Sri Nanak Prakash
੮੩੮
ਬੇਖ ਫਕੀਰ ਜੁ ਸੰਤ ਕਹਾਵਹਿ ॥੫॥
ਕਰਹੁ ਜਾਇ ਨਿਸ ਮਹਿਣ ਤਿਹ ਸੇਵਾ
ਪੂਰ੧ ਅੂਰ੨ ਕੋ ਲਖਿਯਹਿ ਭੇਵਾ
ਜਬ ਤੁਮ ਪੂਰਨ ਦੇਖਹੁ ਕੋਅੂ
ਆਨਿ ਬਤਾਵਹੁ ਮੁਝ ਢਿਗ ਸੋਅੂ ॥੬॥
ਸੁਨਿ ਕਰਿ ਬਚਨ ਕਹੇ ਜੋ ਰਾਜਾ
ਕਰਨ ਲਗੀ ਤਿਯ ਤੈਸੋ ਕਾਜਾ
ਜਬ ਫਕੀਰ ਕੋ ਪੁਰਿ ਮਹਿਣ ਆਵਹਿ
ਲਾਇ ਸ਼ਿੰਗਾਰ ਤਾਸੁ ਢਿਗ ਜਾਵਹਿਣ ॥੭॥
ਨੈਨ ਕੋਰ੩ ਜਿਨਾਂ੪ ਬਾਨ ਸਮਾਨਾ੫
ਧਨੁਖ ਸੁ ਭ੍ਰਿਕੁਟੀ੬ ਕੁਟਿਲ੭ ਮਹਾਨਾ੮**
ਜੋ ਦੇਖੈ ਤਿਹ ਤੀਖੈ ਲਾਗੈਣ
ਤਤਖਿਨ ਧੀਰਜ ਧਰਮ ਸੁ ਭਾਗੈ ॥੮॥
ਜਿਨ ਕੋ ਪਿਖਿ ਸੁਰ ਮੁਨਿ ਜਤ ਤਾਗੈਣ
ਕਾ ਕਲਿ ਨਰ੯ ਬਪੁਰੇ ਤਿਨ ਆਗੈ
ਅਨਿਕ ਫਕੀਰ ਕਰਤਿ ਬਿਭਚਾਰਾ੧੦
ਧਰਮ ਭ੍ਰਿਸ਼ਟਿ ਹੈ ਜਾਤਿ ਗਵਾਰਾ ॥੬॥
ਹਿੰਦੂ ਤੁਰਕ ਤਪੀ ਬ੍ਰਹਮਚਾਰੀ
ਧਰਹਿਣ ਨ ਧੀਰਜ ਦੇਖਤਿ ਨਾਰੀ
ਕਹੈਣ ਭੂਪ ਸੋਣ ਕੋਇ ਨ ਪੂਰਾ
ਕਿਯੌ ਕਾਮ੧੧ ਜਤ ਸਤ ਅੁਰ* ਅੂਰਾ੧੨ ॥੧੦॥
੧ਪੂਰੇ (ਸੰਤ) ਦਾ
੨ਅੂਂੇ (ਸੰਤ) ਦਾ
੩ਨੇਤ੍ਰਾਣ ਦੇ ਕੋਂੇ
੪ਜਿਨ੍ਹਾਂ ਦੇ
੫ਤੀਰਾਣ ਵਰਗੇ ਸਨ
੬ਭਰਵਜ਼ਟੇ
੭ਟੇਢੇ
੮ਬੜੇ
**ਪਾ:-ਭ੍ਰਿਕੁਟੀ ਧਨੁਖਹਿ ਕੁਟਿਲ ਮਹਾਨਾ
੯ਕਲਯੁਗ ਦੇ ਨਰ
੧੦ਮਾੜਾ ਕੰਮ
੧੧ਕਾਮ ਦੇਵ ਨੇ ਕੀਤਾ ਹੈ
*ਪਾ:-ਬ੍ਰਤ
੧੨ਜਤ ਸਤ (ਤੋਣ) ਰਿਦਾ ਖਾਲੀ