇ ਬਿਹੰਗਮ ਮਾਰਗ} ॥੧੯..॥
{ਗੁਰਸਿਖ ਦਾ ਸਦਾ ਹੀ ਬ੍ਰਤ} ॥੨੨..॥
{ਪਾਹਨ ਪੂਜਾ ਖੰਡਨ} ॥੩੨॥
ਦੋਹਰਾ: ਸ਼੍ਰੀ ਗੁਰੁ ਪਗ ਦੀਪਕ ਸਰਸ, ਧਰਿ ਕਰਿ ਰਿਦੇ ਨਿਕੇਤੁ
ਯੁਕਤਿ ਖੋਜ ਅੁਚਰੋਣ ਕਥਾ, ਸ਼੍ਰੀ ਬੇਦੀ ਕੁਲਕੇਤੁ ॥੧॥
ਸਰਸ=ਸਰ ਸ=ਰਸ ਵਾਲੀ, ਦੀਪਕ ਸਰਸ=ਅੁਹ ਦੀਵਾ ਜਿਸ ਵਿਚ ਤੇਲ ਵਟੀ ਸਜ਼ਭੋ
ਕੁਛ ਹੈ ਭਾਵ, ਪਿਆਰ ਪੂਰਤ ੨. ਸੁੰਦਰ ੩. ਜਿਸ ਵਿਚ ਕਵਿਤਾ ਦੇ ਅੁਜ਼ਚੇ ਭਾਵ ਭਰੇ
ਹੋਣ ਸੰਸ: ਸਰਸ॥
ਨਿਕੇਤ=ਘਰ ਯੁਕਤਿ=ਯੁਕਤੀ
ਕੇਤੁ=ਨਿਸ਼ਾਨ, ਝੰਡਾ, ਪ੍ਰਕਾਸ਼, ਗਿਆਨ, ਤਾਰਾ
ਅਰਥ: ਸ੍ਰੀ ਗੁਰੂ ਜੀ ਦੇ ਚਰਨ ਸਰਜ਼ਸ ਦੀਵੇ (ਸਮਾਨ) ਹਨ, (ਅੁਸ ਦੀਪਕ, ਲ਼ ਆਪਣੇ)
ਹਿਰਦੇ (ਰੂਪੀ) ਘਰ ਵਿਚ ਰਜ਼ਖਕੇ ਬੇਦੀਆਣ ਦੀ ਸ਼ੋਭਾ ਵਾਲੀ ਕੁਲ ਦੇ ਕੇਤੁ (ਸ਼੍ਰੀ ਗੁਰੂ
ਨਾਨਕ ਦੇਵ ਜੀ) ਦੀ ਕਥਾ ਯੁਕਤੀ ਤੇ ਖੋਜ (ਨਾਲ ਪ੍ਰਾਪਤ ਕਰਕੇ) ਅੁਚਾਰਨ ਕਰਦਾ
ਹਾਂ
ਭਾਵ: ਏਥੇ ਕਵਿ ਜੀ ਪਤਾ ਦੇਣਦੇ ਹਨ ਕਿ ਕਥਾ ਓਹ ਐਵੇਣ ਨਹੀਣ ਕਰ ਰਹੇ, ਜਿੰਨੀ ਕਿ ਖੋਜ
ਅੁਨ੍ਹਾਂ ਦੇ ਹਾਲਾਤ ਮੂਜਬ ਓਦੋਣ ਮੁਮਕਿਨ ਸੀ, ਆਪ ਨੇ ਕੀਤੀ ਤੇ ਯੁਕਤੀ ਦੀ
ਕਸਵਜ਼ਟੀ ਤੇ ਲਾਈ ਹੈ
ਸ੍ਰੀ ਬਾਲਾ ਸੰਧੁਰੁ ਵਾਚ ॥
ਚੌਪਈ: ਕਛੁਕ ਅਹੈ ਮਨਸੁਖ ਬਿਰਤੰਤੇ
ਸੋ ਸੁਨਿਯੇ ਸ਼੍ਰੀ ਗੁਰ ਜਸਵੰਤੇ
ਗਯੋ ਸੰਗਲਾਦੀਪ ਸੁ ਜਹਿਣਵਾ੧
ਨਗਰ ਸ਼ਿਰੋਮਣਿ੨ ਥੋ ਇਕ ਤਹਿਣਵਾ੩ ॥੨॥
ਧਨੀ ਲੋਕ ਜਹਿਣ ਬਸਤਿ ਅਪਾਰਾ॥
ਬਹੁ ਸੁੰਦਰ ਜਿਹ ਰਚੇ ਬਜਾਰਾ
ਮਨਸੁਖ ਲੇਯ ਬਨਜ੪ ਨਿਜ ਸਗਰਾ੫
ਪ੍ਰਾਪਤਿ ਭਯੋ ਜਾਇ ਤਿਹ ਨਗਰਾ ॥੩॥


ਸਰ ਪਦ ਦੇ ਹੋਰ ਅਰਥ ਏਹ ਹਨ:-ਚਾਲ, ਟੁਰਨਾ, ਤੀਰ, ਦਹੀਣ, ਮਲਾਈ, ਲੂਂ, ਪਾਂੀ, ਤਲਾ, ਝਰਨਾ,
ਆਦਿ
੧ਜਿਜ਼ਥੇ
੨ਵਡਾ ਨਗਰ
੩ਤਿਥੇ
੪ਸੌਦਾ
੫ਸਾਰਾ

Displaying Page 796 of 1267 from Volume 1